ਸਾਲ 2005 ਵਿੱਚ ਫਿਲਮ ‘ਮੈਨੇ ਪਿਆਰ ਕਿਉਂ ਕੀਆ’ ਰਾਹੀਂ ਪ੍ਰਸਿੱਧੀ ਹਾਸਲ ਕਰਨ ਵਾਲੀ ਅਤੇ ਫੇਰ 2006 ਵਿੱਚ ਅਕਸ਼ੈ ਕੁਮਾਰ ਨਾਲ ਫਿਲਮ ‘ਹਮ ਕੋ ਦੀਵਾਨਾ ਕਰ ਗਈ’ ਕਰਨ ਵਾਲੀ ਕੈਟਰੀਨਾ ਕੈਫ ਅੱਜ ਕੱਲ੍ਹ ਇੱਕ ਪੰਜਾਬੀ ਪਰਿਵਾਰ ਦੀ ਨੂੰਹ ਹੈ।
ਕੈਟਰੀਨਾ ਕੈਫ ਦੀ ਸੱਸ ਵੀਣਾ ਕੌਸ਼ਲ ਵੱਲੋਂ ਆਪਣੀ ਨੂੰਹ ਨੂੰ ਬਹੁਤ ਪਿਆਰ ਦਿੱਤਾ ਜਾਂਦਾ ਹੈ। ਜਿਸ ਦਾ ਸਬੂਤ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੀਆਂ ਤਸਵੀਰਾਂ ਦੇ ਰਹੀਆਂ ਹਨ। ਕੈਟਰੀਨਾ ਕੈਫ ਨੇ 14 ਸਾਲ ਦੀ ਉਮਰ ਵਿੱਚ ਇੱਕ ਮਾਡਲ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।
ਇਸ ਦੇ ਨਾਲ ਹੀ ਕੈਟਰੀਨਾ ਨੇ 2003 ਵਿੱਚ ਫਿਲਮ ‘ਬੂਮ’ ਦੇ ਜਰੀਏ ਫਿਲਮਾਂ ਵਿੱਚ ਪੈਰ ਧਰਾਵਾ ਕੀਤਾ ਪਰ ਫਿਲਮ ਨਹੀਂ ਚੱਲ ਸਕੀ। ਫਿਰ ਕੈਟਰੀਨਾ ਨੇ ਤੇਲਗੂ ਫਿਲਮ ‘ਮਲੀਸਵਰੀ’ ਵਿੱਚ ਕਿਸਮਤ ਅਜਮਾਈ। ਫਿਰ ਕੈਟਰੀਨਾ ਨੂੰ ਫਿਲਮ ‘ਸਰਕਾਰ’ ਵਿੱਚ ਕੰਮ ਮਿਲਿਆ।
ਕੈਟਰੀਨਾ ਕੈਫ ਦੇ ਜਨਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ 16 ਜੁਲਾਈ 1983 ਨੂੰ ਹਾਂਗਕਾਂਗ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਮੁਹੰਮਦ ਕੈਫ ਅਤੇ ਮਾਂ ਦਾ ਨਾਮ ਸੁਜੈਨ ਹੈ। ਕੈਟਰੀਨਾ ਦੀਆਂ 6 ਭੈਣਾਂ ਅਤੇ ਇੱਕ ਭਰਾ ਹੈ। 3 ਭੈਣਾਂ ਕੈਟਰੀਨਾ ਤੋਂ ਵੱਡੀਆਂ ਅਤੇ 3 ਛੋਟੀਆਂ ਹਨ।
ਕੈਟਰੀਨਾ ਦਾ ਭਰਾ ਵੱਡਾ ਹੈ। ਕੈਟਰੀਨਾ ਨੇ ਜ਼ਿਆਦਾਤਰ ਪੜ੍ਹਾਈ ਘਰ ਵਿੱਚ ਹੀ ਟਿਊਸ਼ਨ ਟੀਚਰ ਰਾਹੀਂ ਹੋਈ, ਕਿਉਂਕਿ ਇਹ ਪਰਿਵਾਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਆਪਣੀ ਰਿਹਾਇਸ਼ ਬਦਲਦਾ ਰਿਹਾ ਹੈ। ਕੈਟਰੀਨਾ ਦਾ ਵਿਆਹ 9 ਦਸੰਬਰ 2021 ਨੂੰ ਰਾਜਸਥਾਨ ਦੇ ਫੋਰਟ ਬਰਵਾੜਾ ਵਿੱਚ ਵਿੱਕੀ ਕੌਸ਼ਲ ਨਾਲ ਹੋਇਆ।
ਬ੍ਰਿਟਿਸ਼-ਭਾਰਤੀ ਮੂਲ ਦੀ ਇਸ ਆਦਾਕਾਰਾ ਦੀ ਗਿਣਤੀ ਅੱਜ ਬਾਲੀਵੁੱਡ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਵਿੱਚ ਹੁੰਦੀ ਹੈ। ਕੈਟਰੀਨਾ ਕੈਫ ਨੂੰ ਤੇਲਗੂ ਮਲਿਆਲਮ ਫਿਲਮਾਂ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ। ਹੁਣ ਅਸੀਂ ਕੈਟਰੀਨਾ ਕੈਫ ਦੇ ਪਤੀ ਵਿੱਕੀ ਕੌਸ਼ਲ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ।
ਵਿੱਕੀ ਕੌਸ਼ਲ ਦਾ ਜਨਮ 16 ਮਈ 1988 ਨੂੰ ਫਿਲਮ ਨਗਰੀ ਮੁੰਬਈ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਸ਼ਾਮ ਕੌਸ਼ਲ ਬਾਲੀਵੁੱਡ ਵਿੱਚ ਐਕਸ਼ਨ ਦਾ ਕੰਮ ਕਰਦੇ ਸਨ, ਜਦਕਿ ਵਿੱਕੀ ਕੌਸ਼ਲ ਦੀ ਮਾਂ ਵੀਣਾ ਘਰ ਵਿੱਚ ਹੀ ਰਹਿੰਦੇ ਹਨ। ਵਿੱਕੀ ਕੌਸ਼ਲ ਦ ਭਰਾ ਸਨੀ ਕੌਸ਼ਲ ਵੀ ਇੱਕ ਅਦਾਕਾਰ ਹੈ। ਮੂਲ ਰੂਪ ਵਿੱਚ ਇਹ ਇੱਕ ਪੰਜਾਬੀ ਪਰਿਵਾਰ ਹੈ।