1985 ਦਾ ਹੋਟਲ ਦਾ ਬਿਲ ਦੇਖ ਹੋਵੋਗੇ ਹੈਰਾਨ, 8 ਰੁਪਏ ਦਾ ਸ਼ਾਹੀ ਪਨੀਰ ਅਤੇ 5 ਦੀ ਦਾਲ ਮਖਣੀ

ਜਦੋਂ ਅਸੀਂ ਵਸਤੂਆਂ ਦੀ ਲਗਾਤਾਰ ਵਧਦੀ ਹੋਈ ਕੀਮਤ ਨੂੰ ਦੇਖਦੇ ਹਾਂ ਤਾਂ ਸੋਚੀਂ ਪੈ ਜਾਂਦੇ ਹਾਂ ਕਿਉਂਕਿ ਇਸ ਵਧਦੀ ਜਾ ਰਹੀ ਮਹਿੰਗਾਈ ਨੇ ਇਹ ਹਾਲ ਕਰ ਦਿੱਤਾ ਹੈ ਕਿ ਆਮਦਨ ਨਾਲੋਂ ਖਰਚਾ ਜ਼ਿਆਦਾ ਵਧ ਗਿਆ ਹੈ। ਇਹ ਤਾਂ ਉਹੀ ਗੱਲ ਹੋ ਗਈ, ਆਮਦਨ ਅਠੱਨੀ, ਖਰਚਾ ਰੁਪਈਆ। ਆਦਮੀ ਦੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਹੋਣ?

ਇਸ ਵਧਦੀ ਮਹਿੰਗਾਈ ਕਾਰਨ ਆਦਮੀ ਆਪਣੀ ਮਨਪਸੰਦ ਚੀਜ਼ ਖਰੀਦ ਨਹੀਂ ਸਕਦਾ, ਬੱਸ ਫੀਲਿੰਗ ਹੀ ਲੈ ਸਕਦਾ ਹੈ। ਕਾਫੀ ਸਮਾਂ ਪਹਿਲਾਂ ਇਸੇ ਵਿਸ਼ੇ ਤੇ ਟੀ ਵੀ ਤੇ ਜਸਪਾਲ ਭੱਟੀ ਦੀ ਇੱਕ ਸਕਿਟ ਦੇਖੀ ਸੀ। ਜਿਸ ਮੁਤਾਬਕ ਉਹ ਚਿਕਨ ਤਾਂ ਨਹੀਂ ਖਰੀਦ ਸਕਦੇ ਪਰ ਉਨ੍ਹਾਂ ਨੇ ਖਾਣਾ ਖਾਂਦੇ ਵਕਤ ਦਾਲ ਵਾਲੀ ਕੌਲੀ ਵਿੱਚ ਪਲਾਸਟਿਕ ਦਾ ਬਣਿਆ ਹੋਇਆ ਮੁਰਗੇ ਦਾ ਇੱਕ ਲੈੱਗ ਪੀਸ ਰੱਖਿਆ ਹੋਇਆ ਹੈ।

ਥੋੜ੍ਹੀ ਦੇਰ ਬਾਅਦ ਉਹ ਇਸ ਪਲਾਸਟਿਕ ਦੇ ਲੈੱਗ ਪੀਸ ਨੂੰ ਮੂੰਹ ਵਿੱਚ ਪਾ ਕੇ ਚਿਕਨ ਵਾਲੀ ਫੀਲਿੰਗ ਲੈ ਲੈਂਦੇ ਹਨ। ਸੋਸ਼ਲ ਮੀਡੀਆ ਤੇ ਹਰਿਆਣਾ ਦੇ ਇੱਕ ਰੈਸਟੋਰੈੰਟ ਦੇ ਪੁਰਾਣੇ ਬਿਲ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਹ ਬਿਲ 20 ਦਸੰਬਰ 1985 ਦਾ ਹੈ। ਜਿਸ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਇਨ੍ਹਾਂ 37 ਸਾਲਾਂ ਵਿੱਚ ਮਹਿਗਾਈ ਕਿੰਨੀ ਵਧ ਗਈ ਹੈ।

ਇਸ ਤਸਵੀਰ ਮੁਤਾਬਕ ਉਸ ਸਮੇਂ ਇਸ ਰੈਸਟੋਰੈੰਟ ਵਿੱਚ ਸ਼ਾਹੀ ਪਨੀਰ ਦੀ ਇੱਕ ਪਲੇਟ ਦੀ ਕੀਮਤ ਸਿਰਫ 8 ਰੁਪਏ ਸੀ। ਅੱਜਕੱਲ੍ਹ ਤਾਂ ਚੰਗੇ ਰੈਸਟੋਰੈੰਟ ਵਿੱਚ ਸ਼ਾਹੀ ਪਨੀਰ ਦੀ ਕੀਮਤ 4 ਅੰਕਾਂ ਵਾਲੀ ਰਕਮ ਹੋਵੇਗੀ। 8 ਰੁਪਏ ਵਿੱਚ ਤਾਂ ਹੁਣ ਆਲੂਆਂ ਵਾਲਾ ਸਮੋਸਾ ਵੀ ਨਹੀਂ ਮਿਲਦਾ। ਇਸ ਤਸਵੀਰ ਮੁਤਾਬਕ ਉਸ ਸਮੇਂ ਦਾਲ ਮੱਖਣੀ ਵਾਲੀ ਪਲੇਟ ਦੀ ਕੀਮਤ 5 ਰੁਪਏ ਸੀ ਅਤੇ ਰਾਇਤੇ ਦੀ ਪਲੇਟ ਵੀ 5 ਰੁਪਏ ਦੀ ਸੀ।

ਇਹ ਰੈਸਟੋਰੈੰਟ ਦੇ ਰੇਟ ਹਨ। ਆਮ ਢਾਬਿਆਂ ਵਿੱਚ ਤਾਂ ਇਹ ਚੀਜ਼ਾਂ ਹੋਰ ਵੀ ਸਸਤੀਆਂ ਹੋਣਗੀਆਂ। ਅੱਜਕੱਲ੍ਹ ਤਾਂ 5 ਰੁਪਏ ਵਿੱਚ ਕੁਰਕੁਰੇ ਦਾ ਪੈਕਟ ਹੀ ਖਰੀਦਿਆ ਜਾ ਸਕਦਾ ਹੈ। ਹੁਣ ਤਾਂ ਸਸਤੇ ਤੋਂ ਸਸਤੇ ਢਾਬੇ ਵਿੱਚ ਵੀ ਆਮ ਦਾਲ ਰੋਟੀ ਦੀ ਪਲੇਟ 100 ਰੁਪਏ ਵਿੱਚ ਮਿਲੇਗੀ। ਇਸ ਵਧਦੀ ਮਹਿੰਗਾਈ ਲਈ ਵੀ ਕਿਤੇ ਨਾ ਕਿਤੇ ਅਸੀਂ ਖੁਦ ਹੀ ਜ਼ਿੰਮੇਵਾਰ ਹਾਂ ਕਿਉਂਕਿ ਸਾਡੀਆਂ ਜ਼ਰੂਰਤਾਂ ਹੀ ਬਹੁਤ ਵਧ ਗਈਆਂ ਹਨ।

ਸਾਦਗੀ ਸਾਡੀ ਜ਼ਿੰਦਗੀ ਵਿੱਚ ਕਿਤੇ ਨਜ਼ਰ ਨਹੀਂ ਆ ਰਹੀ। ਇਹ ਗਾਣਾ ਤਾਂ ਸਭ ਨੇ ਸੁਣਿਆ ਹੋਵੇਗਾ ‘ਸਾਡੇ ਵਾਲਾ ਵੇਲਾ ਪੁੱਤ ਚੰਗਾ ਹੁੰਦਾ ਸੀ’ ਜਿਸ ਵਿੱਚ ਲੇਖਕ ਨੇ ਬੀਤ ਚੁੱਕੇ ਅਤੇ ਮੌਜੂਦਾ ਸਮੇਂ ਦੀ ਤੁਲਨਾ ਕੀਤੀ ਹੈ। ਲੇਖਕ ਦੱਸਦ‍ਾ ਹੈ ਉਸ ਸਮੇਂ ਸਾਡੀਆਂ ਲੋੜਾਂ ਸੀਮਤ ਸਨ। ਕਿਸੇ ਕੋਲ ਘੜੀ ਤੱਕ ਨਹੀਂ ਸੀ। ਕੋਈ ਕੋਈ ਔਰਤ ਪੜ੍ਹੀਲਿਖੀ ਹੁੰਦੀ ਸੀ। ਲੇਖਕ ਤਾਂ ਖੁਦ ਬਾਰੇ ਇਹ ਵੀ ਕਹਿ ਦਿੰਦਾ ਹੈ ਕਿ ਇਹ ਬੰਦਾ ਪੈਰੋੰ ਨੰਗਾ ਹੁੰਦਾ ਸੀ ਭਾਵ ਉਸ ਸਮੇਂ ਲੋਕ ਜੁੱਤੀ ਵੀ ਘੱਟ ਪਹਿਨਦੇ ਸਨ।

Leave a Reply

Your email address will not be published. Required fields are marked *