2 ਕਲਯੁੱਗੀ ਨੂੰਹਾਂ ਨੇ ਮਿਲਕੇ ਮਾਰਤੀ ਸੱਸ

ਸਾਡੇ ਸਮਾਜ ਵਿੱਚ ਨੂੰਹ-ਸੱਸ ਦਾ ਰਿਸ਼ਤਾ ਟਕਰਾਅ ਵਾਲਾ ਮੰਨਿਆ ਜਾਂਦਾ ਹੈ। ਜਿਸ ਦਾ ਜ਼ਿਕਰ ਸਾਡੇ ਲੋਕ ਗੀਤਾਂ ਅਤੇ ਬੋਲੀਆਂ ਵਿੱਚ ਵੀ ਹੁੰਦਾ ਹੈ। ਹਕੀਕਤ ਵਿੱਚ ਇਹ ਟਕਰਾਅ ਇੰਨਾ ਜ਼ਿਆਦਾ ਨਹੀਂ ਹੁੰਦਾ, ਜਿੰਨਾ ਦਰਸਾਇਆ ਜਾਂਦਾ ਹੈ ਪਰ ਤਰਨਤਾਰਨ ਦੇ ਸ਼ਹਿਰ ਪੱਟੀ ਨੇੜੇ ਇੱਕ ਪਿੰਡ ਵਿੱਚ ਵਾਪਰੀ ਇੱਕ ਘਟਨਾ ਨੂੰ ਸੁਣ ਕੇ ਹਰ ਕਿਸੇ ਦੀ ਰੂਹ ਝੰਜੋੜੀ ਗਈ।

ਇੱਥੇ 2 ਨੂੰਹਾਂ ਮਨਦੀਪ ਕੌਰ ਅਤੇ ਗੁਰਮੀਤ ਕੌਰ ਤੇ ਆਪਣੀ ਹੀ ਸੱਸ ਕੁਲਵੰਤ ਕੌਰ ਪਤਨੀ ਬਲਕਾਰ ਸਿੰਘ ਦੀ ਖਿੱਚ ਧੂਹ ਕਰਕੇ ਉਸ ਦੀ ਜਾਨ ਲੈ ਲੈਣ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਮਿਰਤਕਾ ਦੇ ਪਤੀ ਦੇ ਬਿਆਨਾਂ ਦੇ ਅਧਾਰ ਤੇ ਮਨਦੀਪ ਕੌਰ ਅਤੇ ਗੁਰਮੀਤ ਕੌਰ ਨੂੰ ਫੜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਤਾ ਲੱਗਾ ਹੈ ਕਿ ਘਟਨਾ 9 ਤਾਰੀਖ਼ ਨੂੰ ਉਸ ਸਮੇਂ ਵਾਪਰੀ ਜਦੋਂ ਕੁਲਵੰਤ ਕੌਰ ਰਾਤ ਦਾ ਖਾਣਾ ਖਾ ਕੇ ਬਾਹਰ ਨਿਕਲੀ ਤਾਂ ਦੋਵੇਂ ਨੂੰਹਾਂ ਨੇ ਸਕੀਮ ਤਹਿਤ ਉਸ ਦੀ ਖਿੱਚ ਧੂਹ ਕਰਨੀ ਸ਼ੁਰੂ ਕਰ ਦਿੱਤੀ। ਉਹ ਦੋਵੇਂ ਉਸ ਨੂੰ ਸੜਕ ਕਿਨਾਰੇ ਸੁੱਟ ਆਈਆਂ। ਜਦੋਂ ਇਸ ਦਾ ਪਤਾ ਬਲਕਾਰ ਸਿੰਘ ਨੂੰ ਲੱਗਾ ਤਾਂ ਉਹ ਆਪਣੀ ਪਤਨੀ ਕੁਲਵੰਤ ਕੌਰ ਨੂੰ ਤਰਨਤਾਰਨ ਵਿਖੇ ਹਸਪਤਾਲ ਵਿੱਚ ਲੈ ਗਿਆ।

ਕਈ ਦਿਨ ਹਸਪਤਾਲ ਵਿੱਚ ਭਰਤੀ ਰਹਿਣ ਮਗਰੋਂ ਕੁਲਵੰਤ ਕੌਰ ਅੱਖਾਂ ਮੀਟ ਗਈ। ਬਲਕਾਰ ਸਿੰਘ ਨੇ ਦੋਸ਼ ਲਗਾਏ ਹਨ ਕਿ ਮਨਦੀਪ ਕੌਰ ਦੀ ਅਕਸਰ ਹੀ ਕੁਲਵੰਤ ਕੌਰ ਨਾਲ ਅਣਬਣ ਰਹਿੰਦੀ ਸੀ, ਜਦਕਿ ਉਨ੍ਹਾਂ ਦੀ ਦੂਜੀ ਨੂੰਹ ਗੁਰਮੀਤ ਕੌਰ ਦੇ ਉਨ੍ਹਾਂ ਦੇ ਗੁਆਂਢ ਵਿੱਚ ਹੀ ਕਿਸੇ ਨਾਲ ਗਲਤ ਸਬੰਧ ਬਣ ਗਏ ਸਨ।

ਕੁਲਵੰਤ ਕੌਰ ਇਸ ਗੱਲੋੰ ਗੁਰਮੀਤ ਕੌਰ ਨੂੰ ਰੋਕਦੀ ਸੀ। ਜਿਸ ਕਰਕੇ ਗੁਰਮੀਤ ਕੌਰ ਆਪਣੀ ਸੱਸ ਨੂੰ ਆਪਣੇ ਰਸਤੇ ਵਿੱਚ ਰੋੜਾ ਸਮਝਦੀ ਸੀ। ਗੁਰਮੀਤ ਕੌਰ ਅਤੇ ਮਨਦੀਪ ਕੌਰ ਨੇ ਮਿਲ ਕੇ ਕੁਲਵੰਤ ਕੌਰ ਨੂੰ ਆਪਣੇ ਰਸਤੇ ਵਿੱਚੋਂ ਹੀ ਹਟਾਉਣ ਦਾ ਫੈਸਲਾ ਕਰ ਲਿਆ।

ਜਦੋਂ ਕੁਲਵੰਤ ਕੌਰ ਖਾਣਾ ਖਾ ਕੇ ਬਾਹਰ ਨਿਕਲੀ ਤਾਂ ਦੋਵੇਂ ਨੂੰਹਾਂ ਨੇ ਉਪਰੋਕਤ ਕੰਮ ਕਰ ਦਿੱਤਾ। ਜਿਸ ਤੋਂ ਬਾਅਦ ਹਸਪਤਾਲ ਵਿੱਚ ਕੁਲਵੰਤ ਕੌਰ ਅੱਖਾਂ ਮੀਟ ਗਈ। ਪੁਲਿਸ ਨੇ ਮਨਦੀਪ ਕੌਰ ਅਤੇ ਗੁਰਮੀਤ ਕੌਰ ਨੂੰ ਕਾਬੂ ਕਰ ਲਿਆ ਹੈ ਅਤੇ ਮਾਮਲੇ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *