ਹਰ ਆਦਮੀ ਦੀ ਇੱਛਾ ਹੈ ਕਿ ਉਸ ਕੋਲ ਆਪਣੀ ਗੱਡੀ ਹੋਵੇ ਪਰ ਵਧਦੀ ਹੋਈ ਮਹਿੰਗਾਈ ਦੇ ਇਸ ਦੌਰ ਵਿੱਚ ਅਜਿਹਾ ਸੰਭਵ ਨਹੀਂ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਪਿਛਲੇ ਸਾਲ ਹੀ ਮਾਰੂਤੀ ਸੁਜ਼ੂਕੀ ਵੱਲੋਂ K 10 ਨਵੇਂ ਮਾਡਲ ਵਿੱਚ ਲਾਂਚ ਕੀਤੀ ਗਈ।
ਇਸ ਗੱਡੀ ਪ੍ਰਤੀ ਗਾਹਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਜਿਸ ਦਾ ਸਬੂਤ ਜਨਵਰੀ ਮਹੀਨੇ ਵਿੱਚ ਹੋਈ ਇਸ ਦੀ ਵਿਕਰੀ ਤੋਂ ਮਿਲਦਾ ਹੈ। ਇਹ ਨਵੇਂ ਮਾਡਲ ਦੀ ਗੱਡੀ Renault Kwid ਨੂੰ ਚੁਣੌਤੀ ਦੇਣ ਦੀ ਸਮਰੱਥਾ ਰੱਖਦੀ ਹੈ। ਮਾਰੂਤੀ ਸੁਜ਼ੂਕੀ ਕੰਪਨੀ ਦਾ ਭਾਰਤ ਵਿੱਚ ਵੱਡਾ ਨਾਮ ਹੈ।
ਕੰਪਨੀ ਜਨਵਰੀ ਮਹੀਨੇ ਵਿੱਚ ਆਲਟੋ ਦੇ 21411 ਯੂਨਿਟ ਵੇਚ ਚੁੱਕੀ ਹੈ। ਮੱਧ ਵਰਗੀ ਪਰਿਵਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਰੂਤੀ ਸੁਜ਼ੂਕੀ ਨੇ ਆਲਟੋ ਦੇ ਦੋਵੇਂ ਮਾਡਲਾਂ ਦੀ ਕੀਮਤ ਤੈਅ ਕੀਤੀ ਹੈ।
ਆਲਟੋ 800 ਦੀ ਘੱਟੋ ਘੱਟ ਕੀਮਤ 3.53 ਲੱਖ ਰੁਪਏ ਅਤੇ ਆਲਟੋ ਕੇ 10 ਦੀ ਘੱਟੋ ਘੱਟ ਕੀਮਤ 3.99 ਲੱਖ ਰੁਪਏ ਹੈ। ਜਦਕਿ ਨਵੇਂ ਮਾਡਲ K 10 ਦੀ X ਸ਼ੋਅ ਰੂਮ ਕੀਮਤ 5.95 ਲੱਖ ਰੁਪਏ ਹੈ। ਇਸ ਦੇ 4 ਵੈਰੀਐਂਟਸ ਹਨ। ਜਿਨ੍ਹਾਂ ਵਿੱਚ Std (O), LXi, VXi ਅਤੇ VXi +2 ਹਨ।
ਇਹ ਵੈਰੀਐੰਟਸ ਮੈਟਾਲਿਕ ਸਿਜ਼ਲਿੰਗ ਰੈੱਡ, ਮੈਟਾਲਿਕ ਸਿਲਕੀ ਸਿਲਵਰ, ਮੈਟਾਲਿਕ ਗਰੇਨਾਈਟ ਗਰੇਅ, ਮੈਟਾਲਿਕ ਸਪੀਡੀ ਬਲਿਊ, ਪ੍ਰੀਮੀਅਮ ਅਰਥ ਗੋਲਡ ਅਤੇ ਸਾਲਿਡ ਵਾਈਟ ਰੰਗਾਂ ਵਿੱਚ ਪਸੰਦ ਕੀਤੇ ਜਾ ਸਕਦੇ ਹਨ। ਜਲਦੀ ਹੀ ਇਹ ਕਾਲੇ ਰੰਗ ਵਿੱਚ ਵੀ ਉਪਲਬਧ ਹੋਵੇਗੀ।
ਇਸ ਮਾਡਲ ਦੀਆਂ ਲਗਜ਼ਰੀ ਕਾਰ ਵਾਲੀਆਂ ਵਿਸ਼ੇਸ਼ਤਾਵਾਂ ਹਨ। ਕੰਪਨੀ ਨੇ ਇਸ ਮਾਡਲ ਵਿੱਚ 7 ਇੰਚ ਟੱਚ ਸਕਰੀਨ ਇਨਫੋਟੇਨਮੈੰਟ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਕੀ-ਲੇੈਸ ਐਂਟਰੀ ਅਤੇ ਡਿਜਿਟਲਾਈਜ਼ਡ ਇੰਸਟਰੂਮੈੰਟ ਉਪਲਬਧ ਹਨ।
ਸੇਫਟੀ ਲਈ ਡਬਲ ਏਅਰ ਬੈਗ, EBD ਦੇ ਨਾਲ ABS ਅਤੇ ਰੀਅਰ ਪਾਰਕਿੰਗ ਸੈੰਸਰ ਸ਼ਾਮਲ ਹਨ। ਗੱਡੀ ਦੀਆਂ ਇਨ੍ਹਾਂ ਵਿਸ਼ੇਸ਼ਤਾਵਾਂ ਕਾਰਨ ਹੀ ਇਹ ਗਾਹਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।