6 ਵਿਆਹੀਆਂ ਧੀਆਂ ਦੇ ਬਜ਼ੁਰਗ ਪਿਓ ਨੇ 24 ਸਾਲਾ ਕੁੜੀ ਨਾਲ ਕਰਵਾਇਆ ਵਿਆਹ, ਦੇਖੋ ਤਸਵੀਰਾਂ

ਜੋੜੀਆਂ ਜੱਗ ਥੋੜ੍ਹੀਆਂ, ਤੇ ਨਰੜ ਬਥੇਰੇ। ਇਹ ਕਹਾਵਤ ਤਾਂ ਅਸੀਂ ਸਭ ਨੇ ਸੁਣੀ ਹੈ। ਇਹ ਗੱਲ ਉਦੋਂ ਕਹੀ ਜਾਂਦੀ ਹੈ, ਜਦੋਂ ਲਾੜੇ ਅਤੇ ਲਾੜੀ ਦਾ ਆਪਸ ਵਿੱਚ ਮੇਲ ਨਾ ਹੋਵੇ ਭਾਵ ਬੇਜੋੜ ਸ਼ਾਦੀ ਹੋਵੇ।

ਸੋਸ਼ਲ ਮੀਡੀਆ ਤੇ ਇੱਕ ਬਜ਼ੁਰਗ ਵਿਅਕਤੀ ਦੇ ਵਿਆਹ ਦੀਆਂ ਤਸਵੀਰਾਂ ਜਮਕੇ ਵਾਇਰਲ ਹੋ ਰਹੀਆਂ ਹਨ। ਜਿਸ ਨੂੰ ਦੇਖ ਕੇ ਹਰ ਕੋਈ ਦੇਖਦਾ ਹੀ ਰਹਿ ਜਾਂਦਾ ਹੈ। ਲਾੜੀ ਨਾਲੋਂ ਲਾੜੇ ਦੀ ਉਮਰ ਢਾਈ ਗੁਣਾਂ ਵੱਡੀ ਹੈ।

ਲਾੜੇ ਦੀ ਉਮਰ 63 ਸਾਲ ਹੈ, ਜਦਕਿ ਲਾੜੀ ਦੀ ਉਮਰ ਸਿਰਫ 24 ਸਾਲ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਲਾੜੀ ਵਰਗੀਆਂ ਇਸ ਬਜ਼ੁਰਗ ਲਾੜੇ ਦੀਆਂ ਧੀਆਂ ਹਨ।

ਇਹ ਲਾੜੀ ਨੰਦਨੀ ਝਾਰਖੰਡ ਦੇ ਰਾਂਚੀ ਨਾਲ ਸਬੰਧਿਤ ਹੈ ਅਤੇ ਬਜ਼ੁਰਗ ਲਾੜਾ ਨਕਛੇਦ ਯਾਦਵ ਸੁਬੇਹਾ ਥਾਣੇ ਦੇ ਹੁਸੈਨਾਬਾਦ ਪੁਰੇ ਚੌਧਰੀ ਪਿੰਡ ਦਾ ਵਸਨੀਕ ਹੈ।

ਉਸ ਨੇ ਆਪਣੇ ਨਾਲੋਂ 40 ਸਾਲ ਛੋਟੀ ਲਾੜੀ ਨੂੰ ਆਪਣੀ ਜੀਵਨ ਸਾਥਣ ਬਣਾਇਆ ਹੈ। ਨਕਛੇਦ ਯਾਦਵ ਦੀਆਂ 6 ਧੀਆਂ ਹਨ ਅਤੇ ਸਾਰੀਆਂ ਦਾ ਵਿਆਹ ਹੋ ਚੁੱਕਾ ਹੈ। ਉਹ ਆਪਣੇ ਸਹੁਰੇ ਘਰ ਵਸਦੀਆਂ ਹਨ।

3 ਸਾਲ ਪਹਿਲਾਂ ਨਕਛੇਦ ਯਾਦਵ ਦੀ ਪਤਨੀ ਉਸ ਨੂੰ ਸਦੀਵੀ ਵਿਛੋੜਾ ਦੇ ਗਈ। ਜਿਸ ਨਾਲ ਨਕਛੇਦ ਦੀ ਜ਼ਿੰਦਗੀ ਵਿੱਚ ਇਕੱਲਾਪਣ ਆ ਗਿਆ। ਇਸ ਇਕੱਲੇਪਣ ਨੂੰ ਦੂਰ ਕਰਨ ਲਈ ਅਤੇ ਖਾਣੇ ਦਾ ਪ੍ਰਬੰਧ ਕਰਨ ਲਈ ਨਕਛੇਦ ਯਾਦਵ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ।

ਇਹ ਵਿਆਹ ਰੁਦੌਲੀ ਦੇ ਕਾਮਾਖਿਆ ਦੇਵੀ ਮੰਦਰ ਵਿੱਚ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਹੋਇਆ। ਹਵਨ ਕੀਤਾ ਗਿਆ ਅਤੇ ਵਰਮਾਲਾ ਪਹਿਨਾਈ ਗਈ। ਬਰਾਤ ਵਿੱਚ ਲਗਭਗ 50 ਜਣੇ ਸ਼ਾਮਲ ਸਨ।

ਨਕਛੇਦ ਦੀਆਂ ਧੀਆਂ ਵੀ ਆਪਣੇ ਪਿਤਾ ਦੀ ਬਰਾਤ ਵਿੱਚ ਸ਼ਾਮਲ ਸਨ। ਵਿਆਹ ਦੀ ਰਸਮ ਉਪਰੰਤ ਲਾੜੇ ਅਤੇ ਉਸ ਦੀਆਂ ਧੀਆਂ ਨੇ ਖੂਬ ਨੱਚ ਕੇ ਖੁਸ਼ੀ ਮਨਾਈ। ਨਕਛੇਦ ਯਾਦਵ ਦੀਆਂ ਧੀਆਂ ਖੁਸ਼ ਹਨ ਕਿ ਉਨ੍ਹਾਂ ਦੇ ਪਿਤਾ ਦਾ ਦੁਬਾਰਾ ਘਰ ਵਸ ਗਿਆ ਹੈ।

ਇਸ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੇ ਇਸ ਵਿਆਹ ਦੀ ਚਰਚਾ ਹੋਣ ਲੱਗੀ ਹੈ। ਹਰ ਕਿਸੇ ਦਾ ਇਸ ਬਾਰੇ ਵੱਖਰਾ ਵੱਖਰਾ ਨਜ਼ਰੀਆ ਹੈ। ਲੋਕ ਆਪੋ ਆਪਣੇ ਵਿਚਾਰ ਰੱਖ ਰਹੇ ਹਨ।

ਕੋਈ ਇਸ ਨੂੰ ਗਲਤ ਕਹਿ ਰਿਹਾ ਹੈ ਤਾਂ ਕੋਈ ਠੀਕ ਪਰ ਸੱਚਾਈ ਇਹ ਹੈ ਕਿ ਇਸ ਵਿਆਹ ਨਾਲ ਲਾੜਾ ਲਾੜੀ ਅਤੇ ਦੋਵਾਂ ਦੇ ਰਿਸ਼ਤੇਦਾਰ, ਪਰਿਵਾਰ ਖੁਸ਼ ਹਨ।

Leave a Reply

Your email address will not be published. Required fields are marked *