ਅੰਮ੍ਰਿਤਪਾਲ ਸਿੰਘ ਬਾਰੇ ਕੀ ਬੋਲੇ ਰਣਜੀਤ ਸਿੰਘ ਢੱਡਰੀਆਂ ਵਾਲੇ?

ਜਿਸ ਦਿਨ ਪੰਜਾਬ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰਕੇ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਪੰਜਾਬ ਪੁਲਿਸ ਦੁਆਰਾ ਕਾਰਵਾਈ ਕੀਤੀ ਗਈ, ਉਸ ਦਿਨ ਤੋਂ ਹੀ ਪੰਜਾਬ ਦੇ ਮਾਹੌਲ ਨੇ ਇੱਕ ਕਰਵਟ ਲਈ ਹੈ। ਭਾਵੇਂ ਅੰਮ੍ਰਿਤਪਾਲ ਸਿੰਘ ਨੂੰ ਤਾਂ ਪੁਲਿਸ ਨਹੀਂ ਫੜ ਸਕੀ ਪਰ ਅੰਮ੍ਰਿਤਪਾਲ ਸਿੰਘ ਦੇ ਕਈ ਸਾਥੀ ਪੁਲਿਸ ਨੇ ਫੜ ਲਏ ਹਨ।

ਕਈਆਂ ਨੂੰ ਤਾਂ ਅਸਾਮ ਦੇ ਡਿਬਰੂਗੜ੍ਹ ਭੇਜ ਦਿੱਤਾ ਗਿਆ ਹੈ। ਵੱਖ ਵੱਖ ਵਿਅਕਤੀ ਅੰਮ੍ਰਿਤਪਾਲ ਸਿੰਘ ਵਾਲੇ ਮਾਮਲੇ ਤੇ ਸੋਸ਼ਲ ਮੀਡੀਆ ਤੇ ਆਪਣੇ ਵਿਚਾਰ ਰੱਖ ਰਹੇ ਹਨ। ਹੁਣ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀ ਆਪਣੇ ਵਿਚਾਰ ਰੱਖੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅੱਜਕੱਲ੍ਹ ਇਸ ਤਰਾਂ ਦਾ ਮਾਹੌਲ ਬਣ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਇਸ ਮਾਮਲੇ ਨੂੰ ਸ਼ਾਂਤ ਕਰਨ ਸਬੰਧੀ ਅਪਣੀ ਰਾਏ ਦਿੰਦਾ ਹੈ ਤਾਂ ਉਸ ਨੂੰ ਪੰਥ ਦਾ ਗਦਾਰ ਆਖ ਕੇ ਮੰਦਾ ਬੋਲਿਆ ਜਾਂਦਾ ਹੈ।

ਦੂਜੇ ਪਾਸੇ ਜਿਹੜੇ ਵਿਅਕਤੀ ਜਾਨ ਦੇਣ ਜਾਂ ਜਾਨ ਲੈਣ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਪੰਥ ਹਿਤੈਸ਼ੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਜੇਕਰ ਕਿਸੇ ਭਾਈਚਾਰੇ ਦਾ ਕੋਈ ਇੱਕ ਵਿਅਕਤੀ ਗਲਤੀ ਕਰਦਾ ਹੈ ਤਾਂ ਪੂਰੇ ਭਾਈਚਾਰੇ ਨੂੰ ਇਸ ਦੇ ਸਿੱਟੇ ਭੁਗਤਣੇ ਪੈਂਦੇ ਹਨ।

ਬਿੱਲਕੁੱਲ ਉਸੇ ਤਰਾਂ ਹੀ ਜਿਵੇਂ ਕਿਸੇ ਪਰਿਵਾਰ ਦਾ ਕੋਈ ਇੱਕ ਜੀਅ ਆਪਣੇ ਘਰ ਵਿੱਚ ਬੇਰੀ ਦਾ ਦਰੱਖ਼ਤ ਲਗਾਉੰਦਾ ਹੈ ਪਰ ਉਸ ਦੇ ਕੰਡੇ ਪਰਿਵਾਰ ਦੇ ਸਾਰੇ ਜੀਆਂ ਦੇ ਵੱਜਦੇ ਹਨ। ਇਸ ਲਈ ਹਰ ਵਿਅਕਤੀ ਨੂੰ ਇਸ ਮਸਲੇ ਤੇ ਬੋਲਣਾ ਚਾਹੀਦਾ ਹੈ। ਰਣਜੀਤ ਸਿੰਘ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਅੰਮ੍ਰਿਤਪਾਲ ਸਿੰਘ ਦੁਆਰਾ ਅੰਮ੍ਰਿਤ ਛਕਾਏ ਜਾਣ ਕਾਰਨ ਹੀ ਉਨ੍ਹਾਂ ਤੇ ਕਾਰਵਾਈ ਹੋਈ ਹੈ।

ਰਣਜੀਤ ਸਿੰਘ ਦੀ ਦਲੀਲ ਹੈ ਕਿ ਹੋਰ ਵੀ ਕਈ ਸੰਸਥਾਵਾਂ ਅੰਮ੍ਰਿਤ ਛਕਾਉੰਦੀਆਂ ਹਨ। ਫੇਰ ਉਨ੍ਹਾਂ ਤੇ ਅਜਿਹੀ ਕਾਰਵਾਈ ਤਾਂ ਕਦੇ ਨਹੀਂ ਹੋਈ। ਉਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਜੋਸ਼ ਦੀ ਬਜਾਏ ਹੋਸ਼ ਤੋਂ ਕੰਮ ਲੈਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਪੜ੍ਹ ਲਿਖ ਕੇ ਨੌਕਰੀ ਹਾਸਲ ਕਰਨ ਜਾਂ ਆਪਣੇ ਕਾਰੋਬਾਰ ਕਰਨ ਦੀ ਸਲਾਹ ਦਿੱਤੀ।

ਰਣਜੀਤ ਸਿੰਘ ਦਾ ਕਹਿਣਾ ਹੈ ਕਿ ਜਿਹੜੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਤੁਰੇ ਉਹ ਪੁਲਿਸ ਨੇ ਫੜ ਲਏ। ਜਿਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦੇ ਬਚਾਅ ਵਿੱਚ ਮੱਦਦ ਕੀਤੀ, ਉਹ ਵੀ ਫੜੇ ਗਏ। ਰਣਜੀਤ ਸਿੰਘ ਦਾ ਸੁਆਲ ਹੈ, ਕੀ ਅੰਮ੍ਰਿਤਪਾਲ ਸਿੰਘ ਨੂੰ ਇਨ੍ਹਾਂ ਸਭ ਦੇ ਲਈ ਨਹੀਂ ਖੜ੍ਹਨਾ ਚਾਹੀਦਾ?

ਜਦੋਂ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਫੜਨ ਆਈ ਸੀ ਤਾਂ ਅੰਮ੍ਰਿਤਪਾਲ ਸਿੰਘ ਨੂੰ ਚਾਹੀਦਾ ਸੀ ਕਿ ਉਹ ਪੁਲਿਸ ਨੂੰ ਕਹਿੰਦੇ ਕਿ ਉਨ੍ਹਾਂ ਦੇ ਬੰਦਿਆਂ ਨੂੰ ਕੁਝ ਨਾ ਕਿਹਾ ਜਾਵੇ। ਪੁਲਿਸ ਨੇ ਜੋ ਗੱਲ ਕਰਨੀ ਹੈ, ਉਨ੍ਹਾਂ ਨਾਲ ਕਰੇ। ਰਣਜੀਤ ਸਿੰਘ ਦੀ ਦਲੀਲ ਹੈ ਕਿ ਹੁਣ ਤਾਂ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੁਆਰਾ ਵੀ ਕਾਨੂੰਨ ਸਖ਼ਤ ਕੀਤੇ ਜਾ ਰਹੇ ਹਨ।

ਉਨ੍ਹਾਂ ਮੁਤਾਬਕ ਹਿੰਦੂ ਸਿੱਖਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ। ਰਣਜੀਤ ਸਿੰਘ ਚਾਹੁੰਦੇ ਹਨ ਕਿ ਅਸੀਂ ਬੰਦੀ ਸਿੰਘਾਂ ਨੂੰ ਛੁਡਾਉੰਦੇ ਛੁਡਾਉੰਦੇ ਕਿਤੇ ਉਨ੍ਹਾਂ ਦੀ ਗਿਣਤੀ ਨਾ ਵਧਾ ਦੇਈਏ। ਕਿਤੇ ਕਾਲੀਆਂ ਸੂਚੀਆਂ ਖਤਮ ਹੋਣ ਦੀ ਬਜਾਏ ਲੰਬੀਆਂ ਨਾ ਹੋ ਜਾਣ।

ਮੁਲਕ ਵਿੱਚ ਸਿੱਖ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚ ਚੁੱਕੇ ਹਨ। ਜਿਸ ਤਰਾਂ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਬਣੇ ਹਨ, ਉਸ ਤਰਾਂ ਹੀ ਅੰਮ੍ਰਿਤਪਾਲ ਸਿੰਘ ਵੀ ਕੋਈ ਖੇਤਰੀ ਪਾਰਟੀ ਬਣਾ ਕੇ ਲੋਕਾਂ ਦੇ ਦਿਲ ਜਿੱਤ ਸਕਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *