ਸਾਡੇ ਮੁਲਕ ਵਿੱਚ ਅੰਬਾਨੀ ਪਰਿਵਾਰ ਦੀ ਵੱਖਰੀ ਹੀ ਪਛਾਣ ਹੈ। ਚੋਟੀ ਦੇ ਕਾਰੋਬਾਰੀਆਂ ਵਿੱਚ ਇਸ ਪਰਿਵਾਰ ਦਾ ਨਾਮ ਮੂਹਰਲੀ ਕਤਾਰ ਵਿੱਚ ਆਉੰਦਾ ਹੋਣ ਕਾਰਨ ਇਹ ਪਰਿਵਾਰ ਸਦਾ ਸੁਰਖ਼ੀਆਂ ਵਿੱਚ ਰਹਿੰਦਾ ਹੈ। ਮੁਕੇਸ਼ ਅੰਬਾਨੀ ਰਿਲਾਇੰਸ ਕੰਪਨੀ ਦੇ ਮੁਖੀ ਹਨ।

ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਦੀ ਮੰਗਣੀ ਕਾਰਨ ਕਈ ਦਿਨ ਇਹ ਪਰਿਵਾਰ ਸੋਸ਼ਲ ਮੀਡੀਆ ਵਿੱਚ ਛਾਇਆ ਰਿਹਾ। ਅਨੰਤ ਅੰਬਾਨੀ ਦੀ ਰਾਧਿਕਾ ਮਰਚੈੰਟ ਨਾਲ ਮੰਗਣੀ ਹੋਈ ਹੈ। ਦੋਵੇਂ ਇੱਕ ਦੂਜੇ ਨੂੰ ਸਕੂਲ ਸਮੇਂ ਤੋਂ ਜਾਣਦੇ ਹਨ।

ਜਿਸ ਸਦਕਾ ਇਨ੍ਹਾਂ ਦੀ ਦੋਸਤੀ ਹੋ ਗਈ ਅਤੇ ਇਸ ਦੋਸਤੀ ਦੇ ਚਲਦੇ ਮੰਗਣੀ ਹੋ ਗਈ। ਰਾਧਿਕਾ ਮਰਚੈੰਟ ਨੇ ਨਿਉਯਾਰਕ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ ਹੈ ਅਤੇ ਉਹ ਇੱਕ ਟਰੇਂਡ ਡਾਂਸਰ ਹੈ। ਅਨੰਤ ਅੰਬਾਨੀ ਨੇ ਬਰਾਊਨ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ ਹੋਈ ਹੈ।

ਰਾਧਿਕਾ ਮਰਚੈੰਟ ਦੇ ਪਿਤਾ ਵੀਰੇਨ ਮਰਚੈੰਟ ਵੀ ਕਾਰੋਬਾਰੀ ਹਨ। ਉਹ ਐਂਕਰ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ ਦੇ ਸੀ ਈ ਓ ਅਤੇ ਵਾਈਸ ਚੇਅਰਮੈਨ ਹਨ। ਅੱਜਕੱਲ੍ਹ ਸੋਸ਼ਲ ਮੀਡੀਆ ਵਿੱਚ ਅੰਬਾਨੀ ਪਰਿਵਾਰ ਦੀ ਚਰਚਾ ਦਾ ਕਾਰਨ ਫੇਰ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਹਨ।

ਜਿਨ੍ਹਾਂ ਨੇ ਆਪਣੇ ਇੱਕ ਮੁਲਾਜ਼ਮ ਦਾ ਜਨਮ ਦਿਨ ਪ੍ਰਾਈਵੇਟ ਜੈੱਟ ਵਿੱਚ ਮਨਾ ਕੇ ਪੂਰੀ ਵਾਹ ਵਾਹ ਖੱਟੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਪ੍ਰਭਾਵਿਤ ਹੋ ਰਿਹਾ ਹੈ। ਜਦੋਂ ਕੋਈ ਅਰਬਪਤੀ ਕਾਰੋਬਾਰੀ ਆਪਣੇ ਮੁਲਾਜ਼ਮ ਨੂੰ ਇੰਨਾ ਮਾਣ ਸਤਿਕਾਰ ਦੇਵੇ ਤਾਂ ਜਨਤਾ ਦਾ ਪ੍ਰਭਾਵਿਤ ਹੋਣਾ ਤਾਂ ਸੁਭਾਵਕ ਹੈ।

ਅਨੰਤ ਅੰਬਾਨੀ ਵੱਲੋਂ ਆਪਣੇ ਮੁਲਾਜ਼ਮ ਨੂੰ ਮਾਣ ਸਤਿਕਾਰ ਦੇਣ ਲਈ ਉਸ ਦੇ ਜਨਮਦਿਨ ਨੂੰ ਚੁਣਿਆ ਗਿਆ। ਜਿਸ ਨਾਲ ਮੁਲਾਜ਼ਮ ਦਾ ਜਨਮ ਦਿਨ ਯਾਦਗਾਰੀ ਬਣ ਗਿਆ। ਆਪਣੇ ਮਾਲਕ ਦੇ ਸਲੂਕ ਤੋਂ ਪ੍ਰਭਾਵਿਤ ਹੋ ਕੇ ਮੁਲਾਜ਼ਮ ਨੇ ਉਸ ਦੇ ਪੈਰ ਛੂਹ ਲਏ। ਇਹ ਗੱਲ ਦੇਖਣ ਵਿਚ ਬਹੁਤ ਅਜੀਬ ਲੱਗੀ ਕਿ ਇੱਕ ਵੱਡੀ ਉਮਰ ਦਾ ਬੰਦਾ ਆਪਣੇ ਤੋਂ ਅੱਧੀ ਉਮਰ ਦੇ ਮੁੰਡੇ ਦੇ ਪੈਰੀ ਹੱਥ ਲਗਾ ਰਿਹਾ ਹੈ।
ਇਥੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅਨੰਤ ਦੀ ਵਾਹ ਵਾਹ ਦੇ ਨਾਲ ਬਦਨਾਮੀ ਵੀ ਹੋ ਰਹੀ ਹੈ ਕਿ ਅਨੰਤ ਨੇ ਅਜਿਹਾ ਕਿਉਂ ਕਰਵਾਇਆ? ਅਨੰਤ ਅੰਬਾਨੀ ਨੇ ਮੁਲਾਜਮ ਨੂੰ ਅਜਿਹਾ ਕਰਨ ਤੋਂ ਰੋਕਣਾ ਤਾਂ ਕੀ ਸੀ ਸਗੋਂ ਉਸਦੀ ਪਿੱਠ ਦੇ ਥਪਾਕੇ ਅਸ਼ੀਰਵਾਦ ਦਿੱਤਾ। ਲੋਕ ਤਕ ਇਸ ਵੀਡੀਓ ਦੇ ਕੁਝ ਅਜਿਹੇ ਵੀ ਪ੍ਰਤੀਕਰਮ ਦੇ ਰਹੇ ਹਨ ਕਿ ਖੁਦਾ ਕਿਸੀ ਕੋ ਇਤਨੀ ਖੁਦਾਈ ਨਾ ਦੇ ਕਿ ਆਪਣੇ ਸਿਵਾ ਕੁਝ ਦਿਖਾਈ ਨਾ ਦੇ।