ਸਾਡੇ ਸੂਬੇ ਪੰਜਾਬ ਵਿੱਚ ਅ ਫੀ ਮ ਨੂੰ ਅਮਲ ਪਦਾਰਥ ਮੰਨਿਆ ਜਾਂਦਾ ਹੈ ਅਤੇ ਇਸ ਦੀ ਖੇਤੀ ਕਰਨ ਦੀ ਆਗਿਆ ਨਹੀਂ ਹੈ। ਫੇਰ ਵੀ ਕਈ ਵਿਅਕਤੀ ਇਸ ਦੀ ਖੇਤੀ ਕਰਨ ਦੇ ਚਾਹਵਾਨ ਹਨ। ਲੁਕ ਛਿਪ ਕੇ ਉਹ ਆਪਣੇ ਉਦੇਸ਼ ਵਿੱਚ ਕਾਮਯਾਬ ਹੋਣ ਦੀ ਕੋਸ਼ਿਸ਼ ਵੀ ਕਰਦੇ ਹਨ। ਦੂਜੇ ਪਾਸੇ ਪੁਲਿਸ ਵੀ ਅਜਿਹੇ ਵਿਅਕਤੀਆਂ ਤੇ ਨਜ਼ਰ ਰੱਖਦੀ ਹੈ।

ਥਾਣਾ ਰਾਏਕੋਟ ਅਧੀਨ ਪੈੰਦੀ ਪੁਲਿਸ ਚੌਕੀ ਲੋਹਟਬੱਦੀ ਦੇ ਪਿੰਡ ਮਹੇਰਨਾ ਕਲਾਂ ਦੇ ਰਹਿਣ ਵਾਲੇ ਇੱਕ ਵਿਅਕਤੀ ਲਖਵੀਰ ਸਿੰਘ ਲੱਖਾ ਨੂੰ ਪੁਲਿਸ ਨੇ ਇਸੇ ਮਾਮਲੇ ਵਿੱਚ ਕਾਬੂ ਕੀਤਾ ਹੈ। ਪੁਲਿਸ ਨੂੰ ਕਿਸੇ ਨੇ ਸੂਹ ਦਿੱਤੀ ਸੀ ਕਿ ਇਸ ਵਿਅਕਤੀ ਨੇ ਖੇਤਾਂ ਵਿੱਚ ਆਪਣੇ ਘਰ ਦੇ ਪਿੱਛੇ ਲੁਕਵੇਂ ਢੰਗ ਨਾਲ ਡੋ ਡਿ ਆਂ ਦੀ ਖੇਤੀ ਕੀਤੀ ਹੋਈ ਹੈ।

ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਜਾਣਕਾਰੀ ਸੱਚੀ ਸੀ। ਪੁਲਿਸ ਨੂੰ 4 ਮਰਲੇ ਰਕਬੇ ਵਿੱਚ ਇਸ ਫਸਲ ਦੀ ਖੇਤੀ ਕੀਤੀ ਹੋਈ ਮਿਲੀ। ਜਦੋਂ ਇਨ੍ਹਾਂ ਪੌਦਿਆਂ ਦਾ ਵਜ਼ਨ ਕੀਤਾ ਗਿਆ ਤਾਂ ਇਹ 1 ਕੁਇੰਟਲ 80 ਕਿਲੋ ਹੋਇਆ। ਪੁਲਿਸ ਨੇ ਲਖਵੀਰ ਸਿੰਘ ਲੱਖਾ ਪੁੱਤਰ ਜਗਦੀਸ਼ ਸਿੰਘ ਨੂੰ ਕਾਬੂ ਕਰ ਲਿਆ ਅਤੇ ਐੱਨ ਡੀ ਪੀ ਐੱਸ ਅਧੀਨ ਮਾਮਲਾ ਦਰਜ ਕਰ ਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ।

ਅਦਾਲਤ ਨੇ ਇਸ ਵਿਅਕਤੀ ਨੂੰ ਰਿਮਾਂਡ ਤੇ ਭੇਜ ਦਿੱਤਾ ਹੈ। ਪੁਲਿਸ ਉਸ ਤੋਂ ਹੋਰ ਵੀ ਪੁੱਛ ਗਿੱਛ ਕਰੇਗੀ। ਸੂਬੇ ਵਿੱਚ ਪਹਿਲਾਂ ਵੀ ਕਦੇ ਕਦਾਈਂ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਦੋਂ ਕਿਸੇ ਨੇ ਇਸ ਫਸਲ ਦੀ ਖੇਤੀ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਲਖਵੀਰ ਸਿੰਘ ਦੇ ਲਾਲਚ ਅਤੇ ਕਿਸੇ ਵਿਅਕਤੀ ਦੁਆਰਾ ਪੁਲਿਸ ਨੂੰ ਦਿੱਤੀ ਗਈ ਸੂਹ ਨੇ ਉਸ ਨੂੰ ਇੱਥੇ ਤੱਕ ਪੁਚਾ ਦਿੱਤਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ