ਦਿਨ ਪ੍ਰਤੀ ਦਿਨ ਵਧ ਰਹੇ ਪ੍ਰਦੂਸ਼ਣ ਕਾਰਨ ਦੁਪਹੀਆ ਵਾਹਨ ਦੇ ਸ਼ੁਕੀਨ ਹੁਣ ਇਲੈਕਟ੍ਰਿਕ ਵਾਹਨ ਖਰੀਦਣ ਨੂੰ ਤਰਜੀਹ ਦੇਣ ਲੱਗੇ ਹਨ। ਹੁਣ ਬਜਾਜ ਕੰਪਨੀ ਨੇ ਵੀ ਆਪਣਾ ਪ੍ਰੋਡਕਟ ਪ੍ਰੀਮੀਅਮ ਈ ਚੇਤਕ ਸਕੂਟਰ ਬਾਜ਼ਾਰ ਵਿੱਚ ਉਤਾਰ ਦਿੱਤਾ ਹੈ। ਜੋ ਕਿ Ola S1 Ather 400x, ਅਤੇ Hero Vida ਵਰਗੇ ਸਕੂਟਰਾਂ ਨੂੰ ਟੱਕਰ ਦੇਵੇਗਾ।

ਚੇਤਕ ਸਕੂਟਰ ਦੀ ਪਿਛਲੇ ਸਮੇਂ ਦੌਰਾਨ ਜੋ ਲੋਕ ਪ੍ਰਿਅਤਾ ਸੀ, ਉਸ ਬਾਰੇ ਸਭ ਜਾਣਦੇ ਹਨ। ਲੋਕਾਂ ਦੀ ਪਸੰਦ ਕਾਰਨ ਹੀ ਕੰਪਨੀ ਨੇ ਈ ਸਕੂਟਰ ਬਜ਼ਾਰ ਵਿੱਚ ਉਤਾਰਿਆ ਹੈ। ਇਸ ਦੀ ਐਕਸ ਸ਼ੋਅਰੂਮ ਕੀਮਤ 151910 ਰੁਪਏ ਰੱਖੀ ਗਈ ਹੈ। ਕੋਈ ਵੀ ਵਿਅਕਤੀ 10 ਹਜ਼ਾਰ ਰੁਪਏ ਦੀ ਡਾਉਨਪੇਮੈੰਟ ਤੇ ਫਾਈਨਾਂਸ ਦੀ ਸੁਵਿਧਾ ਰਾਹੀਂ ਈ ਸਕੂਟਰ ਹਾਸਲ ਕਰ ਸਕਦਾ ਹੈ।

ਕਈ ਸ਼ਹਿਰਾਂ ਲਈ ਤਾਂ ਜ਼ੀਰੋ ਡਾਉਨਪੇਮੈੰਟ ਤੇ ਵੀ ਇਹ ਸੁਵਿਧਾ ਦਿੱਤੀ ਜਾ ਸਕਦੀ ਹੈ। ਈ ਸਕੂਟਰ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਜਿਨ੍ਹਾਂ ਨੇ ਬੁਕਿੰਗ ਕਰਵਾਈ ਹੈ, ਉਨ੍ਹਾਂ ਨੂੰ ਅਪਰੈਲ 2023 ਤੋਂ ਡਿਲਿਵਰੀ ਹੋਣੀ ਸ਼ੁਰੂ ਹੋ ਜਾਵੇਗੀ। ਕੰਪਨੀ ਹਰ ਮਹੀਨੇ 10 ਹਜ਼ਾਰ ਤੋਂ ਵੀ ਜ਼ਿਆਦਾ ਯੂਨਿਟ ਤਿਆਰ ਕਰਨ ਦੀ ਸਮਰੱਥਾ ਰੱਖਦੀ ਹੈ।

ਜਿਸ ਕਾਰਨ ਡਿਲਿਵਰੀ ਤੇਜ਼ੀ ਨਾਲ ਕੀਤੀ ਜਾ ਸਕਦੀ ਹੈ। ਚੇਤਕ ਪ੍ਰੀਮੀਅਮ ਮੈਟ ਗਰੇਅ, ਮੈਟ ਕੈਰੇਬੀਅਨ ਬਲੂ ਅਤੇ ਸਾਟਿਨ ਬਲੈਕ ਰੰਗਾਂ ਵਿੱਚ ਪਸੰਦ ਕੀਤਾ ਜਾ ਸਕਦਾ ਹੈ। ਇਹ ਈ ਸਕੂਟਰ ਇੱਕ ਵਾਰ ਚਾਰਜ ਕਰਨ ਤੇ 105 ਕਿਲੋਮੀਟਰ ਦੀ ਰੇਂਜ ਦੇਵੇਗਾ ਜਦਕਿ ਪਹਿਲਾਂ ਸਕੂਟਰ ਦੀ ਰੇੰਜ 80-85 ਕਿਲੋਮੀਟਰ ਦੇ ਲਗਭਗ ਸੀ।

ਇਸ ਸਮੇਂ ਬਜਾਜ ਕੰਪਨੀ 60 ਤੋਂ ਵੀ ਜ਼ਿਆਦਾ ਸ਼ਹਿਰਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਹੈ ਅਤੇ ਅਉਣ ਵਾਲੇ ਸਮੇਂ ਦੌਰਾਨ ਗਾਹਕਾਂ ਦੀ ਮੰਗ ਨੂੰ ਦੇਖਦੇ ਹੋਏ ਇਹ ਦਾਇਰਾ ਵਧਾਇਆ ਜਾ ਸਕਦਾ ਹੈ।