ਪੁੱਤਰ ਦਾ ਵਿਛੋੜਾ ਮਾਤਾ ਪਿਤਾ ਲਈ ਅਸਹਿ ਹੁੰਦਾ ਹੈ। ਜਦੋਂ ਪਿਤਾ ਨੂੰ ਆਪਣੇ ਪੁੱਤਰ ਦੀ ਮਿਰਤਕ ਦੇਹ ਆਪਣੇ ਮੋਢਿਆਂ ਤੇ ਚੁੱਕਣੀ ਪੈ ਜਾਵੇ ਤਾਂ ਪਿਤਾ ਲਈ ਇਸ ਤੋਂ ਵੱਡਾ ਝਟਕਾ ਹੋਰ ਕੋਈ ਨਹੀਂ ਹੋ ਸਕਦਾ। ਇਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੌਖਾ ਨਹੀਂ ਪਰ ਆਦਮੀ ਕਰ ਵੀ ਕੁਝ ਨਹੀਂ ਸਕਦਾ।
ਉਹ ਇਸ ਨੂੰ ਰੱਬ ਦਾ ਭਾਣਾ ਮੰਨ ਲੈਂਦਾ ਹੈ। ਫੇਰ ਆਪਣੇ ਮਨ ਦੇ ਬੋਝ ਨੂੰ ਹਲਕਾ ਕਰਨ ਲਈ ਕਈ ਕਿਸਮ ਦੇ ਯਤਨ ਕਰਦਾ ਹੈ ਪਰ ਇਹ ਬੋਝ ਸੌਖ ਨਾਲ ਹਲਕਾ ਨਹੀਂ ਹੁੰਦਾ। ਕਈ ਮਾਤਾ ਪਿਤਾ ਤਾਂ ਸਾਰੀ ਉਮਰ ਆਪਣੇ ਪੁੱਤਰ ਨੂੰ ਯਾਦ ਕਰਦੇ ਰਹਿੰਦੇ ਹਨ। ਗੁਰਦਾਸਪੁਰ ਦੇ ਇੱਕ ਪਰਿਵਾਰ ਨਾਲ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਹੈ।
ਜਿਸ ਨੇ ਪਰਿਵਾਰ ਦੀ ਚੰਗੀ ਭਲੀ ਹਸਦੀ ਵਸਦੀ ਦੁਨੀਆਂ ਵਿੱਚ ਹਨੇਰ ਪਾ ਦਿੱਤਾ। ਇਸ ਪਰਿਵਾਰ ਦਾ ਨੌਜਵਾਨ ਪੁੱਤਰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੂੰ ਸਦੀਵੀ ਵਿਛੋੜਾ ਦੇ ਗਿਆ ਹੈ। ਜਿਸ ਕਰਕੇ ਪਰਿਵਾਰ ਦੀ ਹਾਲਤ ਬਿਆਨ ਕਰਨ ਦੇ ਵੀ ਯੋਗ ਨਹੀਂ। ਮਿਰਤਕ ਰਾਜਬੀਰ ਸਿੰਘ ਬਾਰਵੀਂ ਜਮਾਤ ਵਿੱਚ ਪੜ੍ਹਦਾ ਸੀ।
ਉਸ ਦੇ ਪੇਪਰ ਚੱਲ ਰਹੇ ਸਨ। ਜਦੋਂ ਰਾਜਬੀਰ ਸਿੰਘ ਪੇਪਰ ਦੇ ਕੇ ਵਾਪਸ ਘਰ ਆਇਆ ਤਾਂ ਉਸ ਦੀ ਸਿਹਤ ਕੁਝ ਖਰਾਬ ਹੋ ਗਈ। ਰਾਜਬੀਰ ਸਿੰਘ ਛਾਤੀ ਵਿੱਚ ਦਿਲ ਵਾਲੇ ਪਾਸੇ ਤੋਂ ਸਹਿਜ ਮਹਿਸੂਸ ਨਹੀਂ ਸੀ ਕਰ ਰਿਹਾ। ਪਰਿਵਾਰ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਲੈ ਗਿਆ।
ਜਦੋਂ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਭਾਣਾ ਵਾਪਰ ਗਿਆ। ਡਾਕਟਰਾਂ ਨੇ ਰਾਜਬੀਰ ਸਿੰਘ ਨੂੰ ਮਿਰਤਕ ਐਲਾਨ ਦਿੱਤਾ। ਜਿਸ ਨਾਲ ਪਰਿਵਾਰ ਦੇ ਸਾਰੇ ਸੁਪਨੇ ਮਿੱਟੀ ਵਿੱਚ ਮਿਲ ਗਏ। ਉਨ੍ਹਾਂ ਨੂੰ ਆਪਣੀ ਦੁਨੀਆਂ ਹਨੇਰੀ ਨਜ਼ਰ ਆਉਣ ਲੱਗੀ।
ਜਦੋਂ ਰਾਜਬੀਰ ਸਿੰਘ ਦੀ ਮਿਰਤਕ ਦੇਹ ਪਿੰਡ ਪਹੁੰਚੀ ਤਾਂ ਸਾਰੇ ਪਿੰਡ ਵਿੱਚ ਮਾ ਤ ਮ ਛਾਅ ਗਿਆ। ਹਰ ਚਿਹਰਾ ਉਦਾਸ ਸੀ। ਪਰਿਵਾਰ ਦੇ ਹੰਝੂ ਨਹੀਂ ਸੀ ਰੁਕ ਰਹੇ। ਪਿਤਾ ਨੇ ਬਹੁਤ ਹੀ ਭਰੇ ਮਨ ਨਾਲ ਪੁੱਤਰ ਨੂੰ ਅੰਤਮ ਵਿਦਾਇਗੀ ਦਿੱਤੀ। ਇਸ ਸਮੇਂ ਹਰ ਅੱਖ ਸਿੱਲ੍ਹੀ ਸੀ। ਪਰਿਵਾਰ ਦੇ ਜੀਆਂ ਦੇ ਨਾਲ ਨਾਲ ਕਾਫੀ ਗਿਣਤੀ ਵਿੱਚ ਰਿਸ਼ਤੇਦਾਰ ਅਤੇ ਪਿੰਡ ਵਾਸੀ ਹਾਜ਼ਰ ਸਨ।