ਟਰੈਫਿਕ ਪੁਲਿਸ ਦੁਆਰਾ ਵਾਹਨ ਚਾਲਕਾਂ ਨੂੰ ਵਾਰ ਵਾਰ ਅਮਲ ਪਦਾਰਥ ਦੀ ਲੋਰ ਵਿੱਚ ਵਾਹਨ ਚਲਾਉਣ ਤੋਂ ਵਰਜਿਆ ਜਾਂਦਾ ਹੈ। ਪੁਲਿਸ ਨੇ ਥਾਂ ਥਾਂ ਤੇ ਲਿਖਵਾਇਆ ਹੈ ਕਿ ਦਾ ਰੂ ਅਤੇ ਡਰਾਈਵਿੰਗ ਦਾ ਕੋਈ ਮੇਲ ਨਹੀਂ ਪਰ ਫੇਰ ਵੀ ਕਈ ਵਾਹਨ ਚਾਲਕ ਕਿਸੇ ਦੀ ਨਹੀਂ ਸੁਣਦੇ।

ਕੁਝ ਦਿਨ ਪਹਿਲਾਂ ਨਾਭਾ ਤੋਂ ਇੱਕ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਇੱਕ ਲੜਕੀ ਦੀ ਜਾਨ ਜਾਣ ਦੀ ਖਬਰ ਆਈ ਸੀ। ਇਸ ਤੋਂ ਪਹਿਲਾਂ ਇੱਕ ਟਰੱਕ ਨੇ ਇੱਕ ਸਾਈਕਲ ਵਾਲੇ ਬਜ਼ੁਰਗ ਦੀ ਜਾਨ ਲੈ ਲਈ ਸੀ। ਹੁਣ ਫੇਰ ਖਬਰ ਨਾਭਾ ਤੋਂ ਹੀ ਆਈ ਹੈ।
ਕਿਹਾ ਜਾ ਰਿਹਾ ਹੈ ਕਿ ਦਾਰੂ ਦੀ ਲੋਰ ਵਿੱਚ ਰਾਤ ਸਮੇਂ ਇੱਕ ਗੈਸ ਟੈੰਕਰ ਚਾਲਕ ਨੇ ਇੰਡੀਅਨ ਆਇਲ ਦਾ ਟੈੰਕਰ ਸਦਰ ਬਜ਼ਾਰ ਵਿੱਚ ਵਾੜ ਦਿੱਤਾ। ਇੱਥੇ ਟੈੰਕਰ ਕਾਰਨ ਬਿਜਲੀ ਦੀਆਂ ਤਾਰਾਂ ਅਤੇ ਦੁਕਾਨਾਂ ਦੇ ਅੱਗੇ ਬਣੇ ਸ਼ੈੱਡ ਟੁੱਟ ਗਏ।

ਜਦੋਂ ਚਾਲਕ ਤੋਂ ਟੈੰਕਰ ਨਾ ਨਿਕਲਿਆ ਤਾਂ ਉਹ ਟੈੰਕਰ ਨੂੰ ਬਜ਼ਾਰ ਵਿੱਚ ਹੀ ਖੜ੍ਹਾ ਛੱਡ ਕੇ ਮੌਕੇ ਤੋਂ ਦੌੜ ਗਿਆ। ਕਿਸੇ ਨੇ ਪੁਲਿਸ ਨੂੰ ਇਤਲਾਹ ਕੀਤੀ ਤਾਂ ਪੁਲਿਸ ਮੌਕੇ ਤੇ ਪਹੁੰਚੀ। ਪੁਲਿਸ ਨੇ ਕੋਈ ਹੋਰ ਡਰਾਈਵਰ ਬੁਲਾ ਕੇ ਟੈੱਕਰ ਨੂੰ ਬਜ਼ਾਰ ਵਿੱਚੋਂ ਬਾਹਰ ਕਢਵਾਇਆ।
ਟੈੰਕਰ ਨੂੰ ਬੈਕ ਲਿਜਾਣਾ ਪਿਆ। ਜਿਸ ਨਾਲ ਹੋਰ ਤਾਰਾਂ ਅਤੇ ਸ਼ੈੱਡਾਂ ਦਾ ਨੁਕਸਾਨ ਹੋਇਆ। ਅਜੇ ਤਾਂ ਟੈੰਕਰ ਖਾਲੀ ਸੀ, ਨਹੀਂ ਤਾਂ ਹੋਰ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ। ਅਜਿਹੇ ਵਾਹਨ ਚਾਲਕ ਆਪਣੇ ਨਾਲ ਹੋਰਾਂ ਦਾ ਵੀ ਨੁਕਸਾਨ ਕਰ ਦਿੰਦੇ ਹਨ। ਇਨ੍ਹਾਂ ਨੂੰ ਚਾਹੀਦਾ ਹੈ ਕਿ ਆਵਾਜਾਈ ਦੇ ਨਿਯਮਾਂ ਦਾ ਪਾਲਣ ਕੀਤਾ ਜਾਵੇ।