ਦੋਸਤ ਨੂੰ ਦੋਸਤ ਤੇ ਮਾਣ ਹੁੰਦਾ ਹੈ। ਲੋੜ ਪੈਣ ਤੇ ਇੱਕ ਦੋਸਤ ਹੀ ਦੋਸਤ ਦੇ ਕੰਮ ਆਉਂਦਾ ਹੈ ਪਰ ਇੱਕ ਮਾਮਲੇ ਵਿੱਚ 3 ਦੋਸਤਾਂ ਤੇ ਹੀ ਆਪਣੇ ਦੋਸਤ ਦੀ ਜਾਨ ਲੈਣ ਦੇ ਦੋਸ਼ ਲੱਗ ਰਹੇ ਹਨ। ਮਾਮਲਾ ਰਾਜਸਥਾਨ ਦਾ ਹੈ। ਜਿੱਥੇ ਅਲਵਰ ਦੇ ਪਿੰਡ ਖੋਹਰੀ ਵਿੱਚ ਰਾਤ ਸਮੇਂ ਹਨੂਮਾਨ ਮੰਦਰ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਸਬੰਧਿਤ ਸੰਜੇ ਯਾਦਵ ਉਰਫ ਮੁੰਨਾ ਦੀ ਜਾਨ ਲੈ ਲਈ ਗਈ।

ਇੱਥੇ ਮੰਦਰ ਵਿੱਚ ਮੇਲੇ ਦਾ ਪ੍ਰੋਗਰਾਮ ਸੀ ਅਤੇ ਸੰਜੇ ਯਾਦਵ ਉਰਫ ਮੁੰਨਾ ਕੁਝ ਬੰਦਿਆਂ ਸਮੇਤ ਇੱਥੇ ਬੈਠਾ ਸੀ। ਕਿਹਾ ਜਾ ਰਿਹਾ ਹੈ ਕਿ ਉਸੇ ਸਮੇਂ ਚਿੱਟੀ ਕਾਰ ਆਈ। ਇਸ ਵਿੱਚ ਸਵਾਰ ਵਿਅਕਤੀਆਂ ਨੇ ਪਸਤੋਲ ਨਾਲ ਸੰਜੇ ਯਾਦਵ ਦੇ ਸਿਰ ਵਿੱਚ 5 ਗਲੀਆਂ ਚਲਾ ਦਿੱਤੀਆਂ।

ਇੰਨਾ ਹੀ ਨਹੀਂ ਇਹ ਕਾਰ ਸਵਾਰ, ਸੰਜੇ ਨੂੰ ਹਸਪਤਾਲ ਵੀ ਲੈ ਗਏ। ਇਹ ਸਮਝਿਆ ਜਾ ਰਿਹਾ ਹੈ ਕਿ ਕਾਰ ਸਵਾਰ ਇਹ ਨਿਸ਼ਚਿਤ ਤੌਰ ਤੇ ਜਾਨਣਾ ਚਾਹੁੰਦੇ ਸਨ ਕਿ ਸੰਜੇ ਦੀ ਜਾਨ ਜਾ ਚੁੱਕੀ ਹੈ। ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਜਦੋਂ ਉਹ ਸੰਦੀਪ ਨੂੰ ਫੜਨ ਲੱਗੇ ਤਾਂ ਸੰਦੀਪ ਪੁਲਿਸ ਦੀ ਗੱਡੀ ਵਿੱਚ ਜਾ ਵੜਿਆ।

ਜਦੋਂ ਲੋਕ ਪੁਲਿਸ ਦੀ ਗੱਡੀ ਵੱਲ ਵਧੇ ਤਾਂ ਪੁਲਿਸ ਸੰਦੀਪ ਨੂੰ ਲੈ ਗਈ। ਅਜੇ ਯਾਦਵ, ਸੰਦੀਪ ਉਰਫ ਬਚੀਆਂ ਅਤੇ ਰਵੀ ਨੂੰ ਘਟਨਾ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਇਨ੍ਹਾਂ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਮਾਮਲੇ ਦੀ ਜ਼ਿੰਮੇਵਾਰੀ ਵੀ ਲੈ ਲਈ ਹੈ। ਘਟਨਾ ਦਾ ਕਾਰਨ ਇਨ੍ਹਾਂ ਦੀ ਮਿਰਤਕ ਨਾਲ ਪੁਰਾਣੀ ਖੁੰਦਕ ਨੂੰ ਮੰਨਿਆ ਜਾਂਦਾ ਹੈ।

ਕਿਹਾ ਜਾ ਰਿਹਾ ਹੈ ਕਿ 2017 ਵਿੱਚ ਸੰਜੇ ਯਾਦਵ ਉਰਫ ਮੋਨਾ ਨੇ ਅਜੇ ਯਾਦਵ ਦੀ ਖਿੱਚ ਧੂਹ ਕੀਤੀ ਸੀ। ਸੰਜੇ ਯਾਦਵ ਇਕੱਲਾ ਭਰਾ ਸੀ। 22 ਸਾਲ ਪਹਿਲਾਂ ਉਸ ਦਾ ਪਿਤਾ ਜਗਰਾਮ ਯਾਦਵ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ। ਮਿਰਤਕ ਮੁੰਨਾ ਦੇ ਪਿੱਛੇ ਉਸ ਦੀ ਮਾਂ ਸੰਤੋਸ਼ ਦੇਵੀ, ਛੋਟੀ ਭੈਣ ਜੋਤੀ, ਪਤਨੀ ਪੂਨਮ ਅਤੇ 4 ਸਾਲ ਦਾ ਪੁੱਤਰ ਰਹਿ ਗਏ ਹਨ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।