ਪੁਰਾਣੀਆਂ ਫ਼ਿਲਮਾਂ ਦੀ ਇਹ ਹੀਰੋਇਨ ਅੱਜ ਦੇਖੋ ਕਿਹੋ ਜਿਹੇ ਹਾਲਾਤਾਂ ਚ ਕੱਟ ਰਹੀ ਹੈ ਟਾਈਮ, ਤਸਵੀਰਾਂ

1983 ਤੋਂ 1996 ਤੱਕ ਬਾਲੀਵੁੱਡ ਵਿੱਚ ਛਾਈ ਰਹਿਣ ਵਾਲੀ ਅਦਾਕਾਰਾ ਮੀਨਾਕਸ਼ੀ ਸ਼ੇਸ਼ਾਦਰੀ ਨੇ ਆਪਣੇ ਸਮੇਂ ਦੇ ਚੋਟੀ ਦੇ ਕਲਾਕਾਰਾਂ ਨਾਲ ਕੰਮ ਕਰਕੇ ਬਾਲੀਵੁੱਡ ਨੂੰ ਕਈ ਸਫਲ ਫਿਲਮਾਂ ਦਿੱਤੀਆਂ ਹਨ। ਮੀਨਾਕਸ਼ੀ ਸ਼ੇਸ਼ਾਦਰੀ ਨੇ ਸਿਰਫ ਹਿੰਦੀ ਫਿਲਮਾਂ ਵਿੱਚ ਹੀ ਨਹੀਂ ਸਗੋਂ ਤੇਲਗੂ ਅਤੇ ਤਾਮਿਲ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਿਖਾਈ ਹੈ।

ਉਨ੍ਹਾਂ ਦਾ ਜਨਮ 16 ਨਵੰਬਰ 1963 ਨੂੰ ਉਸ ਸਮੇਂ ਦੇ ਬਿਹਾਰ ਸਥਿਤ ਸਿੰਦਰੀ ਵਿੱਚ ਹੋਇਆ ਸੀ ਪਰ ਅੱਜਕੱਲ੍ਹ ਇਹ ਸਥਾਨ ਝਾਰਖੰਡ ਵਿੱਚ ਪੈਂਦਾ ਹੈ। ਮੀਨਾਕਸ਼ੀ ਦਾ ਪਰਿਵਾਰ ਨੇ ਨਾਮ ਸ਼ਸ਼ੀਕਲਾ ਸ਼ੇਸ਼ਾਦਰੀ ਰੱਖਿਆ ਸੀ। ਇਹ ਇੱਕ ਤਾਮਿਲ ਬ੍ਰਾਹਮਣ ਪਰਿਵਾਰ ਹੈ। ਮੀਨਾਕਸ਼ੀ ਨੇ 4 ਭਾਰਤੀ ਕਲਾਸੀਕਲ ਨਾਚ ਰੂਪਾਂ ਵਿੱਚ ਸਿੱਖਿਆ ਲਈ।

1981 ਵਿੱਚ ਮੀਨਾਕਸ਼ੀ ਨੇ ‘ਈਵਜ਼ ਵੀਕਲੀ ਮਿਸ ਇੰਡੀਆ’ ਮੁਕਾਬਲਾ ਜਿੱਤ ਲਿਆ। ਇਸ ਸਮੇਂ ਉਸ ਦੀ ਉਮਰ ਸਿਰਫ 17 ਸਾਲ ਸੀ। ਫੇਰ ਉਸ ਨੇ ਜਪਾਨ ਦੇ ਟੋਕੀਓ ਵਿੱਚ ‘ਮਿਸ ਇੰਟਰਨੈਸ਼ਨਲ 1981’ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਮੀਨਾਕਸ਼ੀ ਨੂੰ ਇੱਕ ਅਦਾਕਾਰਾ, ਮਾਡਲ ਅਤੇ ਡਾਂਸਰ ਵਜੋਂ ਜਾਣਿਆ ਜਾਂਦਾ ਹੈ।

ਮੀਨਾਕਸ਼ੀ ਨੇ 1983 ਵਿੱਚ ਮਨੋਜ ਕੁਮਾਰ ਦੀ ਫਿਲਮ ‘ਪੇੰਟਰ ਬਾਬੂ’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਦੀ ਅਗਲੀ ਫਿਲਮ ‘ਹੀਰੋ’ ਸੀ। ਜਿਸ ਦਾ ਨਾਇਕ ਜੈਕੀ ਸ਼ਰਾਫ ਸੀ। ਇਸ ਫਿਲਮ ਦੀ ਕਾਰਗੁਜ਼ਾਰੀ ਨੇ ਮੀਨਾਕਸ਼ੀ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ।

ਜਿਸ ਕਰਕੇ ਉਸ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਨਾਲ ਉਸ ਨੂੰ ‘ਅਵਾਰਾ ਬਾਪ’ ਵਿੱਚ ਲਿਆ ਗਿਆ। ਇਸ ਫਿਲਮ ਵਿੱਚ ਮੀਨਾਕਸ਼ੀ ਦਾ ਡਬਲ ਰੋਲ ਸੀ ਪਰ ਇਹ ਫਿਲਮ ਕੋਈ ਖਾਸ ਜਲਵਾ ਨਹੀਂ ਦਿਖਾ ਸਕੀ। ਇਸ ਤੋਂ ਬਾਅਦ ਉਸ ਦੀਆਂ ‘ਲਵ ਮੈਰਿਜ, ਪੈਸਾ ਯੇ ਪੈਸਾ, ਅਤੇ ਲਵਰ ਬੁਆਏ’ ਆਦਿ ਫਿਲਮਾਂ ਆਈਆਂ ਪਰ ਇਨ੍ਹਾਂ ਫਿਲਮਾਂ ਨੂੰ ਦਰਸ਼ਕਾਂ ਨੇ ਕੋਈ ਖਾਸ ਹੁੰਗਾਰਾ ਨਹੀਂ ਦਿੱਤਾ।

ਇਸ ਤਰਾਂ ਹੀ ਉਸ ਨੂੰ ਅਗਲੀ ਫਿਲਮ ‘ਬੇਵਫਾਈ’ ਵਿੱਚ ਰਜੇਸ਼ ਖੰਨਾ ਨਾਲ ਦੇਖਿਆ ਗਿਆ। ਇਸ ਫਿਲਮ ਵਿੱਚ ਰਜਨੀਕਾਂਤ ਵੀ ਸੀ। 1985 ਵਿੱਚ ਅਨਿਲ ਕਪੂਰ ਨਾਲ ਘਈ ਦੀ ਫਿਲਮ ‘ਮੇਰੀ ਜੰਗ’ ਨੇ ਮੀਨਾਕਸ਼ੀ ਨੂੰ ਫਿਰ ਕਾਮਯਾਬ ਕਰ ਦਿੱਤਾ। ਇਸ ਫਿਲਮ ਨੇ ਚੰਗਾ ਕਾਰੋਬਾਰ ਕੀਤਾ।

ਇਸ ਤੋਂ ਬਾਅਦ ਮੀਨਾਕਸ਼ੀ ਦੀਆਂ ਫਿਲਮਾਂ ‘ਸਵਾਤੀ, ਮੇਰਾ ਜਵਾਬ ਅਤੇ ਆਂਧੀ ਤੂਫ਼ਾਨ’ ਨੇ ਭਾਵੇਂ ਔਸਤ ਪੱਧਰ ਦੀ ਹੀ ਕਮਾਈ ਕੀਤੀ ਪਰ ਮੀਨਾਕਸ਼ੀ ਦੁਆਰਾ ‘ਸਵਾਤੀ’ ਵਿੱਚ ਨਿਭਾਏ ਗਏ ਕਿਰਦਾਰ ਦੀ ਬਹੁਤ ਪ੍ਰਸੰਸਾ ਹੋਈ। 1985 ਵਿੱਚ ਹੀ ਮੀਨਾਕਸ਼ੀ ਨੂੰ ਜਤਿੰਦਰ ਨਾਲ ‘ਹੁਸ਼ਿਆਰ’ ਫਿਲਮ ਵਿੱਚ ਦੇਖਿਆ ਗਿਆ।

ਇਸ ਦੇ ਨਾਲ ਹੀ ਉਸ ਨੇ ਰਜਨੀਕਾਂਤ ਨਾਲ ਵੀ ਇੱਕ ਫਿਲਮ ਵਿੱਚ ਕੰਮ ਕੀਤਾ। ਮੀਨਾਕਸ਼ੀ ਨੇ ਬੀ ਆਰ ਚੋਪੜਾ ਦੀਆਂ ਫਿਲਮਾਂ ਵਿੱਚ ਜੈਕੀ ਸ਼ਰਾਫ ਅਤੇ ਰਾਜ ਬੱਬਰ ਨਾਲ ਕੰਮ ਕੀਤਾ ਪਰ ਇਹ ਫਿਲਮਾਂ ਬਾਕਸ ਆਫਿਸ ਤੇ ਕੋਈ ਕ੍ਰਿਸ਼ਮਾ ਨਾ ਕਰ ਸਕੀਆਂ। ਉਸ ਦੀ ਫਿਲਮ ‘ਅੱਲਾ ਰਾਖਾ’ ਔਸਤ ਦਰਜੇ ਦੀ ਹੀ ਕਾਰਗੁਜ਼ਾਰੀ ਦਿਖਾ ਸਕੀ ਪਰ 1987 ਵਿੱਚ ਸੰਜੇ ਦੱਤ ਨਾਲ ਫਿਲਮ ‘ਇਨਾਮ ਦਸ ਹਜ਼ਾਰ’ ਸਫਲ ਰਹੀ।

ਮਿਥੁਨ ਚੱਕਰਵਰਤੀ ਨਾਲ ‘ਦਿਲਵਾਲਾ’ ਸਫਲ ਫਿਲਮ ਕਹੀ ਜਾ ਸਕਦੀ ਹੈ। ਜਿਸ ਨੂੰ ਖੂਬ ਪਸੰਦ ਕੀਤਾ ਗਿਆ। 1988 ਵਿੱਚ ‘ਵਿਜੇ’ ਅਤੇ ‘ਸ਼ਹਿਨਸ਼ਾਹ’ ਨੇ ਵਧੀਆ ਕਾਰੋਬਾਰ ਕੀਤਾ। ਜਿਸ ਕਰਕੇ ਮੀਨਾਕਸ਼ੀ ਦੀਆਂ ਅਗਲੀਆਂ 3 ਫਿਲਮਾਂ ‘ਤੂਫ਼ਾਨ, ਅਕੇਲਾ ਅਤੇ ਗੰਗਾ ਜਮਨਾ ਸਰਸਵਤੀ’ ਅਮਿਤਾਭ ਬੱਚਨ ਨਾਲ ਆਈਆਂ ਪਰ ਅਸਫਲ ਰਹੀਆਂ।

1989 ਵਿੱਚ ਉਸ ਨੂੰ ਦੇਵ ਅਨੰਦ ਨਾਲ ਫਿਲਮ ‘ਸੱਚੇ ਕਾ ਬੋਲਬਾਲਾ’ ਵਿੱਚ ਦੇਖਿਆ ਗਿਆ। ਉਸ ਦੀਆਂ ਮਿਥੁਨ ਚੱਕਰਵਰਤੀ ਨਾਲ ‘ਆਂਧੀ ਤੂਫ਼ਾਨ, ਮੈਂ ਬਲਵਾਨ, ਦਿਲਵਾਲਾ, ਬੀਸ ਸਾਲ ਬਾਅਦ, ਪਿਆਰ ਕਾ ਕਰਜ਼ ਅਤੇ ਸ਼ਾਨਦਾਰ’ ਆਈਆਂ। ਅਨਿਲ ਕਪੂਰ ਨਾਲ ‘ਆਗ ਸੇ ਖੇਲੇੰਗੇ, ਮੇਰੀ ਜੰਗ, ਅਵਾਰਗੀ ਅਤੇ ਘਰ ਹੋ ਤੋ ਐਸਾ ਆਦਿ ਸਫਲ ਫਿਲਮਾਂ ਕਹੀਆਂ ਜਾ ਸਕਦੀਆਂ ਹਨ।

ਮੀਨਾਕਸ਼ੀ ਦੀ ਸੰਨੀ ਦਿਓਲ ਨਾਲ ‘ਘਾਇਲ’ ਫਿਲਮ ਨੇ ਵਧੀਆ ਕਾਰੋਬਾਰ ਕੀਤਾ। ਇਹ ਫਿਲਮ ਹਿੱਟ ਰਹੀ। ਉਸ ਨੇ ਵਿਨੋਦ ਖੰਨਾ ਨਾਲ ‘ਸੱਤਿਆ ਮੇਵ ਜਯਤੇ, ਮਹਾਦੇਵ, ਜੁਰਮ, ਹਮਸ਼ਕਲ ਅਤੇ ਪੁਲਿਸ ਔਰ ਮੁਜਰਿਮ’ ਆਦਿ ਸਫਲ ਫਿਲਮਾਂ ਕੀਤੀਆਂ। ਮੀਨਾਕਸ਼ੀ ਨੇ ਸੰਨੀ ਦਿਓਲ ਨਾਲ 1996 ਵਿੱਚ ‘ਘਟਕ’ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ।

ਇਸ ਫਿਲਮ ਨੇ ਰਿਕਾਰਡ ਕਮਾਈ ਕੀਤੀ। ਇਹ ਮੀਨਾਕਸ਼ੀ ਦੀ ਆਖਰੀ ਫਿਲਮ ਸੀ। ਇਸ ਤੋਂ ਬਾਅਦ ਮੀਨਾਕਸ਼ੀ ਨੇ ਵਿਆਹ ਕਰਵਾ ਲਿਆ ਅਤੇ ਇੰਡੀਆ ਨੂੰ ਛੱਡ ਕੇ ਸੰਯੁਕਤ ਰਾਜ ਅਮਰੀਕਾ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਜਿੱਥੇ ਮੀਨਾਕਸ਼ੀ ਦੁਆਰਾ ਡਾਂਸ ਸਕੂਲ ਚਲਾਇਆ ਜਾ ਰਿਹਾ ਹੈ। ਮੀਨਾਕਸ਼ੀ ਦੇ ਜੀਵਨ ਤੇ ‘ਮੀਨਾਕਸ਼ੀ ਅਸੈਕਟ ਹਰ ਵਿੰਗਜ਼’ ਸਿਰਲੇਖ ਅਧੀਨ ਇੱਕ ਡਾਕੂਮੈੰਟਰੀ ਵੀ ਬਣੀ ਸੀ।

Leave a Reply

Your email address will not be published. Required fields are marked *