ਪੰਜਾਬ ਪੁਲਿਸ ਨੇ ਬਣਾਇਆ ਅਜਿਹਾ ਗੁਰੂਘਰ ਜਿਸਨੂੰ ਦੂਰੋਂ ਦੂਰੋਂ ਦੇਖਣ ਆ ਰਹੀਆਂ ਨੇ ਸੰਗਤਾਂ, ਦੇਖੋ ਤਸਵੀਰਾਂ

ਫਾਜ਼ਿਲਕਾ ਦੀ ਪੁਲਿਸ ਲਾਈਨ ਸਥਿਤ ਹਾਲ ਹੀ ਵਿੱਚ ਤਿਆਰ ਹੋਏ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹਰ ਕਿਸੇ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਦੂਰੋਂ ਦੂਰੋੰ ਲੋਕ ਇਸ ਨੂੰ ਦੇਖਣ ਲਈ ਆ ਰਹੇ ਹਨ। ਪੰਜਾਬ ਵਿੱਚ ਇਹ ਆਪਣੀ ਕਿਸਮ ਦੀ ਪਹਿਲੀ ਇਮਾਰਤ ਹੈ। ਜਿਸ ਨੂੰ ਬਣਾਉਣ ਲਈ ਜ਼ਿਆਦਾਤਰ ਲੱਕੜ ਦੀ ਵਰਤੋਂ ਕੀਤੀ ਗਈ ਹੈ।

ਇਹ ਲੱਕੜ ਫਿਨਲੈਂਡ ਤੋਂ ਮੰਗਵਾਈ ਗਈ ਹੈ। ਇਸ ਲੱਕੜ ਨੂੰ ਇੱਕ ਵਿਸ਼ੇਸ਼ ਕਿਸਮ ਦਾ ਕੈਮੀਕਲ ਲਗਾਇਆ ਗਿਆ ਹੈ ਤਾਂ ਜੋ ਇਹ ਲੱਕੜ 100 ਸਾਲ ਤੱਕ ਖਰਾਬ ਨਾ ਹੋਵੇ। ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਦਾ ਵੱਡਾ ਹੱਥ ਹੈ। ਜਿਨ੍ਹਾਂ ਨੇ ਵਿਦੇਸ਼ ਰਹਿੰਦੇ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਅਤੇ ਫਾਜ਼ਿਲਕਾ ਵਾਸੀਆਂ ਨੂੰ ਇਸ ਸੇਵਾ ਵਿੱਚ ਹਿੱਸਾ ਪਾਉਣ ਲਈ ਪ੍ਰੇਰਿਆ।

ਗੁਰਦੁਆਰਾ ਸਾਹਿਬ ਦੇ ਨਾਲ ਹੀ ਲੰਗਰ ਹਾਲ ਵੀ ਬਣਾਇਆ ਗਿਆ ਹੈ। ਲੁਧਿਆਣਾ ਦੀ ਇੱਕ ਕੰਪਨੀ ਦੁਆਰਾ 3 ਮਹੀਨੇ ਵਿੱਚ ਗੁਰੂ ਘਰ ਦੀ 2000 ਸਕੇਅਰ ਫੁੱਟ ਦੀ ਇਸ ਇਮਾਰਤ ਦੀ ਉਸਾਰੀ ਦਾ ਕੰਮ ਨੇਪਰੇ ਚਾੜ੍ਹਿਆ ਗਿਆ। ਕੰਪਨੀ ਨੇ 26 ਸਾਲ ਪਹਿਲਾਂ ਸ਼ਿਮਲਾ ਵਿੱਚ ਇਸ ਤਰਾਂ ਦੀ ਬਿਲਡਿੰਗ ਬਣਾਈ ਸੀ।

ਫੇਰ ਗੋਆ ਵਿੱਚ ਬਣਾਈ ਅਤੇ ਹੁਣ ਪੰਜਾਬ ਵਿੱਚ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਨੇ ਅਰਦਾਸ ਕੀਤੀ ਸੀ ਕਿ ਜਿੰਨੀ ਦੇਰ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਨਹੀਂ ਹੁੰਦੀ, ਉਨੀ ਦੇਰ ਉਨ੍ਹਾਂ ਦੀ ਬਦਲੀ ਨਾ ਹੋਵੇ। ਜਿਸ ਦਿਨ ਇਮਾਰਤ ਤਿਆਰ ਹੋ ਗਈ।

ਉਸੇ ਦਿਨ ਭੁਪਿੰਦਰ ਸਿੰਘ ਦੀ ਬਦਲੀ ਮਲੇਰਕੋਟਲਾ ਦੀ ਹੋ ਗਈ। 16 ਫਰਵਰੀ ਨੂੰ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ। ਸੰਗੀਤ ਬਾਣੀ ਸੁਣਨ ਅਤੇ ਮੱਥਾ ਟੇਕਣ ਲਈ ਪਹੁੰਚ ਰਹੀ ਹੈ।

Leave a Reply

Your email address will not be published. Required fields are marked *