ਵਾਪਰਿਆ ਵੱਡਾ ਹਾਦਸਾ, ਪੁਲ ਤੋਂ ਥੱਲੇ ਡਿੱਗਿਆ ਟਰੱਕ

ਅਸੀਂ ਰੋਜ਼ਾਨਾ ਹਾਦਸੇ ਵਾਪਰਦੇ ਦੇਖਦੇ ਹਾਂ। ਕੁਝ ਹਾਦਸੇ ਤਾਂ ਵਾਹਨ ਚਾਲਕਾਂ ਦੀ ਲਾਪਰਵਾਹੀ ਸਦਕਾ ਵਾਪਰ ਜਾਂਦੇ ਹਨ ਪਰ ਕੁਝ ਹਾਦਸੇ ਅਚਾਨਕ ਵਾਪਰ ਜਾਂਦੇ ਹਨ। ਕਈ ਵਾਰ ਵਾਹਨ ਵਿੱਚ ਕੋਈ ਖਰਾਬੀ ਆਉਣ ਕਾਰਨ ਹਾਦਸਾ ਵਾਪਰ ਜਾਂਦਾ ਹੈ। ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਪੁਲ ਤੇ ਵਾਪਰੇ ਹਾਦਸੇ ਪਿੱਛੇ ਵੀ ਅਜਿਹਾ ਹੀ ਕਾਰਨ ਦੱਸਿਆ ਜਾਂਦਾ ਹੈ।

ਜਿਸ ਨਾਲ ਟਰੱਕ ਪੁਲ ਤੋਂ ਹੇਠਾਂ ਡਿੱਗ ਪਿਆ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ ਹੈ। ਟਰੱਕ ਚਾਲਕ ਠੀਕ ਠਾਕ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਚਾਲਕ ਲਗਭਗ 10-30 ਵਜੇ ਦਿੱਲੀ ਤੋਂ ਟਰੱਕ ਲੈ ਕੇ ਤੁਰਿਆ ਸੀ। ਰਸਤੇ ਵਿੱਚ ਟਰੱਕ ਵਿੱਚ ਖਰਾਬੀ ਆ ਜਾਣ ਕਾਰਨ ਉਸ ਨੂੰ ਟਰੱਕ ਦੀ ਰਿਪੇਅਰ ਕਰਵਾਉਣੀ ਪਈ ਪਰ ਇਸ ਥਾਂ ਤੇ ਪਹੁੰਚ ਕੇ ਸ਼ਾਰਟ ਸਰਕਟ ਹੋ ਜਾਣ ਕਾਰਨ ਟਰੱਕ ਲਾਕ ਹੋ ਗਿਆ ਅਤੇ ਪੁਲ ਤੋਂ ਹੇਠਾਂ ਡਿੱਗ ਪਿਆ।

ਉਸੇ ਸਮੇਂ ਟਰੱਕ ਦਾ ਸ਼ੀਸ਼ਾ ਟੁੱਟ ਜਾਣ ਕਾਰਨ ਟਰੱਕ ਚਾਲਕ ਟਰੱਕ ਤੋਂ ਬਾਹਰ ਥੱਲੇ ਡਿੱਗ ਪਿਆ। ਉਸ ਦੀ ਜਾਨ ਬਚ ਗਈ ਅਤੇ ਸੱਟ ਲੱਗਣ ਤੋਂ ਵੀ ਬਚਾਅ ਹੀ ਰਿਹਾ ਹੈ। ਉਸ ਸਮੇਂ ਕੋਈ ਹੋਰ ਵਾਹਨ ਵੀ ਨਹੀਂ ਸੀ ਆ ਰਿਹਾ। ਨਹੀਂ ਤਾਂ ਇਸ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਜ਼ਿਆਦਾ ਨੁਕਸਾਨ ਹੋ ਸਕਦਾ ਸੀ। ਹਾਦਸੇ ਦਾ ਪਤਾ ਲੱਗਣ ਤੇ ਤੁਰੰਤ ਕਈ ਵਿਅਕਤੀ ਡਰਾਈਵਰ ਦੀ ਮੱਦਦ ਲਈ ਪਹੁੰਚ ਗਏ। ਟਰੱਕ ਨੂੰ ਜੇ ਸੀ ਬੀ ਦੀ ਮੱਦਦ ਨਾਲ ਸੜਕ ਤੋਂ ਪਾਸੇ ਕੀਤਾ ਗਿਆ ਹੈ।

Leave a Reply

Your email address will not be published. Required fields are marked *