ਸਕੂਲ ਅੰਦਰ ਪੜ੍ਹਾ ਰਹੀ ਸੀ ਮੈਡਮ, ਅਚਾਨਕ ਆਹ ਕੀ ਹੋ ਗਿਆ

ਸੂਬੇ ਵਿੱਚ ਵਾਪਰ ਰਹੀਆਂ ਗਲਤ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਔਰਤਾਂ ਅਤੇ ਬਜ਼ੁਰਗਾਂ ਦਾ ਘਰ ਤੋਂ ਬਾਹਰ ਨਿਕਲਣਾ ਸੌਖਾ ਨਹੀਂ ਰਿਹਾ। ਉਨ੍ਹਾਂ ਤੋਂ ਕੀਮਤੀ ਸਮਾਨ ਝਪਟ ਲੈਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਹੁਣ ਤਾਂ ਗੱਲ ਇਸ ਤੋਂ ਵੀ ਕੁਝ ਹੋਰ ਅੱਗੇ ਜਾ ਪਹੁੰਚੀ ਹੈ।

ਪੰਜਾਬ ਦੇ ਕਿਸੇ ਸਕੂਲ ਵਿੱਚ ਕੁਰਸੀ ਤੇ ਬੈਠੀ ਇੱਕ ਅਧਿਆਪਕਾ ਦਾ ਪਰਸ ਚੁੱਕ ਕੇ ਇੱਕ ਨੌਜਵਾਨ ਭੱਜ ਗਿਆ। ਪਰਸ ਵਿੱਚ 20 ਹਜ਼ਾਰ ਰੁਪਏ ਅਤੇ ਅਧਿਆਪਕਾ ਦੇ ਦਸਤਾਵੇਜ਼ ਸਨ। ਸਾਰਾ ਮਾਮਲਾ ਸਕੂਲ ਵਿੱਚ ਲੱਗੇ ਸੀਸੀਟੀਵੀ ਵਿੱਚ ਰਿਕਾਰਡ ਹੋ ਗਿਆ ਹੈ। ਵੀਡੀਓ ਮੁਤਾਬਕ ਅਧਿਆਪਕਾ ਕੁਰਸੀ ਉੱਤੇ ਬੈਠੀ ਸੀ। ਉਸ ਦੇ ਨਾਲ ਵਾਲੀ ਕੁਰਸੀ ਤੇ ਅਧਿਆਪਕਾ ਦਾ ਪਰਸ ਪਿਆ ਸੀ।

ਸਕੂਲ ਵਿੱਚ ਅੱਧੀ ਛੁੱਟੀ ਦਾ ਸਮਾਂ ਹੋ ਰਿਹਾ ਸੀ। ਅਧਿਆਪਕਾ ਨੇ ਖਾਣਾ ਖਾਣ ਲਈ ਟਿਫਨ ਕੱਢਣ ਲਈ ਪਰਸ ਕੋਲ ਰੱਖਿਆ ਹੋਇਆ ਸੀ। ਸਕੂਲ ਦੀ ਚਾਰਦੀਵਾਰੀ ਨਾ ਹੋਣ ਕਰਕੇ ਇੱਕ ਨੌਜਵਾਨ ਅੰਦਰ ਆ ਗਿਆ ਅਤੇ ਉਸ ਦਾ ਦੂਸਰਾ ਸਾਥੀ ਬਾਹਰ ਹੀ ਮੋਟਰਸਾਈਕਲ ਸਟਾਰਟ ਕਰਕੇ ਖੜ੍ਹਾ ਰਿਹਾ।

ਅਧਿਆਪਕਾ ਨੇ ਕੋਈ ਧਿਆਨ ਹੀ ਨਹੀਂ ਦਿੱਤਾ। ਉਸ ਨੂੰ ਤਾਂ ਪਤਾ ਹੀ ਉਦੋੰ ਲੱਗਾ ਜਦੋਂ ਨੌਜਵਾਨ ਪਰਸ ਚੁੱਕ ਕੇ ਭੱਜ ਗਿਆ। ਅਧਿਆਪਕਾ ਉਸ ਦੇ ਮਗਰ ਵੀ ਭੱਜੀ ਪਰ ਡਿੱਗ ਪਈ। ਪਰਸ ਚੁੱਕਣ ਵਾਲਾ ਆਪਣੇ ਸਾਥੀ ਦੇ ਮੋਟਰਸਾਈਕਲ ਦੇ ਮਗਰ ਬੈਠ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਸਕੂਲ ਵਿੱਚ 2 ਅਧਿਆਪਕਾਵਾਂ ਹਨ।

ਦੂਸਰੀ ਅਧਿਆਪਕਾ ਛੁੱਟੀ ਤੇ ਹੈ। ਜੇਕਰ ਸਕੂਲ ਦੀ ਚਾਰਦੀਵਾਰੀ ਹੋਈ ਹੁੰਦੀ ਅਤੇ ਗੇਟ ਬੰਦ ਹੁੰਦਾ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ। ਅਧਿਆਪਕਾ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਇਹ ਘਟਨਾ ਕਈ ਤਰਾਂ ਦੇ ਸੁਆਲ ਖੜ੍ਹੇ ਕਰਦੀ ਹੈ।

ਕੀ ਹੁਣ ਡਿਊਟੀ ਕਰਦੀਆਂ ਅਧਿਆਪਕਾਵਾਂ ਸਕੂਲ ਵਿੱਚ ਵੀ ਸੁਰੱਖਿਅਤ ਨਹੀਂ ਰਹੀਆਂ? ਇਹ ਘਟਨਾ ਕਿੱਥੋਂ ਦੀ ਹੈ? ਪਤਾ ਨਹੀਂ ਲੱਗ ਸਕਿਆ? ਪੁਲਿਸ ਪ੍ਰਸ਼ਾਸ਼ਨ ਨੂੰ ਅਜਿਹੇ ਅਨਸਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਤਾਂ ਕਿ ਅੱਗੋ ਕੋਈ ਹੋਰ ਅਜਿਹੀ ਹਰਕਤ ਨਾ ਕਰ ਸਕੇ।

Leave a Reply

Your email address will not be published. Required fields are marked *