ਜਿਸ ਦਿਨ ਤੋਂ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਹੈ, ਉਸ ਦਿਨ ਤੋਂ ਲੈ ਕੇ ਹੁਣ ਤੱਕ ਕਈ ਵਿਅਕਤੀ ਪੁਲਿਸ ਦੁਆਰਾ ਫੜੇ ਜਾ ਚੁੱਕੇ ਹਨ।ਕਈਆਂ ਨੂੰ ਤਾਂ ਫੜ ਕੇ ਅਸਾਮ ਵਿੱਚ ਪੁਚਾ ਦਿੱਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਬਾਰੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਉਸ ਨੂੰ ਫੜਨ ਵਿੱਚ ਸਫਲ ਨਹੀਂ ਹੋਈ।
ਸਰਕਾਰ ਹੋਰ ਵੀ ਕਈ ਤਰਾਂ ਦੇ ਕਦਮ ਚੁੱਕ ਰਹੀ ਹੈ। ਹੁਣ ਪਤਾ ਲੱਗਾ ਹੈ ਕਿ ਭਾਰਤ ਵਿੱਚ ਪੰਜਾਬੀ ਗਾਇਕ, ਅਦਾਕਾਰ ਅਤੇ ਗੀਤਕਾਰ ਬੱਬੂ ਮਾਨ ਦੇ ਟਵਿਟਰ ਅਕਾਉੰਟ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਦੀਆਂ ਪੋਸਟਾਂ ਹੋਰ ਮੁਲਕਾਂ ਵਿੱਚ ਤਾਂ ਦੇਖੀਆਂ ਜਾ ਸਕਣਗੀਆਂ ਪਰ ਭਾਰਤ ਵਿੱਚ ਨਹੀਂ।
ਕੁਝ ਦਿਨ ਪਹਿਲਾਂ ਕੈਨੇਡਾ ਦੇ ਐੱਨਡੀਪੀ ਮੁਖੀ ਜਗਮੀਤ ਸਿੰਘ ਬਾਰੇ ਵੀ ਇਹ ਖਬਰ ਆਈ ਸੀ। ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਉੰਟ ਵੀ ਬੰਦ ਕੀਤੇ ਗਏ ਸਨ। ਬੀ ਬੀ ਸੀ ਦਾ ਟਵਿਟਰ ਅਕਾਉੰਟ ਵੀ ਬੰਦ ਕੀਤਾ ਗਿਆ ਸੀ ਪਰ ਬਾਅਦ ਵਿੱਚ ਇਸ ਨੂੰ ਚਲਾ ਦਿੱਤਾ ਗਿਆ ਸੀ। ਬੱਬੂ ਮਾਨ ਦਾ ਟਵਿਟਰ ਅਕਾਉੰਟ ਕਿਉਂ ਬੰਦ ਕੀਤਾ ਗਿਆ ਹੈ?
ਇਸ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਸੋਸ਼ਲ ਮੀਡੀਆ ਤੇ ਵਿਸ਼ੇਸ਼ ਨਜ਼ਰ ਰੱਖੀ ਜਾਂਦੀ ਹੈ। ਗ੍ਰਹਿ ਵਿਭਾਗ ਇਸ ਗੱਲ ਵੱਲ ਵਿਸ਼ੇਸ਼ ਧਿਆਨ ਰੱਖਦਾ ਹੈ ਕਿ ਕੋਈ ਵਿਅਕਤੀ ਸੋਸ਼ਲ ਮੀਡੀਆ ਤੇ ਮੁਲਕ ਲਈ ਨੁਕਸਾਨਦਾਇਕ ਪੋਸਟ ਸਾਂਝੀ ਨਾ ਕਰੇ। ਬੱਬੂ ਮਾਨ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਸਬੰਧ ਰੱਖਦੇ ਹਨ।