ਸ਼ਾਇਦ ਹੀ ਕਦੇ ਦੇਖੀਆਂ ਹੋਣ ਕਪਿਲ ਸ਼ਰਮਾਂ ਦੀਆਂ ਪਰਿਵਾਰ ਨਾਲ ਇਹ ਤਸਵੀਰਾਂ

ਗੁਰੂ ਕੀ ਨਗਰੀ ਅੰਮ੍ਰਿਤਸਰ ਨਾਲ ਸਬੰਧਿਤ 2 ਕਮੇਡੀ ਕਲਾਕਾਰ ਇਸ ਸਮੇਂ ਦਰਸ਼ਕਾਂ ਦਾ ਬਹੁਤ ਮਨੋਰੰਜਨ ਕਰ ਰਹੇ ਹਨ। ਇਹ ਕਲਾਕਾਰ ਹਨ ਭਾਰਤੀ ਸਿੰਘ ਅਤੇ ਕਪਿਲ ਸ਼ਰਮਾ। ਅੱਜ ਦੀ ਦੌੜ ਭੱਜ ਭਰਭੂਰ ਜ਼ਿੰਦਗੀ ਵਿੱਚ ਮਨੋਰੰਜਨ ਬਹੁਤ ਜ਼ਰੂਰੀ ਹੈ।

ਅੱਜ ਅਸੀਂ ਫਿਲਮੀ ਅਦਾਕਾਰ ਅਤੇ ਛੋਟੇ ਪਰਦੇ ਦੇ ਕਮੇਡੀ ਕਲਾਕਾਰ ਕਪਿਲ ਸ਼ਰਮਾ ਦੇ ਜੀਵਨ ਤੇ ਸੰਖੇਪ ਜਿਹੀ ਨਜ਼ਰ ਫੇਰਦੇ ਹਾਂ। ਅੰਮਿ੍ਤਸਰ ਵਿੱਚ ਜਨਮੇ ਕਪਿਲ ਸ਼ਰਮਾ ਨੇ ਆਪਣੀ ਪੜ੍ਹਾਈ ਹਿੰਦੂ ਕਾਲਜ ਅੰਮਿ੍ਤਸਰ ਤੋਂ ਕੀਤੀ। ਉਨ੍ਹਾਂ ਦੇ ਪਿਤਾ ਪੁਲਿਸ ਵਿੱਚ ਹੈੱਡ ਕਾਂਸਟੇਬਲ ਸਨ ਅਤੇ ਮਾਂ ਇੱਕ ਸੁਆਣੀ।

ਕਪਿਲ ਸ਼ਰਮਾ ਦਾ ਵਿਆਹ 2018 ਵਿੱਚ ਗਿੰਨੀ ਚਤਰਥ ਨਾਲ ਹੋਇਆ। ਇਨ੍ਹਾਂ ਦੇ 2 ਬੱਚੇ ਹਨ। ਇਹ ਪਰਿਵਾਰ ਮੁੰਬਈ ਵਿੱਚ ਰਹਿ ਰਿਹਾ ਹੈ। ਕਪਿਲ ਸ਼ਰਮਾ ਨੂੰ ਜਾਨਵਰਾਂ ਨਾਲ ਵੀ ਬਹੁਤ ਪਿਆਰ ਹੈ। ਉਨ੍ਹਾਂ ਨੇ ਇੱਕ ਛੱਡੇ ਹੋਏ ਕੁੱਤੇ ਦੀ ਸੰਭਾਲ ਕੀਤੀ। ਕਪਿਲ ਸ਼ਰਮਾ ਬਹੁਤ ਹੀ ਹਾਜ਼ਰ ਜਵਾਬ ਹਨ।

ਉਹ ਹਰ ਗੱਲ ਦਾ ਅਜਿਹੇ ਮਜ਼ਾਕੀਆ ਲਹਿਜੇ ਵਿੱਚ ਜਵਾਬ ਦਿੰਦੇ ਹਨ ਕਿ ਸਾਹਮਣੇ ਵਾਲਾ ਨਿਰਉੱਤਰ ਹੋ ਜਾਂਦਾ ਹੈ। ਹੁਣ ਤੱਕ ਉਹ ਵੱਖ ਵੱਖ ਮੰਚਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਨੇ ਐੱਮਐੱਚ 1 ਚੈਨਲ ਤੇ ਕਮੇਡੀ ਸ਼ੋਅ ਵਿੱਚ ਕੰਮ ਕੀਤਾ।

ਉਨ੍ਹਾਂ ਦੀ ਕਲਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ‘ਗਰੇਟ ਲਾਫਟਰ ਚੈਲੇਂਜ’ ਵਿੱਚ ਲੈ ਲਿਆ ਗਿਆ। 2007 ਵਿੱਚ ਉਹ 10 ਲੱਖ ਰੁਪਏ ਦਾ ਇਨਾਮ ਜਿੱਤ ਕੇ ਇਸ ਸ਼ੋਅ ਦੇ ਵਿਜੇਤਾ ਬਣ ਗਏ। ਇਸ ਤੋਂ ਬਾਅਦ ਉਹ ਸੋਨੀ ਇੰਟਰਟੇਨਮੈਂਟ ਟੈਲੀਵਿਜ਼ਨ ਤੇ ਪ੍ਰਸਾਰਿਤ ਹੋਣ ਵਾਲੇ ‘ਕਮੇਡੀ ਸਰਕਸ’ ਰਾਹੀਂ ਦਰਸ਼ਕਾਂ ਦੇ ਰੂਬਰੂ ਹੋਏ।

ਇੱਥੇ ਵੀ ਉਨ੍ਹਾਂ ਨੇ 6 ਸੀਜ਼ਨਾ ਵਿੱਚ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੂੰ ਡਾਂਸ ਰਿਐਲਟੀ ਸ਼ੋਅ ‘ਝਲਕ ਦਿਖਲਾ ਜਾ’ ਅਤੇ ਕਮੇਡੀ ਸ਼ੋਅ ‘ਛੋਟੇ ਮੀਆਂ’ ਵਿੱਚ ਵੀ ਦੇਖਿਆ ਗਿਆ। 2013 ਵਿੱਚ ਕਪਿਲ ਸ਼ਰਮਾ ਦੁਆਰਾ ਆਪਣਾ ਬਹੁਤ ਹੀ ਹਿੱਟ ਸ਼ੋਅ ‘ਕਮੇਡੀ ਨਾਈਟਸ ਵਿਦ ਕਪਿਲ’ ਲਾਂਚ ਕੀਤਾ ਗਿਆ।

ਇੰਨੇ ਵਿੱਚ 2014 ਦੀਆਂ ਲੋਕ ਸਭਾ ਚੋਣਾਂ ਆ ਗਈਆਂ। ਕਪਿਲ ਸ਼ਰਮਾ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਦਿੱਲੀ ਦਾ ਬਰਾਂਡ ਅੰਬੈਸਡਰ ਬਣਾ ਦਿੱਤਾ। ਕਪਿਲ ਸ਼ਰਮਾ ਨੇ 2011-12 ਵਿੱਚ ‘ਸਟਾਰ ਯਾ ਰਾਕ ਸਟਾਰ’ ਕੀਤਾ। 2016 ਵਿੱਚ ‘ਦ ਕਪਿਲ ਸ਼ਰਮਾ ਸ਼ੋਅ’ 2018 ਵਿੱਚ ‘ਦ ਕਪਿਲ ਸ਼ਰਮਾ ਸ਼ੋਅ ਸੀਜ਼ਨ 2’ ਕੀਤਾ।

ਉਨ੍ਹਾਂ ਨੇ ‘ਭਾਵਨਾਓਂ ਕੋ ਸਮਝੋ’ ‘ਕਿਸ ਕਿਸ ਕੋ ਪਿਆਰ ਕਰੂੰ’ ਅਤੇ ‘ਫਿਰੰਗੀ’ ਆਦਿ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਿਖਾਈ। ਕਪਿਲ ਸ਼ਰਮਾ ਨੂੰ ‘ਕਹਾਣੀ ਕਮੇਡੀ ਸਰਕਸ ਕੀ’ ਅਤੇ ‘ਕਮੇਡੀ ਨਾਈਟਸ ਵਿਦ ਕਪਿਲ’ ਲਈ ਬੈਸਟ ਕਮੇਡੀ ਐਕਟਰ ਦਾ ਇਨਾਮ ਮਿਲਿਆ।

‘ਕਮੇਡੀ ਨਾਈਟਸ ਵਿਦ ਕਪਿਲ’ ਨੂੰ ਬੈਸਟ ਕਮੇਡੀ ਸੀਰੀਅਲ ਚੁਣਿਆ ਗਿਆ। ਕਪਿਲ ਸ਼ਰਮਾ ਨੂੰ 2013 ਵਿੱਚ ‘ਇੰਟਰਟੇਨਰ ਆਫ ਦ ਈਅਰ’ ਹੋਣ ਦਾ ਇਨਾਮ ਦਿੱਤਾ ਗਿਆ।

Leave a Reply

Your email address will not be published. Required fields are marked *