ਪੁਲਿਸ ਦੁਆਰਾ ਜਨਤਾ ਨੂੰ ਕਾਨੂੰਨ ਦਾ ਪਾਠ ਪੜ੍ਹਾਇਆ ਜਾਂਦਾ ਹੈ। ਅਨੁਸ਼ਾਸ਼ਨ ਵਿੱਚ ਰਹਿਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਪੁਲਿਸ ਦਾ ਕੰਮ ਹੀ ਅਮਨ ਸ਼ਾਂਤੀ ਬਣਾਈ ਰੱਖਣਾ ਹੈ। ਜੇਕਰ ਕੋਈ ਵਿਅਕਤੀ ਕਾਨੂੰਨ ਪ੍ਰਤੀ ਲਾਪਰਵਾਹੀ ਦਿਖਾਉਂਦਾ ਹੈ ਜਾਂ ਅਮਨ ਸ਼ਾਂਤੀ ਭੰਗ ਕਰਦਾ ਹੈ ਤਾਂ ਪੁਲਿਸ ਉਸ ਤੇ ਕਾਰਵਾਈ ਕਰਦੀ ਹੈ।

ਹੁਣ ਇੱਥੇ ਸੁਆਲ ਇਹ ਉੱਠਦਾ ਹੈ ਕੀ ਪੁਲਿਸ ਸਿਰਫ ਦੂਜਿਆਂ ਨੂੰ ਹੀ ਕਾਨੂੰਨ ਦਾ ਪਾਠ ਪੜ੍ਹਾਉਣ ਦੀ ਹੱਕਦਾਰ ਹੈ? ਕੀ ਪੁਲਿਸ ਖੁਦ ਕਾਨੂੰਨ ਦੀ ਪਾਲਣਾ ਕਰਨ ਲਈ ਪਾਬੰਦ ਨਹੀਂ ਹੈ? ਕੀ ਪੁਲਿਸ ਤੇ ਕਾਨੂੰਨ ਲਾਗੂ ਨਹੀਂ ਹੁੰਦਾ। ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੀ ਇੱਕ ਵੀਡੀਓ ਇਸ ਤਰਾਂ ਦੇ ਕਈ ਸੁਆਲ ਖੜ੍ਹੇ ਕਰਦੀ ਹੈ।

ਸੋਸ਼ਲ ਮੀਡੀਆ ਤੇ ਦਿਖਾਈ ਦੇਣ ਵਾਲੀ ਇਹ ਵੀਡੀਓ ਕੈਮੂਰ ਦੀ ਦੱਸੀ ਜਾਂਦੀ ਹੈ। ਜਿਸ ਵਿੱਚ ਇੱਕ ਮਹਿਲਾ ਪੁਲਿਸ ਅਧਿਕਾਰੀ ਇੱਕ ਸੀਨੀਅਰ ਮਰਦ ਪੁੁਲਿਸ ਅਧਿਕਾਰੀ ਨੂੰ ਉਸ ਦੀ ਵਰਦੀ ਤੋਂ ਫੜੀ ਖੜ੍ਹੀ ਹੈ। ਉਹ ਅਸਹਿਜ ਮਹਿਸੂਸ ਕਰ ਰਹੀ ਹੈ ਅਤੇ ਇਸ ਮਰਦ ਪੁਲਿਸ ਅਧਿਕਾਰੀ ਨੂੰ ਪੁੱਛ ਰਹੀ ਹੈ ਕਿ ਉਸ ਨੇ ਉਸ ਦੇ ਥੱਪੜ ਕਿਉੰ ਲਗਾਇਆ ਹੈ?

ਉਸ ਨੂੰ ਨੀਚ ਨਾ ਸਮਝਿਆ ਜਾਵੇ। ਮਹਿਲਾ ਪੁਲਿਸ ਅਧਿਕਾਰੀ ਮਰਦ ਪੁਲਿਸ ਅਧਿਕਾਰੀ ਨੂੰ ਕਹਿੰਦੀ ਹੈ ਕਿ ਜੇਕਰ ਉਸ ਨੇ ਵਰਦੀ ਪਾਈ ਹੈ ਤਾਂ ਉਸ ਨੇ ਵੀ ਵਰਦੀ ਪਾਈ ਹੋਈ ਹੈ। ਹੋਰ ਵਿਅਕਤੀ ਇਸ ਮਹਿਲਾ ਨੂੰ ਹਟਾਉੰਦੇ ਹੋਏ ਨਜ਼ਰ ਆਉੰਦੇ ਹਨ।

ਮਹਿਲਾ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਜੇਕਰ ਇਸ ਮਰਦ ਪੁਲਿਸ ਅਧਿਕਾਰੀ ਨੇ ਸੱਚਮੁੱਚ ਹੀ ਉਸ ਦੇ ਥੱਪੜ ਲਾਇਆ ਹੈ ਤਾਂ ਇਹ ਹੋਰ ਵੀ ਗਲਤ ਹੈ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਵੱਖ ਵੱਖ ਵਿਅਕਤੀ ਇਸ ਤੇ ਵੱਖ ਵੱਖ ਕੁਮੈੰਟ ਕਰ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ