ਹੋਲੇ ਮਹੱਲੇ ਦਾ ਇਤਿਹਾਸ ਕਾਫੀ ਪੁਰਾਣਾ ਹੈ। ਇਸ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ। ਤਦ ਤੋਂ ਹੀ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਦੂਰੋਂ ਦੂਰੋਂ ਸੰਗਤ ਸ਼ਰਧਾ ਨਾਲ ਮੱਥਾ ਟੇਕਣ ਆਉੰਦੀ ਹੈ ਪਰ ਕਈ ਵਿਅਕਤੀ ਹੁੱਲੜਬਾਜ਼ੀ ਕਰਨੋੰ ਵੀ ਨਹੀਂ ਟਲਦੇ।

ਇੱਕ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖਣ ਨੂੰ ਮਿਲੀ ਸੀ। ਜਿਸ ਵਿੱਚ ਇੱਕ ਨਿਹੰਗ ਸਿੰਘ ਇੱਕ ਮੋਟਰਸਾਈਕਲ ਸਵਾਰ ਨਾਲ ਉਲਝਦਾ ਦਿਖਾਈ ਦਿੱਤਾ ਸੀ। ਇਸ ਨਿਹੰਗ ਸਿੰਘ ਨੇ ਬਾਈਕ ਸਵਾਰ ਦੇ 2-4 ਲਾਈਆਂ ਵੀ ਸਨ। ਇਸ ਦਾ ਕਾਰਨ ਇਹ ਸੀ ਕਿ ਇਸ ਨੌਜਵਾਨ ਨੇ ਮੋਟਰਸਾਈਕਲ ਦੇ ਅਗਲੇ ਪਾਸੇ ਸਾਈਲੈੰਸਰ ਲਗਾਇਆ ਹੋਇਆ ਸੀ ਅਤੇ ਸ਼ੋਰ ਪੈਦਾ ਕੀਤਾ ਜਾ ਰਿਹਾ ਸੀ।

ਬਾਈਕ ਵਾਲਾ ਨੌਜਵਾਨ ਉੱਥੋਂ ਚਲਾ ਗਿਆ ਸੀ। ਹੁਣ ਇਸ ਨੌਜਵਾਨ ਨੂੰ ਰੋਕਣ ਵਾਲੇ ਨਿਹੰਗ ਸਿੰਘ ਦੀ ਰਾਤ ਨੂੰ 11-30 ਵਜੇ ਕਿਸੇ ਨਾਮਾਲੂਮ ਵਿਅਕਤੀ ਨੇ ਜਾਨ ਲੈ ਲਈ ਹੈ। ਨਿਹੰਗ ਸਿੰਘ ਦੇ ਸਾਥੀ ਦੇ ਸੱਟਾਂ ਲੱਗੀਆਂ ਹਨ। ਮਿਰਤਕ ਦੀ ਪਛਾਣ ਪਰਦੀਪ ਸਿੰਘ ਵਾਸੀ ਗਾਜ਼ੀਕੋਟ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਉਹ ਕੈਨੇਡਾ ਦਾ ਪੀ ਆਰ ਸੀ ਅਤੇ 6-7 ਮਹੀਨੇ ਪਹਿਲਾਂ ਹੀ ਭਾਰਤ ਆਇਆ ਸੀ।

ਉਹ ਆਪਣੇ ਸਾਥੀ ਨਾਲ ਮਿਲ ਕੇ ਹੋਲੇ ਮਹੱਲੇ ਤੇ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਰੋਕ ਰਿਹਾ ਸੀ। ਇਸ ਦੌਰਾਨ ਹੀ ਉਸ ਦੀ ਕਿਸੇ ਨਾਲ ਗਰਮਾ-ਗਰਮੀ ਹੋ ਗਈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਮਿਰਤਕ ਨਿਹੰਗ ਸਿੰਘ ਨਹੀਂ ਸੀ। ਉਸ ਨੇ ਨਿਹੰਗ ਸਿੰਘ ਵਾਲਾ ਬਾਣਾ ਜ਼ਰੂਰ ਪਹਿਨਿਆ ਹੋਇਆ ਸੀ।

ਪੁਲਿਸ ਨੇ ਨਾ ਮਾਲੂਮ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਉਮੀਦ ਹੈ ਕਿ ਮਾਮਲਾ ਜਲਦੀ ਟਰੇਸ ਕਰਕੇ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਫੜ ਲਏ ਜਾਣਗੇ। ਜਦੋਂ ਧਾਰਮਿਕ ਸਥਾਨਾਂ ਤੇ ਇਸ ਤਰਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਸ਼ਰਧਾ ਰੱਖਣ ਵਾਲੇ ਹਰ ਵਿਅਕਤੀ ਨੂੰ ਧੱਕਾ ਲੱਗਦਾ ਹੈ।