ਹਵਾਈ ਜਹਾਜ਼ ਚ ਟਾਈਟ ਹੋਏ ਯਾਤਰੀ ਨੇ ਦੂਜੇ ਯਾਤਰੀ ਤੇ ਕੀਤਾ ਪੇਸ਼ਾਬ

26 ਨਵੰਬਰ 2022 ਨੂੰ ਨਿਊਯਾਰਕ-ਦਿੱਲੀ ਏਅਰ ਇੰਡੀਆ ਦੀ ਫਲਾਈਟ ਵਿੱਚ ਵਾਪਰੀ ਘਟਨਾ ਨੂੰ ਜਨਤਾ ਅਜੇ ਭੁੱਲੀ ਨਹੀ ਸੀ ਕਿ ਹੁਣ ਨਿਊਯਾਰਕ ਤੋਂ ਦਿੱਲੀ ਆ ਰਹੀ ਅਮਰੀਕਨ ਫਲਾਈਟ ਨੰਬਰ 292 ਵਿੱਚ ਵੀ ਅਜਿਹਾ ਹੀ ਵਾਪਰ ਗਿਆ ਹੈ।

ਇਹ ਫਲਾਈਟ ਸ਼ਨੀਵਾਰ ਨੂੰ ਰਾਤ ਸਮੇਂ ਲਗਭਗ ਸਵਾ 10 ਵਜੇ ਇਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ ਸੀ। 26 ਨਵੰਬਰ 2022 ਵਾਲੀ ਘਟਨਾ ਵਿੱਚ ਸ਼ੰਕਰ ਮਿਸ਼ਰਾ ਨਾਮ ਦੇ ਇੱਕ ਵਿਅਕਤੀ ਦੁਆਰਾ ਦਾਰੂ ਦੀ ਲੋਰ ਵਿੱਚ ਇੱਕ ਬਜ਼ੁਰਗ ਔਰਤ ਤੇ ਪਿਸ਼ਾਬ ਕਰ ਦਿੱਤਾ ਗਿਆ ਸੀ।

ਇਹ ਖਬਰ ਇੱਕ ਮਹੀਨੇ ਬਾਅਦ ਮੀਡੀਆ ਤੱਕ ਪਹੁੰਚ ਸਕੀ ਸੀ। ਜਿਸ ਤੋਂ ਬਾਅਦ ਸ਼ੰਕਰ ਮਿਸ਼ਰਾ ਤੇ ਕਾਰਵਾਈ ਕੀਤੀ ਗਈ ਸੀ। ਇੱਕ ਮਹੀਨਾ ਜੇਲ੍ਹ ਵਿੱਚ ਰਹਿਣ ਮਗਰੋਂ ਉਸ ਨੂੰ ਜ਼ਮਾਨਤ ਮਿਲੀ ਸੀ ਜਦਕਿ ਤਾਜ਼ਾ ਮਾਮਲਾ ਤਾਂ ਤੁਰੰਤ ਮੀਡੀਆ ਵਿੱਚ ਆ ਗਿਆ।

ਇਸ ਘਟਨਾ ਮੁਤਾਬਕ ਅਮਰੀਕੀ ਏਅਰ ਲਾਈਨ ਦੀ ਇਹ ਫਲਾਈਟ ਸ਼ੁਕਰਵਾਰ ਰਾਤ ਨੂੰ ਦਿੱਲੀ ਲਈ ਰਵਾਨਾ ਹੋਈ ਸੀ। ਇਸ ਉਡਾਣ ਵਿੱਚ ਸਫਰ ਕਰ ਰਹੇ ਅਮਰੀਕੀ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੇ ਆਪਣੇ ਸਾਥੀ ਯਾਤਰੀ ਤੇ ਪਿਸ਼ਾਬ ਕਰ ਦਿੱਤਾ।

ਕਿਹਾ ਜਾ ਰਿਹਾ ਹੈ ਕਿ ਇਹ ਵਿਦਿਆਰਥੀ ਦਾਰੂ ਦੀ ਲੋਰ ਵਿੱਚ ਸੌੰ ਰਿਹਾ ਸੀ। ਉਸ ਨੇ ਨੀਂਦ ਵਿੱਚ ਹੀ ਪਿਸ਼ਾਬ ਕਰ ਦਿੱਤਾ ਜੋ ਉਸ ਦੇ ਨੇੜਲੇ ਯਾਤਰੀ ਉੱਤੇ ਪੈ ਗਿਆ। ਇਸ ਯਾਤਰੀ ਨੇ ਇਹ ਮਾਮਲਾ ਜਹਾਜ਼ ਦੇ ਅਮਲੇ ਦੇ ਧਿਆਨ ਵਿੱਚ ਲਿਆ ਦਿੱਤਾ।ਨੌਜਵਾਨ ਨੇ ਆਪਣੀ ਗਲਤੀ ਸਵੀਕਾਰ ਕਰਦੇ ਹੋਏ ਮਾਫੀ ਮੰਗ ਲਈ।

ਯਾਤਰੀ ਨੇ ਇਹ ਸੋਚ ਕੇ ਮਾਮਲਾ ਦਰਜ ਨਹੀਂ ਕਰਵਾਇਆ ਕਿ ਨੌਜਵਾਨ ਵਿਦਿਆਰਥੀ ਦਾ ਕਰੀਅਰ ਖਰਾਬ ਹੋ ਸਕਦਾ ਹੈ ਪਰ ਏਅਰ ਲਾਈਨ ਇਸ ਵਿਦਿਆਰਥੀ ਤੇ ਕਾਰਵਾਈ ਕਰਨ ਦਾ ਇਰਾਦਾ ਰੱਖਦੀ ਹੈ। ਸੀਆਈਐੱਸਐੱਫ ਦੇ ਜਵਾਨਾਂ ਨੇ ਘਟਨਾ ਲਈ ਜ਼ਿੰਮੇਵਾਰ ਇਸ ਵਿਦਿਆਰਥੀ ਯਾਤਰੀ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਪੁਲਿਸ ਦੁਆਰਾ ਉਸ ਯਾਤਰੀ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਿਸ ਯਾਤਰੀ ਤੇ ਵਿਦਿਆਰਥੀ ਯਾਤਰੀ ਨੇ ਪਿਸ਼ਾਬ ਕੀਤਾ ਸੀ। ਉਂਜ ਤਾਂ ਹਰ ਕੋਈ ਖੁਦ ਨੂੰ ਇੱਕ ਸੱਭਿਅਕ ਸਮਾਜ ਦਾ ਹਿੱਸਾ ਮੰਨਦਾ ਹੈ ਪਰ ਜਦੋਂ ਕੋਈ ਵਿਅਕਤੀ ਇਸ ਤਰਾਂ ਦੀ ਅਸੱਭਿਅਕ ਹਰਕਤ ਕਰਦਾ ਹੈ ਤਾਂ ਉਸ ਦੀ ਇਹ ਹਰਕਤ ਉਸ ਦੇ ਸੱਭਿਅਕ ਹੋਣ ਦੇ ਦਾਅਵੇ ਦਾ ਮੂੰਹ ਚਿੜਾਉੰਦੀ ਜਾਪਦੀ ਹੈ।

Leave a Reply

Your email address will not be published. Required fields are marked *