ਸਾਡੇ ਵੱਲੋਂ ਜ਼ਰਾ ਜਿੰਨੀ ਵੀ ਲਾਪਰਵਾਹੀ ਵਰਤੇ ਜਾਣ ਕਾਰਨ ਵੱਡਾ ਖਮਿਆਜਾ ਭੁਗਤਣਾ ਪੈ ਸਕਦਾ ਹੈ। ਮਾਮਲਾ ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਨਾਲ ਜੁੜਿਆ ਹੋਇਆ ਹੈ। ਮੀਡੀਆ ਵਿੱਚ ਪਹਿਲਾਂ ਹੀ ਪਰਦੀਪ ਸਿੰਘ ਨਾਲ ਸਬੰਧਿਤ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਦੀ ਰਾਤ ਸਮੇਂ ਜਾਨ ਲੈ ਲਈ ਗਈ ਸੀ।

ਹਾਲਾਂਕਿ ਪੁਲਿਸ ਨੇ ਇਹ ਮਾਮਲਾ ਟਰੇਸ ਕਰ ਲਿਆ ਹੈ। ਨਵੇੰ ਮਾਮਲੇ ਵਿੱਚ 2 ਨੌਜਵਾਨਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਜਾਨ ਗਈ ਹੈ। ਦੋਵੇਂ ਆਪਸ ਵਿੱਚ ਦੋਸਤ ਸਨ। ਇੱਕ ਦੀ ਮਿਰਤਕ ਦੇਹ ਬਰਾਮਦ ਹੋ ਗਈ ਹੈ ਜਦਕਿ ਦੂਸਰੇ ਦੀ ਮਿਰਤਕ ਦੇਹ ਦੀ ਗੋਤਾਖੋਰ ਭਾਲ ਕਰ ਰਹੇ ਹਨ।

ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਤੋਂ ਕਈ ਨੌਜਵਾਨ ਮਿਲ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਤੇ ਗਏ ਸਨ। ਇਨ੍ਹਾਂ ਵਿੱਚ ਬੀਰ ਸਿੰਘ ਅਤੇ ਸਿਮਰਨ ਸਿੰਘ ਵੀ ਸ਼ਾਮਲ ਸਨ। ਰਸਤੇ ਵਿੱਚ ਪਿਸ਼ਾਬ ਕਰਨ ਤੋਂ ਬਾਅਦ ਜਦੋਂ ਇੱਕ ਨੌਜਵਾਨ ਦਰਿਆ ਕਿਨਾਰੇ ਹੱਥ ਧੋਣ ਲੱਗਾ ਤਾਂ ਪੈਰ ਤਿਲਕ ਜਾਣ ਕਾਰਨ ਉਹ ਦਰਿਆ ਵਿੱਚ ਵਹਿ ਗਿਆ।
ਉਸ ਨੂੰ ਬਚਾਉਣ ਲਈ ਉਸ ਦਾ ਸਾਥੀ ਵੀ ਦਰਿਆ ਵਿੱਚ ਕੁੱਦ ਗਿਆ। ਇਸ ਤਰਾਂ ਦੋਵੇਂ ਦੋਸਤ ਪਾਣੀ ਵਿੱਚ ਡੁੱਬ ਗਏ। ਸਿਮਰਨ ਸਿੰਘ ਦੀ ਮਿਰਤਕ ਦੇਹ ਤਾਂ ਮਿਲ ਗਈ ਹੈ ਪਰ ਬੀਰ ਸਿੰਘ ਦੀ ਮਿਰਤਕ ਦੇਹ ਨੂੰ ਗੋਤਾਖੋਰ ਲੱਭ ਰਹੇ ਹਨ। ਦੋਵੇਂ ਮਿਰਤਕਾਂ ਦੇ ਸਬੰਧੀ ਘਟਨਾ ਸਥਾਨ ਤੇ ਪਹੁੰਚ ਚੁੱਕੇ ਹਨ।

ਪਰਿਵਾਰ ਦੇ ਜੀਆਂ ਦੇ ਹੰਝੂ ਰੁਕ ਨਹੀਂ ਰਹੇ। ਸ੍ਰੀ ਅਨੰਦਪੁਰ ਸਾਹਿਬ ਨੂੰ ਗਏ ਨੌਜਵਾਨ ਉੱਥੇ ਜਾ ਪੁੱਜੇ ਜਿੱਥੋਂ ਕਦੇ ਕੋਈ ਵਾਪਸ ਨਹੀਂ ਆਇਆ। ਇਸ ਮੰਦਭਾਗੀ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।