ਹੋਲੇ ਮਹੱਲੇ ਦੇ ਸਬੰਧ ਵਿੱਚ ਕਈ ਦਿਨਾਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਲਈ ਜਾ ਰਹੀ ਹੈ। ਕਈ ਸ਼ਰਧਾਲ ਅਨੰਦਪੁਰ ਸਾਹਿਬ ਦੇ ਨਾਲ ਨਾਲ ਆਪਣੀ ਸ਼ਰਧਾ ਅਨੁਸਾਰ ਹੋਰ ਥਾਵਾਂ ਤੇ ਵੀ ਜਾ ਰਹੇ ਹਨ। ਜਿਸ ਕਰਕੇ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਤੇ ਭੀੜ ਨਜ਼ਰ ਆ ਰਹੀ ਹੈ।

ਇਸ ਭੀੜ ਕਾਰਨ ਹਾਦਸੇ ਹੋਣਾ ਆਮ ਗੱਲ ਹੈ। ਬਾਬਾ ਵਡਭਾਗ ਸਿੰਘ ਦੇ ਮੱਥਾ ਟੇਕਣ ਜਾ ਰਹੇ ਇੱਕ ਟੈੰਪੂ ਨਾਲ ਦਸੂਹਾ ਹਲਕੇ ਵਿੱਚ ਹਾਦਸਾ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਸ਼ਰਧਾਲੂ ਅੰਮਿ੍ਤਸਰ ਤੋਂ ਆਏ ਸਨ। ਇਨ੍ਹਾਂ ਦਾ ਤੇਜ਼ ਰਫਤਾਰ ਟੈੰਪੂ ਜ਼ੋਰ ਨਾਲ ਬਿਜਲੀ ਦੇ ਇੱਕ ਖੰਭੇ ਵਿੱਚ ਜਾ ਵੱਜਾ।

ਜਿਸ ਨਾਲ ਟੈੰਪੂ ਵਿੱਚ ਸਵਾਰ ਕੁਝ ਸ਼ਰਧਾਲੂਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਦਸੂਹਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ। ਇਨ੍ਹਾਂ ਨੂੰ ਡਾਕਟਰੀ ਸਹਾਇਤਾ ਦੇਣ ਉਪਰੰਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਹਾਦਸੇ ਵਾਲੀ ਥਾਂ ਤੇ ਲੱਗੇ ਹੋਏ ਬਿਜਲੀ ਦੇ ਮੀਟਰ ਵੀ ਨੁਕਸਾਨੇ ਗਏ ਹਨ। ਜਦੋਂ ਹਾਦਸੇ ਬਾਰੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਇਕੱਠੇ ਹੋ ਗਏ। ਪਿੰਡ ਵਾਸੀਆਂ ਨੇ ਟੈੰਪੂ ਸਵਾਰਾਂ ਦੀ ਮੱਦਦ ਕੀਤੀ। ਸਵਾਰੀਆਂ ਨੂੰ ਹਸਪਤਾਲ ਪੁਚਾਇਆ।

ਘਟਨਾ ਦੀ ਇਤਲਾਹ ਮਿਲਣ ਤੇ ਪੁਲਿਸ ਵੀ ਪਹੁੰਚ ਗਈ। ਵਾਹਨ ਚਾਲਕਾਂ ਨੂੰ ਚਾਹੀਦਾ ਹੈ ਕਿ ਗੱਡੀ ਚਲਾਉਂਦੇ ਸਮੇਂ ਸਾਵਧਾਨੀ ਤੋਂ ਕੰਮ ਲਿਆ ਜਾਵੇ। ਵਾਹਨ ਦੀ ਰਫਤਾਰ ਸੀਮਤ ਰੱਖੀ ਜਾਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ