ਘਰਵਾਲੀ ਨਾਲ ਆਇਆ ਮੁੰਡਾ ਕਰ ਗਿਆ ਵੱਡਾ ਕਾਂਡ, ਖੇਤਾਂ ਚੋਂ ਮਿਲੀ ਭਰਾ ਦੀ ਲਾਸ਼

ਇਨਸਾਨ ਇੰਨਾ ਲਾਲਚੀ ਹੋ ਗਿਆ ਹੈ ਕਿ ਜਾਇਦਾਦ ਪਿੱਛੇ ਆਪਣੇ ਸਕੇ ਭਰਾ ਦੀ ਜਾਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਲਾਲਚ ਵਿੱਚ ਅਸੀਂ ਆਪਣੇ ਰਿਸ਼ਤੇ ਵੀ ਭੁੱਲ ਬੈਠੇ ਹਾਂ। ਜਿਨ੍ਹਾਂ ਉੱਤੇ ਕਦੇ ਅਸੀਂ ਮਾਣ ਕਰਦੇ ਸੀ। ਉਨ੍ਹਾਂ ਦੀ ਹੀ ਜਾਨ ਲੈਣ ਤੇ ਉਤਾਰੂ ਹੋ ਜਾਂਦੇ ਹਾਂ। ਭਰਾਵਾਂ ਨੂੰ ਬਾਹਵਾਂ ਕਿਹਾ ਜਾਂਦਾ ਹੈ ਪਰ ਇਸ ਬਾਂਹ ਨੇ ਹੀ ਬੰਦੇ ਦੀ ਜਾਨ ਲੈ ਲਈ। ਨਾਭਾ ਦੇ ਪਿੰਡ ਰਾਇਮੱਲ ਮਾਜਰੀ ਵਿਚ ਜਾਇਦਾਦ ਪਿੱਛੇ ਇਕ ਭਰਾ ਨੇ ਆਪਣੇ ਭਰਾ ਦੀ ਜਾਨ ਲੈ ਲਈ। ਪੁਲੀਸ ਨੇ 7 ਮੈਂਬਰਾਂ ਤੇ 302 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪੁੱਤਰ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਖੰਨੇ ਤੋਂ ਗੱਡੀ ਲੈ ਕੇ ਆਇਆ ਸੀ।

ਉਨ੍ਹਾਂ ਦੇ ਪਰਿਵਾਰ ਨੂੰ ਦਾਰੂ ਦੀ ਲੋਰ ਵਿੱਚ ਮੰਦਾ ਬੋਲ ਰਿਹਾ ਸੀ। ਉਸ ਨੇ ਬਾਹਰ ਤੋਂ ਮੰਦੇ ਮੰਗਵਾ ਕੇ ਉਨ੍ਹਾਂ ਦੀ ਕੰਧ ਤੁੜਵਾ ਦਿੱਤੀ ਅਤੇ ਗੇਟ ਵੀ ਭੰਨਿਆ। ਲੜਕੇ ਦੇ ਦੱਸਣ ਮੁਤਾਬਕ ਜਦੋਂ ਉਹ ਗੱਡੀ ਲੈ ਕੇ ਆ ਰਿਹਾ ਸੀ ਤਾਂ ਉਸਦੇ ਇੱਟ ਮਾਰੀ ਗਈ। ਉਸ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਬੁਲਾਇਆ। ਪ੍ਰੰਤੂ ਦੂਜੀ ਧਿਰ ਨੇ ਉਸ ਦੇ ਪਿਤਾ ਦੇ ਬੁਰੀ ਤਰ੍ਹਾਂ ਖਿੱਚ ਧੂਹ ਕੀਤੀ ਅਤੇ ਸੱ-ਟਾਂ ਲਾਈਆਂ ਉਹ ਆਪਣੇ ਪਿਤਾ ਨੂੰ ਭਾਦਸੋਂ ਹਸਪਤਾਲ ਲੈ ਗਏ। ਜਿੱਥੋਂ ਉਸਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ।

ਪਰ ਉਹ ਮਿਹਰ ਹਸਪਤਾਲ ਚਲੇ ਗਏ। ਜਿੱਥੇ ਉਸ ਦੇ ਪਿਤਾ ਨੇ ਦਮ ਤੋੜ ਦਿੱਤਾ ਹੈ। ਲੜਕੇ ਨੇ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਹੈ ਕਿ ਉਸ ਦਾ ਪਤੀ ਡਰਾਈਵਰੀ ਕਰਦਾ ਸੀ। ਉਸ ਦੇ ਦੋ ਦਿਓਰਾਂ ਨੇ ਕੁਝ ਬਾਹਰਲੇ ਬੰਦੇ ਮੰਗਵਾ ਕੇ ਉਸ ਦੇ ਪਤੀ ਦਾ ਦੇਹਾਂਤ ਕਰ ਦਿੱਤਾ ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਿਹਾ ਮ੍ਰਿਤਕ ਦੀ ਪਤਨੀ ਨੇ ਇਨਸਾਫ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪਿੰਡ ਰਾਇਮਲ ਮਾਜਰੀ ਵਿਖੇ ਦੋ ਭਰਾਵਾਂ ਬਲਜਿੰਦਰ ਸਿੰਘ

ਅਤੇ ਬਲਵਿੰਦਰ ਸਿੰਘ ਵਿਚਕਾਰ ਜਾਇਦਾਦ ਨੂੰ ਲੈ ਕੇ ਟਕਰਾਅ ਹੋ ਗਿਆ ਸੀ। ਜਿਸ ਵਿਚ ਬਲਜਿੰਦਰ ਸਿੰਘ ਦੀ ਜਾਨ ਚਲੀ ਗਈ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਖ਼ਬਰ ਮਿਲਣ ਤੇ ਉਹ ਭਾਦਸੋਂ ਹਸਪਤਾਲ ਗਏ ਸਨ ਪਰ ਉਥੋਂ ਬਲਜਿੰਦਰ ਸਿੰਘ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਪਰ ਪਰਿਵਾਰ ਉਸ ਨੂੰ ਮਿਹਰ ਹਸਪਤਾਲ ਲੈ ਗਿਆ। ਜਿੱਥੇ ਬਲਜਿੰਦਰ ਸਿੰਘ ਦਮ ਤੋੜ ਗਿਆ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ 7ਵਿਅਕਤੀਆਂ ਤੇ 302 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *