ATM ਚ ਲੋਕ ਪੈਸੇ ਲੈਣ ਨਹੀਂ, ਆਹ ਕੰਮ ਕਰਨ ਜਾਂਦੇ ਨੇ

ਕੋਰੋਨਾ ਕਾਰਨ ਪੈਦਾ ਹੋਏ ਹਾਲਾਤਾਂ ਨੇ ਲੋਕਾਂ ਨੂੰ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਝੰਬ ਦਿੱਤਾ ਹੈ। ਕਾਰੋਬਾਰ ਬੰਦ ਹੋ ਚੁੱਕੇ ਹਨ। ਸਰਕਾਰ ਨੇ ਰਾਤ ਸਮੇਂ ਕਰਫਿਊ ਅਤੇ ਦਿਨ ਸਮੇਂ ਲਾਕਡਾਊਨ ਲਗਾ ਦਿੱਤਾ ਹੈ। ਏਟੀਐਮ ਤੋੜਨ ਜਾਂ ਏਟੀਐਮ ਵਿਚੋਂ ਪੈਸੇ ਚੋਰੀ ਕਰਕੇ ਲਿਜਾਣ ਦੀਆਂ ਘਟਨਾਵਾਂ ਤਾਂ ਅਸੀਂ ਅਕਸਰ ਹੀ ਸੁਣਦੇ ਰਹਿੰਦੇ ਹਾਂ ਪਰ ਜਿਹੜੀ ਗੱਲ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਉਸ ਤੇ ਹਰ ਕਿਸੇ ਨੂੰ ਯਕੀਨ ਨਹੀਂ ਆਉਂਦਾ ਕਿ ਕੋਈ ਇਸ ਤਰ੍ਹਾਂ ਵੀ ਕਰ ਸਕਦਾ ਹੈ, ਕਿਉਂਕਿ ਗੱਲ ਬਹੁਤ ਮਾਮੂਲੀ ਜਿਹੀ ਹੈ।

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਵਿਅਕਤੀ ਏ.ਟੀ.ਐਮ ਅੰਦਰ ਦਾਖਲ ਹੁੰਦਾ ਹੈ। ਉਸ ਦੇ ਮੋਢੇ ਤੇ ਬੈਗ ਪਾਇਆ ਹੋਇਆ ਹੈ। ਸਭ ਤੋਂ ਪਹਿਲਾਂ ਅੰਦਰ ਜਾ ਕੇ ਉਹ ਆਪਣੇ ਹੱਥ ਸੇਨੇਟਾਈਜ਼ ਕਰਦਾ ਹੈ। ਇਸ ਤੋਂ ਬਾਅਦ ਉਹ ਆਪਣੇ ਪਰਸ ਵਿੱਚੋਂ ਏ.ਟੀ.ਐਮ ਕਾਰਡ ਕੱਢ ਕੇ ਏ.ਟੀ.ਐਮ ਤੋਂ ਪੈਸੇ ਕਢਵਾਉਦਾ ਹੈ। ਇਸ ਤੋਂ ਬਾਅਦ ਉਸ ਵਿਅਕਤੀ ਦੇ ਮਨ ਵਿਚ ਪਤਾ ਨਹੀਂ ਕੀ ਖ਼ਿਆਲ ਆਉਂਦਾ ਹੈ ਕਿ ਉਹ ਏ.ਟੀ.ਐਮ ਅੰਦਰ ਲੱਗੀ ਸੇ-ਨੇ-ਟਾ-ਈ-ਜ਼ ਦੀ ਬੋਤਲ ਚੁੱਕ ਕੇ ਆਪਣੇ ਬੈਗ ਅੰਦਰ ਪਾ ਲੈਂਦਾ ਹੈ।

ਅਤੇ ਚਲਿਆ ਜਾਂਦਾ ਹੈ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਅੰਦਰ ਕੈਦ ਹੋ ਗਈ। ਇਹ ਜਾਣਦੇ ਹੋਏ ਵੀ ਕਿ ਏ.ਟੀ.ਐਮ ਅੰਦਰ ਸੀ.ਸੀ.ਟੀ.ਵੀ ਲੱਗੇ ਹੁੰਦੇ ਹਨ। ਇਸ ਵਿਅਕਤੀ ਨੇ ਇੰਨੀ ਮਾਮੂਲੀ ਚੋ-ਰੀ ਕੀਤੀ। ਇਸ ਪਿੱਛੇ ਕੀ ਕਾਰਨ ਹੋ ਸਕਦਾ ਹੈ। ਇਹ ਤਾਂ ਉਹ ਹੀ ਜਾਣਦਾ ਹੈ। ਲੋਕ ਇਸ ਬਾਰੇ ਵੱਖ ਵੱਖ ਪ੍ਰਤੀਕਰਮ ਜਤਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਜਲੰਧਰ ਦੀ ਹੈ। ਪਰ ਸਾਡਾ ਚੈਨਲ ਇਸ ਦੀ ਪੁਸ਼ਟੀ ਨਹੀਂ ਕਰਦਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *