IELTS ਵਿਚੋਂ 7 ਬੈਂਡ ਲੈਕੇ ਕਿਹੜੇ ਧੰਦੇ ਚ ਪੈ ਗਿਆ ਮੁੰਡਾ- ਪੁਲਿਸ ਨੇ ਰੰਗੇ ਹੱਥੀ ਕੀਤਾ ਕਾਬੂ

ਪੰਜਾਬ ਸਰਕਾਰ ਅਤੇ ਪੁਲੀਸ ਆਪਣੇ ਵੱਲੋਂ ਪੰਜਾਬ ਵਿੱਚੋਂ ਅਮਲ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਾ ਰਹੇ ਹਨ ਪਰ ਇਸ ਧੰਦੇ ਨਾਲ ਜੁੜੇ ਹੋਏ ਲੋਕ ਹੁਣ ਤੱਕ ਇਸ ਕੰਮ ਤੋਂ ਬਾਜ਼ ਨਹੀਂ ਆ ਰਹੇ। ਅੰਮ੍ਰਿਤਸਰ ਦੇ ਥਾਣਾ ਵੱਲਾਂ ਦੀ ਪੁਲਿਸ ਨੇ ਥਾਣਾ ਸਰਾਏ ਮਾਨ ਖਾਂ ਦੇ ਪਿੰਡ ਚਾਹਲ ਦੇ ਨੌਜਵਾਨ ਸੁਖਬੀਰ ਸਿੰਘ ਉਰਫ਼ ਭੱਟੀ ਉਰਫ ਸੁੱਖਾ ਨੂੰ 265 ਗ੍ਰਾਮ ਹੈ-ਰੋ-ਇ-ਨ ਸਮੇਤ ਫੜਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰਕੇ ਰਿ-ਮਾਂ-ਡ ਹਾਸਲ ਕਰਨ ਦੀ ਗੱਲ ਆਖੀ ਜਾ ਰਹੀ ਹੈ। ਫ ੜੇ ਗਏ ਨੌਜਵਾਨ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਬੀ ਟੈੱਕ ਦੀ ਪੜ੍ਹਾਈ ਕਰਕੇ ਆਈਲੈਟਸ ਵਿਚੋਂ ਸਾਢੇ ਛੇ ਬੈਂਡ ਹਾਸਿਲ ਕੀਤੇ ਹਨ।

ਉਹ ਵਿਦੇਸ਼ ਜਾਣਾ ਚਾਹੁੰਦਾ ਹੈ ਪਰ ਕੋ-ਰੋ-ਨਾ ਕਾਰਨ ਨਹੀਂ ਜਾ ਸਕਿਆ। ਸੁਖਬੀਰ ਨੇ ਫੜੇ ਗਏ ਸਮਾਨ ਬਾਰੇ ਦੱਸਿਆ ਹੈ ਕਿ ਇਹ ਸਾਮਾਨ ਉਸ ਨੂੰ ਕਿਸੇ ਲੜਕੇ ਨੇ ਦਿੱਤਾ ਸੀ ਅਤੇ ਉਸ ਨੇ ਅੱਗੇ ਕਿਸੇ ਨੂੰ ਫੜਾਉਣਾ ਸੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਥਾਣਾ ਵੱਲਾ ਦੀ ਪੁਲਿਸ ਨੇ ਮਹਿਤਾ ਰੋਡ ਤੇ ਸਕੂਲ ਨੇੜੇ ਇੱਕ ਵਿਅਕਤੀ ਨੂੰ ਮੋਟਰਸਾਈਕਲ ਉੱਤੇ ਆਉਂਦੇ ਹੋਏ ਦੇਖਿਆ ਇਹ ਵਿਅਕਤੀ ਪੁਲਸ ਨੂੰ ਦੇਖ ਕੇ ਮੋਟਰਸਾਈਕਲ ਸਮੇਤ ਪਿੱਛੇ ਮੁ-ੜ-ਨ ਲੱਗਾ। ਅਧਿਕਾਰੀ ਅਨੁਸਾਰ ਇਸ ਵਿਅਕਤੀ ਨੇ ਆਪਣੀ ਕੈਪਰੀ ਦੀ ਜੇਬ ਵਿੱਚੋਂ ਕੋਈ ਸਾਮਾਨ ਕੱਢ ਕੇ ਸੁੱਟ ਦਿੱਤਾ।

ਇਸ ਵਿਅਕਤੀ ਨੂੰ ਪੁਲਸ ਨੇ ਤੁ-ਰੰ-ਤ ਕਾ-ਬੂ ਕਰ ਲਿਆ। ਇਸ ਵਿਅਕਤੀ ਦੀ ਪਛਾਣ ਸੁਖਬੀਰ ਸਿੰਘ ਉਰਫ਼ ਭੱਟੀ ਉਰਫ ਸੁੱਖਾ ਵਜੋਂ ਹੋਈ ਹੈ। ਉਸ ਤੋਂ 265 ਗ੍ਰਾਮ ਹੈ-ਰੋ-ਇ-ਨ ਮਿਲੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਲੜਕੇ ਨੇ ਬੀ ਟੈਕ ਇਲੈਕਟਰਾਨਿਕ ਕੀਤੀ ਹੋਈ ਹੈ। ਇਸ ਨੇ ਆਈਲੈਟਸ ਵੀ ਕੀਤੀ ਹੋਈ ਹੈ ਅਤੇ ਬਾਹਰ ਜਾਣ ਦੇ ਚੱਕਰ ਵਿੱਚ ਸੀ ਕਿ ਮਾ-ੜੀ ਸੰਗਤ ਵਿੱਚ ਪੈ ਗਿਆ। ਪੁਲਿਸ ਨੇ ਉਸ ਤੇ ਐਨ.ਡੀ.ਪੀ.ਐਸ. ਦਾ ਮਾਮਲਾ ਦਰਜ ਕੀਤਾ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿ-ਮਾਂ-ਡ ਲਿਆ ਜਾਵੇਗਾ ਤਾਂ ਕਿ ਹੋਰ ਵੀ ਕੋਈ ਜਾਣਕਾਰੀ ਮਿਲ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *