ਅਮਰੀਕਾ ਜਾਣਾ ਹੁਣ ਨਹੀਂ ਹੋਵੇਗਾ ਆਸਾਨ- ਸਰਕਾਰ ਕਰ ਰਹੀ ਹੈ ਤਿਆਰੀ

ਅਮਰੀਕਾ ਵਿੱਚ ਕੋਰੋਨਾ ਕਰਕੇ ਪੈਦਾ ਹੋਏ ਹਾਲਾਤਾਂ ਨੇ ਅਮਰੀਕਾ ਦੀ ਆਰਥਿਕਤਾ ਨੂੰ ਵੱਡੀ ਸੱ-ਟ ਮਾ-ਰੀ ਹੈ। ਇੱਥੇ ਵੱਡੀ ਗਿਣਤੀ ਵਿੱਚ ਬੇਰੁਜ਼ਗਾਰੀ ਫੈਲ ਗਈ ਹੈ। ਜਿਸ ਕਰਕੇ ਸਰਕਾਰ ਐਚ-1-ਬੀ ਆਦਿ ਵਰਕ ਵੀਜ਼ਿਆਂ ਉੱਤੇ ਕੁਝ ਸਮੇਂ ਲਈ ਰੋ-ਕ ਲਾ ਦੇਣਾ ਚਾਹੁੰਦੀ ਹੈl ਪਹਿਲਾਂ ਸਰਕਾਰ ਨੇ ਐੱਚ 1 ਵੀ ਵੀਜ਼ਾ ਧਾਰਕਾਂ ਅਤੇ ਗ੍ਰੀਨ ਕਾਰਡ ਦੇ ਚਾਹਵਾਨਾਂ ਨੂੰ ਸਬੰਧਿਤ ਕਾਗ਼ਜ਼ਾਤ ਜਮ੍ਹਾਂ ਕਰਵਾਉਣ ਲਈ 2 ਮਹੀਨੇ ਦਾ ਸਮਾਂ ਦਿੱਤਾ ਸੀ। ਪਰ ਹੁਣ ਪੈਦਾ ਹੋਏ ਹਲਾਤਾਂ ਨੂੰ ਦੇਖਦੇ ਹੋਏ ਸਰਕਾਰ ਚਾਹੁੰਦੀ ਹੈ ਕਿ ਇਸ ਐਚ-1-ਬੀ ਵੀਜ਼ਾ ਤੇ ਪਾ-ਬੰ-ਦੀ ਲਗਾ ਦਿੱਤੀ ਜਾਵੇ।

ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦੀ ਜ਼ਿਆਦਾ ਮਾ-ਰ ਭਾਰਤੀਆਂ ਤੇ ਪਵੇਗੀ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਮੀਗ੍ਰੇਸ਼ਨ ਸਲਾਹਕਾਰਾਂ ਦੀ ਰਾਏ ਹੈ ਕਿ ਇਹ ਹੁਕਮ ਜਾਰੀ ਕਰਕੇ ਵਰਕ ਵੀਜ਼ਿਆਂ ਤੇ ਕੁਝ ਸਮੇਂ ਲਈ ਪਾ-ਬੰ-ਦੀ ਲਗਾ ਦਿੱਤੀ ਜਾਵੇ। ਇਹ ਸਲਾਹਕਾਰ ਇਸ ਸੂਚੀ ਵਿੱਚ ਐਚ-1-ਬੀ ਵੀਜ਼ਾ ਅਤੇ ਐੱਚ 2 ਬੀ ਵੀਜ਼ਾ ਨੂੰ ਰੱਖਣਾ ਚਾਹੁੰਦੇ ਹਨ। ਅਮਰੀਕਾ ਇਸ ਵੇਲੇ ਆਰਥਿਕ ਔ-ਕ-ੜਾਂ ਵਿੱਚੋਂ ਗੁਜ਼ਰ ਰਿਹਾ ਹੈ। ਕਰੋੜਾਂ ਦੀ ਗਿਣਤੀ ਵਿੱਚ ਨੌਕਰੀਆਂ ਜਾ ਚੁੱਕੀਆਂ ਹਨ। ਸੈਨੇਟ ਦੇ ਚਾਰ ਮੈਂਬਰ ਵੀ ਇਸ ਵਿਸ਼ੇ ਤੇ ਇ-ਕ-ਮ-ਤ ਹਨ ਕਿ ਇਨ੍ਹਾਂ ਵੀਜ਼ਿਆਂ ਉੱਤੇ ਪਾ-ਬੰ-ਦੀ ਲਗਾ ਦਿੱਤੀ ਜਾਵੇ।

ਇਸ ਸਬੰਧ ਵਿੱਚ ਉਨ੍ਹਾਂ ਵੱਲੋਂ ਰਾਸ਼ਟਰਪਤੀ ਨੂੰ ਇੱਕ ਚਿੱਠੀ ਵੀ ਲਿਖੀ ਗਈ ਹੈ। ਇਨ੍ਹਾਂ ਮੈਂਬਰਾਂ ਨੇ 14.7 ਫੀਸਦੀ ਬੇਰੁਜ਼ਗਾਰੀ ਦਾ ਹਵਾਲਾ ਦਿੰਦੇ ਹੋਏ ਇੱਕ ਸਾਲ ਲਈ ਵਿਦੇਸ਼ੀ ਲੋਕਾਂ ਦੇ ਵਰਕ ਵੀਜ਼ਿਆਂ ਤੇ ਪਾ-ਬੰ-ਦੀ ਲਾਉਣ ਦੀ ਮੰਗ ਕੀਤੀ ਹੈ। ਇਨ੍ਹਾਂ ਸੈਨੇਟ ਮੈਂਬਰਾਂ ਨੇ ਤਾਂ ਰਾਸ਼ਟਰਪਤੀ ਟਰੰਪ ਨੂੰ ਇਹ ਵੀ ਕਿਹਾ ਹੈ ਕਿ ਐਚ-1-ਬੀ ਅਤੇ ਐੱਚ-2-ਵੀ ਵੀਜ਼ੇ ਦੇ ਨਾਲ ਨਾਲ ਓ-ਟੀ-ਪੀ ਵੀਜ਼ਾ ਅਤੇ ਈ-ਵੀ-5 ਵੀਜ਼ਾ ਵੀ ਰੱ-ਦ ਕਰ ਦਿੱਤਾ ਜਾਵੇ। ਪਿਛਲੇ ਸਾਲ ਭਾਰਤੀ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਅਮਰੀਕਾ ਵਿੱਚ ਓ-ਟੀ-ਪੀ ਵੀਜ਼ਾ ਹਾਸਿਲ ਕੀਤਾ ਸੀ।

Leave a Reply

Your email address will not be published. Required fields are marked *