ਅਮਰੀਕਾ ਦੇ ਯੂਨਾਈਟਿਡ ਏਅਰਲਾਈਨਜ ਦੇ ਬੋਇੰਗ 777 ਹਵਾਈ ਜਹਾਜ਼ ਦੇ ਇੰਜਣ ਨੂੰ ਅੱ-ਗ ਲੱਗ ਜਾਣ ਦੀ ਖਬਰ ਸਾਹਮਣੇ ਆਈ ਹੈ। ਇਹ ਹਵਾਈ ਜਹਾਜ਼ ਡੈਨਵਰ ਏਅਰ ਪੋਰਟ ਤੋਂ ਲੂ ਲੂ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਘ-ਟ-ਨਾ ਵਾਪਰੀ, ਉਸ ਸਮੇਂ ਜਹਾਜ਼ ਲਗਪਗ 1000 ਫੁੱਟ ਦੀ ਉਚਾਈ ਉੱਤੇ ਉੱਡ ਰਿਹਾ ਸੀ। ਇਸ ਜਹਾਜ਼ ਵਿਚ ਜਹਾਜ਼ ਅ-ਮ-ਲੇ ਦੇ 10 ਮੈਂਬਰਾਂ ਤੋਂ ਬਿਨਾਂ ਹੋਰ 231 ਯਾਤਰੀ ਸਨ।
ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਜਲਦੀ ਹੀ ਇਹ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਦੇ ਇੰਜਣ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਇੰਜਣ ਨੂੰ ਅੱਗ ਲੱਗ ਗਈ। ਜਹਾਜ਼ ਵਿਚ ਸਵਾਰ ਯਾਤਰੀਆਂ ਵਿਚੋਂ ਕਿਸੇ ਨੇ ਇਸ ਦੀ ਵੀਡੀਓ ਬਣਾ ਲਈ। ਸਾਰੇ ਯਾਤਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਪਰ ਜਹਾਜ਼ ਦੇ ਪਾਇਲਟ ਨੇ ਬਹੁਤ ਹੀ ਸਮਝਦਾਰੀ ਅਤੇ ਠ-ਰ੍ਹੰ-ਮੇ ਤੋਂ ਕੰਮ ਲਿਆ ਅਤੇ ਹੌ-ਸ-ਲਾ ਨਹੀਂ ਹਾ-ਰਿ-ਆ।
ਉਨ੍ਹਾਂ ਨੇ ਸਟਾਫ ਨਾਲ ਸੰਪਰਕ ਕਰਕੇ ਜਹਾਜ਼ ਨੂੰ ਉਤਾਰ ਲਿਆ। ਇਸ ਤਰ੍ਹਾਂ ਸਾਰੇ ਯਾਤਰੀ ਵੀ ਠੀਕ ਠਾਕ ਬਾਹਰ ਨਿਕਲ ਆਏ। ਇਨ੍ਹਾਂ ਯਾਤਰੀਆਂ ਦੇ ਜਾਣ ਲਈ ਹੋਰ ਫਲਾਈਟ ਦਾ ਪ੍ਰ-ਬੰ-ਧ ਕੀਤਾ ਗਿਆ। ਇਸ ਜਹਾਜ਼ ਦੇ ਇੰਜਣ ਦੇ ਟੁ-ਕ-ੜੇ ਕਾਫ਼ੀ ਦੂਰ ਤਕ ਖਿੱ-ਲ-ਰ ਗਏ। ਪਾਇਲਟ ਦੀ ਸਮਝਦਾਰੀ ਕਰਕੇ ਯਾਤਰੀਆਂ ਦੀ ਜਾਨ ਬ-ਚ ਗਈ।