ਆਸਟ੍ਰੇਲੀਆ ਦੀ ਗੋਰੀ ਤੇ ਬਾਬੇ ਦੀ ਅਨੋਖੀ ਪ੍ਰੇਮ ਕਹਾਣੀ, 50 ਸਾਲ ਬਾਅਦ ਆਈ ਗੋਰੀ ਦੀ ਚਿੱਠੀ

2 ਦਿਲਾਂ ਦੀ ਆਪਸੀ ਸਾਂਝ ਨੂੰ ਪਿਆਰ ਦਾ ਨਾਮ ਦਿੱਤਾ ਜਾਂਦਾ ਹੈ। ਪਿਆਰ 2 ਰੂਹਾਂ ਦਾ ਮੇਲ ਹੈ। ਇਸ ਦਾ ਉਮਰ ਨਾਲ ਕੋਈ ਸਬੰਧ ਨਹੀਂ। ਕਿਉਂਕਿ ਸੱਚਾ ਪਿਆਰ ਇਨ੍ਹਾਂ ਬੰਧਨਾਂ ਤੋਂ ਮੁਕਤ ਹੁੰਦਾ ਹੈ। ਅੱਜ ਅਸੀਂ ਇੱਕ ਅਜਿਹੇ ਹੀ ਪਿਆਰ ਦੀ ਸੱਚੀ ਕਹਾਣੀ ਬਿਆਨ ਕਰਨ ਜਾ ਰਹੇ ਹਾਂ ਗੱਲ 1970 ਦੀ ਹੈ। ਜਦੋਂ ਰਾਜਸਥਾਨ ਦੇ ਜੈਸਲਮੇਰ ਵਿੱਚ ਘੁੰਮਣ ਲਈ ਆਸਟ੍ਰੇਲੀਆ ਤੋਂ ਮਰੀਨਾ ਨਾਮ ਦੀ ਇੱਕ ਲੜਕੀ ਆਈ। ਇੱਥੇ ਉਹ 21 ਸਾਲਾ ਇੱਕ ਨੌਜਵਾਨ ਲੜਕੇ ਨੂੰ ਮਿਲੀ ਅਤੇ 5 ਦਿਨ ਇਕੱਠੇ ਘੁੰਮਦੇ ਰਹੇ।

ਇਸ ਦੌਰਾਨ ਉਹ ਇੱਕ ਦੂਜੇ ਨੂੰ ਦਿਲ ਦੇ ਬੈਠੇ ਇਹ ਨੌਜਵਾਨ ਰਾਜਸਥਾਨ ਦੇ ਪਿੰਡ ਕੁਲਦਰਾ ਦਾ ਰਹਿਣ ਵਾਲਾ ਹੈ। ਮਰੀਨਾ ਦੇ ਜਾਣ ਤੋਂ ਬਾਅਦ ਨੌਜਵਾਨ ਆਪਣੇ ਮਾਪਿਆਂ ਤੋਂ ਚੋਰੀ 30 ਹਜ਼ਾਰ ਰੁਪਏ ਕਰਜਾ ਚੁੱਕ ਕੇ ਆਸਟ੍ਰੇਲੀਆ ਪਹੁੰਚ ਗਿਆ ਅਤੇ ਮੈਲਬਰਨ ਵਿਚ 3 ਮਹੀਨੇ ਉਸ ਲੜਕੀ ਮਰੀਨਾ ਕੋਲ ਰਿਹਾ। ਨੌਜਵਾਨ ਨੇ ਕੁੜੀ ਤੋਂ ਕੁਝ ਅੰਗਰੇਜ਼ੀ ਸਿੱਖ ਲਈ ਅਤੇ ਉਸ ਨੂੰ ਕੁਰਮ ਭਾਸ਼ਾ ਸਿਖਾ ਦਿੱਤੀ।

ਨੌਜਵਾਨ ਜਦੋਂ ਵਾਪਿਸ ਆਇਆ ਤਾਂ ਪਰਿਵਾਰ ਨੇ ਉਸ ਦਾ ਵਿਆਹ ਕਰ ਦਿੱਤਾ। ਉਸ ਦੇ ਬੱਚੇ ਵੀ ਹੋ ਗਏ ਅਤੇ ਬੱਚੇ ਜਵਾਨ ਹੋ ਕੇ ਵਿਆਹੇ ਗਏ। ਆਪ ਨੌਜਵਾਨ ਬਜ਼ੁਰਗ ਹੋ ਗਿਆ ਪਰ ਮਰੀਨਾ ਨੂੰ ਮਿਲਣ ਦੀ ਇੱਛਾ ਦਿਲ ਵਿੱਚ ਕਾਇਮ ਰਹੀ। ਉਹ ਮਰੀਨਾ ਦੇ ਸੁਪਨੇ ਦੇਖਦਾ ਰਿਹਾ ਸਮਾਂ ਬੀਤਦਾ ਗਿਆ ਅਤੇ ਨੌਜਵਾਨ ਤੋਂ ਬਜ਼ੁਰਗ ਹੋ ਚੁੱਕੇ ਇਸ ਇਨਸਾਨ ਦੀ ਪਤਨੀ ਵੀ 2 ਸਾਲ ਪਹਿਲਾਂ ਦਮ ਤੋੜ ਗਈ। ਹੁਣ ਬਜ਼ੁਰਗ ਦੀ ਉਮਰ 82 ਸਾਲ ਹੋ ਚੁੱਕੀ ਹੈ।

ਇਸ ਬਜ਼ੁਰਗ ਦੀ ਖੁਸ਼ੀ ਦਾ ਉਸ ਸਮੇਂ ਕੋਈ ਟਿਕਾਣਾ ਨਾ ਰਿਹਾ। ਜਦੋਂ ਇੱਕ ਮਹੀਨਾ ਪਹਿਲਾਂ ਉਸ ਨੂੰ ਆਸਟ੍ਰੇਲੀਆ ਤੋਂ ਮਰੀਨਾ ਦੀ ਚਿੱਠੀ ਆਈ। ਚਿੱਠੀ ਵਿੱਚ ਮਰੀਨਾ ਨੇ ਲਿਖਿਆ ਹੈ ਕਿ ਉਹ ਉਨ੍ਹਾਂ ਨੂੰ ਮਿਲਣ ਭਾਰਤ ਆ ਰਹੀ ਹੈ। ਹੁਣ ਦੋਵੇਂ ਹੀ ਫੋਨ ਤੇ ਇੱਕ ਦੂਜੇ ਨਾਲ ਗੱਲਾਂ ਕਰ ਦੇ ਹਨ। ਦੋਵਾਂ ਦੇ ਸੱਚੇ ਪਿਆਰ ਨੇ ਉਨ੍ਹਾਂ ਨੂੰ ਫੇਰ ਮਿਲਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਦੋਵੇਂ ਪ੍ਰੇਮੀ ਲਗਪਗ 50 ਸਾਲ ਬਾਅਦ ਮਿਲ ਰਹੇ ਹਨ।

Leave a Reply

Your email address will not be published. Required fields are marked *