ਇਸ ਵੱਡੇ ਅਫਸਰ ਨਾਲ ਜੋ ਹੋਇਆ ਕਿਸੇ ਸੋਚਿਆ ਵੀ ਨਹੀਂ ਸੀ

ਪਿਛਲੇ ਦਿਨੀਂ ਅਗਰਤਲਾ ਦੇ ਇੱਕ ਮੈਰਿਜ ਪੈਲੇਸ ਵਿੱਚ ਰਾਤ ਦੇ ਕਰਫਿਊ ਦੌਰਾਨ ਚੱਲ ਰਹੇ ਇੱਕ ਵਿਆਹ ਸਮਾਗਮ ਵਿੱਚ ਡੀ.ਐਮ. ਨੂੰ ਅਫ਼ਸਰੀ ਦਿਖਾਉਣੀ ਮਹਿੰਗੀ ਪੈ ਗਈ। ਡੀ ਐਮ ਸ਼ੈਲੇਸ਼ ਕੁਮਾਰ ਯਾਦਵ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਰਾਤ ਦੇ ਕਰਫਿਊ ਦੌਰਾਨ ਜਦੋਂ ਮੈਰਿਜ ਪੈਲੇਸ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ ਤਾਂ ਡੀ ਐਮ ਸੈਲੇਸ਼ ਯਾਦਵ ਉਥੇ ਆ ਪਹੁੰਚੇ। ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਦੇਖ ਕੇ ਉਹ ਭੜਕ ਪਏ।

ਸਮਾਗਮ ਵਿੱਚ ਹਾਜ਼ਰ ਲੋਕਾਂ ਨੇ ਮਾਸਕ ਵੀ ਨਹੀਂ ਪਹਿਨੇ ਹੋਏ ਸਨ। ਡੀ.ਐਮ. ਨੇ ਕਈ ਲੋਕਾਂ ਦੀ ਖਿੱਚ ਧੂਹ ਵੀ ਕੀਤੀ। ਉਨ੍ਹਾਂ ਦਾ ਪੁਜਾਰੀ ਉੱਤੇ ਵੀ ਹੱਥ ਉੱਠ ਗਿਆ। ਭਾਵੇਂ ਉਨ੍ਹਾਂ ਨੇ ਲਾੜੇ ਸਮੇਤ ਕਈ ਲੋਕਾਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਉਨ੍ਹਾਂ ਨੇ ਵਿਆਹ ਵਿੱਚ ਹਾਜ਼ਰ ਕੁਝ ਪੁਲੀਸ ਵਾਲਿਆਂ ਦੀ ਵੀ ਕਲਾਸ ਲਾਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਕਿਸੇ ਅਸਰ ਰਸੂਖ ਵਾਲੇ ਵਿਅਕਤੀ ਦੇ ਬੇਟੇ ਦਾ ਵਿਆਹ ਸੀ।

ਡੀ.ਐਮ. ਦੀ ਕਾਰਵਾਈ ਤੋਂ ਨਿਰਾਸ਼ ਹੋ ਕੇ 5 ਵਿਧਾਇਕਾਂ ਨੇ ਉਨ੍ਹਾਂ ਤੇ ਕਾਰਵਾਈ ਦੀ ਮੰਗ ਕੀਤੀ ਸੀ। ਤਾਜ਼ਾ ਰਿਪੋਰਟਾਂ ਮੁਤਾਬਕ ਮੁੱਖ ਮੰਤਰੀ ਵੱਲੋਂ ਡੀ.ਐਮ. ਨੂੰ ਸਸਪੈਂਡ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਉਨ੍ਹਾਂ ਪ੍ਰਤੀ ਵਿਭਾਗੀ ਜਾਂਚ ਕਰਨ ਲਈ ਇਕ ਕਮੇਟੀ ਬਣਾ ਦਿੱਤੀ ਗਈ ਹੈ। ਜਾਂਚ ਕਮੇਟੀ ਕੀ ਰਿਪੋਰਟ ਤਿਆਰ ਕਰਦੀ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਡੀ.ਐਮ. ਦੀ ਕਾਰਵਾਈ ਨੇ ਉਨ੍ਹਾਂ ਨੂੰ ਸਸਪੈਂਡ ਜ਼ਰੂਰ ਕਰਵਾ ਦਿੱਤਾ ਹੈ।

Leave a Reply

Your email address will not be published. Required fields are marked *