ਐਵੇਂ ਨੀ ਇਸ ਪਿੰਡ ਦੀਆਂ ਕਨੇਡਾ ਅਮਰੀਕਾ ਤੱਕ ਗੱਲਾਂ ਹੁੰਦੀਆਂ, ਪੰਚਾਇਤ ਘੈਂਟ ਹੋਵੇ ਤਾਂ ਕੁਝ ਵੀ ਹੋ ਸਕਦਾ

ਅੱਜ ਕੱਲ ਪਿੰਡ ਦੇ ਵਿਕਾਸ ਵਿਚ, ਲੋਕਾਂ ਦੇ ਰਹਿਣ ਸਹਿਣ ਅਤੇ ਉਨ੍ਹਾਂ ਦੀ ਬੋਲ ਚਾਲ, ਖਾਣ ਪੀਣ, ਉਨ੍ਹਾਂ ਦੇ ਪਹਿਰਾਵੇ ਵਿੱਚ ਬਹੁਤ ਹੀ ਤਬਦੀਲੀ ਆਈ ਹੈ। ਇਸੇ ਤਰ੍ਹਾਂ ਹੀ ਦਿਨ ਪ੍ਰਤੀ ਦਿਨ ਪਿੰਡਾਂ ਦੀ ਹਾਲਤ ਵਿੱਚ ਬਦਲਾਵ ਦੇਖਣ ਨੂੰ ਮਿਲਿਆ ਹੈ। ਜਿਵੇਂ ਕਿ ਪਿੰਡ ਵਿਚ ਪਾਣੀ ਦੇ ਨਿਕਾਸ ਲਈ ਸੀਵਰੇਜ ਦਾ ਨਿਰਮਾਣ, ਸੜਕਾਂ ਪੱਕੀਆਂ, ਬੱਚਿਆਂ ਦੇ ਖੇਡਣ ਲਈ ਪਾਰਕ- ਸਟੇਡੀਅਮ, ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਾਉਣ ਲਈ R.o ਸਿਸਟਮ ਅਤੇ ਵਾਟਰ ਵਰਕਸ ਦਾ ਪ੍ਰਬੰਧ ਕੀਤਾ ਜਾਣਾ।

ਕੁਝ ਪਿੰਡਾਂ ਦੇ ਵਿਕਾਸ ਹੋਣ ਦਾ ਸਿਹਰਾ ਪੜ੍ਹੀ ਲਿਖੀ ਪੰਚਾਇਤ ਨੂੰ ਜਾਂਦਾ ਹੈ। ਜਿਨ੍ਹਾਂ ਨੇ ਆਪਣੀ ਸੂਝ ਬੂਝ ਨਾਲ ਪਿੰਡਾਂ ਨੂੰ ਲਗਪਗ ਸ਼ਹਿਰਾਂ ਵਿੱਚ ਤਬਦੀਲ ਕਰ ਦਿੱਤਾ। ਅਜਿਹਾ ਹੀ ਕੰਮ ਜ਼ਿਲ੍ਹਾ ਰੂਪਨਗਰ ਦੇ ਇੱਕ ਪਿੰਡ ਕਕਰਾਲੀ, ਜਿੱਥੇ ਦੀ ਸਰਪੰਚ ਰਾਜਿੰਦਰ ਕੌਰ ਅਤੇ ਉਸ ਦੇ ਪੁੱਤਰ ਗੁਰਿੰਦਰ ਸਿੰਘ ਜੋ ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਹਨ, ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਪਿੰਡ ਨੂੰ ਲਗਪਗ ਸ਼ਹਿਰ ਵਿੱਚ ਹੀ ਤਬਦੀਲ ਕੀਤਾ ਜਾ ਚੁੱਕਿਆ ਹੈ। ਪਿੰਡ ਟੋਭੇ ਦਾ ਥਾਪਰ ਮਾਡਲ ਅਨੁਸਾਰ ਨਵੀਨੀਕਰਨ ਕੀਤਾ ਗਿਆ ਅਤੇ ਪਾਣੀ ਸਾਫ ਕਰਕੇ ਪਾਈਪਾਂ ਦੁਆਰਾ ਖੇਤਾਂ ਦੀ ਸਿੰਚਾਈ ਲਈ ਵਰਤਿਆ ਜਾਂਦਾ ਹੈ।

ਇਕ ਵਧੀਆ ਸਟੇਡੀਅਮ ਦਾ ਨਿਰਮਾਣ ਵੀ ਕੀਤਾ ਗਿਆ ਹੈ। ਜਿਸ ਦਾ ਨੀਂਹ ਪੱਥਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਰੱਖਿਆ ਗਿਆ। ਇਸ ਪਿੰਡ ਲਈ ਸਭ ਤੋਂ ਮਾਣਯੋਗ ਗੱਲ ਇਹ ਹੈ ਕਿ ਰੂਪਨਗਰ ਡਿਪਟੀ ਕਮਿਸ਼ਨਰ ਦੁਆਰਾ ਪਿੰਡ ਕਕਰਾਲੀ ਨੂੰ ਪਹਿਲਾਂ ਨਵੀਨੀਕਰਨ ਪਿੰਡ ਵਜੋਂ ਸਨਮਾਨਿਤ ਕੀਤਾ ਗਿਆ। ਗੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇੱਛਾ ਅਨੁਸਾਰ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਦੇ ਸਹਿਯੋਗ ਨਾਲ ਉਨ੍ਹਾਂ ਪਿੰਡ ਵਿਚ ਖੁੱਲ੍ਹੇ ਗਰਾਊਂਡ ਦਾ ਪ੍ਰਬੰਧ ਕੀਤਾ।

ਜਿਸ ਵਿਚ ਵਾਲੀਬਾਲ, ਕਬੱਡੀ ਗਰਾਊਂਡ ਦਾ ਪ੍ਰਬੰਧ ਕੀਤਾ ਗਿਆ ਅਤੇ ਨੌਜਵਾਨਾਂ ਦੀ ਮੰਗ ਉੱਤੇ ਜਿੰਮ ਅਤੇ ਡਿਸਪੈਂਸਰੀ, ਪਸ਼ੂ ਡਿਸਪੈਂਸਰੀ ਬਣਾਈ ਜਾਵੇਗੀ। ਪਿੰਡ ਵਾਸੀਆਂ ਵੱਲੋਂ ਸਰਪੰਚ ਸਾਹਿਬਾ ਅਤੇ ਗੁਰਿੰਦਰ ਸਿੰਘ ਦਾ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਵਿਚ ਬੱਚਿਆਂ ਅਤੇ ਬਜ਼ੁਰਗਾਂ ਲਈ ਪਾਰਕ ਅਤੇ ਹੋਰ ਪ੍ਰਸ਼ੰਸਾਯੋਗ ਕੰਮ ਕਰਕੇ ਪਿੰਡ ਨੂੰ ਨੁਹਾਰ ਦਿੱਤਾ ਜਾਵੇਗਾ। ਬਾਕੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਇਸ ਤਰ੍ਹਾਂ ਹੀ ਕੰਮ ਕਰਨ ਦੀ ਲੋੜ ਹੈ।

Leave a Reply

Your email address will not be published. Required fields are marked *