ਕਨੇਡਾ ਚ ਪੁੱਤ ਨੇ ਆਹ ਕੰਮ ਕਰਕੇ ਤੋੜ ਦਿੱਤੇ ਮਾਪਿਆਂ ਦੇ ਸਾਰੇ ਸੁਪਨੇ

ਮੋਗਾ ਦੇ ਪਿੰਡ ਚੜਿੱਕ ਦੇ ਰਹਿਣ ਵਾਲੇ ਕਿਸਾਨ ਜੋਗਿੰਦਰ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਦੇ ਉਸ ਸਮੇਂ ਹੋਸ਼ ਉੱਡ ਗਏ, ਜਦੋਂ ਉਨ੍ਹਾਂ ਨੂੰ ਕੈਨੇਡਾ ਤੋਂ ਆਏ ਫੋਨ ਤੇ ਪਤਾ ਲੱਗਾ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਵਿਚ ਸਦਾ ਦੀ ਨੀਂਦ ਸੌਂ ਗਿਆ ਹੈ। ਪਤਾ ਲੱਗਾ ਹੈ ਕਿ 22-23 ਸਾਲਾ ਲਵਪ੍ਰੀਤ ਸਿੰਘ ਨੇ ਟ੍ਰੇਨ ਥੱਲੇ ਆ ਕੇ ਜਾਨ ਦੇ ਦਿੱਤੀ ਹੈ। ਮ੍ਰਿਤਕ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ 25 ਫਰਵਰੀ 2018 ਨੂੰ ਆਪਣੇ ਪੁੱਤਰ ਨੂੰ ਪੜ੍ਹਾਈ ਕਰਨ ਕੈਨੇਡਾ ਭੇਜਿਆ ਸੀ।

ਜਿਸ ਲਈ ਉਨ੍ਹਾਂ ਨੇ ਉਸ ਸਮੇਂ 12 ਲੱਖ ਰੁਪਏ ਖਰਚ ਕੀਤੇ ਪਰ 5-6 ਮਹੀਨੇ ਬਾਅਦ ਹੀ ਉਸ ਨੇ ਪੜ੍ਹਾਈ ਛੱਡ ਦਿੱਤੀ। ਜੋਗਿੰਦਰ ਸਿੰਘ ਦੇ ਦੱਸਣ ਮੁਤਾਬਕ ਨਵੰਬਰ 2020 ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਪੁੱਤਰ ਪੜ੍ਹ ਨਹੀਂ ਰਿਹਾ, ਸਗੋਂ ਬੁਰੀ ਸੰਗਤ ਵਿੱਚ ਪੈ ਗਿਆ ਹੈ। ਇਹ ਸਭ ਉਨ੍ਹਾਂ ਨੂੰ ਲਵਪ੍ਰੀਤ ਸਿੰਘ ਦੇ ਦੋਸਤਾਂ ਨੇ ਦੱਸਿਆ। ਲਵਪਰੀਤ ਆਪਣੇ ਪਿਤਾ ਤੋਂ ਵਾਰ ਵਾਰ ਪੈਸੇ ਮੰਗਵਾਉਂਦਾ ਰਿਹਾ।

ਇਸ ਤਰ੍ਹਾਂ ਜੋਗਿੰਦਰ ਸਿੰਘ ਲਗਪਗ 30 ਲੱਖ ਰੁਪਏ ਖਰਚ ਕਰ ਬੈਠਾ। ਜੋਗਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ 14 ਅਪ੍ਰੈਲ 2021 ਨੂੰ ਲਵਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਫੋਨ ਤੇ ਦੱਸਿਆ ਕਿ ਉਹ ਕਿਸੇ ਦਬਾਅ ਹੇਠ ਹੈ ਅਤੇ ਹੋਰ ਜਿਊਂਦਾ ਨਹੀਂ ਰਹਿ ਸਕਦਾ। ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨੇ ਟ੍ਰੇਨ ਅੱਗੇ ਛਾਲ ਲਗਾ ਕੇ ਜਾਨ ਦੇ ਦਿੱਤੀ। ਇਸ ਮਾਮਲੇ ਦੀ ਜਾਣਕਾਰੀ ਉਨ੍ਹਾਂ ਨੂੰ ਕੈਨੇਡਾ ਪੁਲੀਸ ਨੇ ਫੋਨ ਤੇ ਦਿੱਤੀ।

ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਠੀਕ ਹੈ ਤਾਂ ਪੰਜਾਬ ਭੇਜੀ ਜਾਵੇ ਜੇਕਰ ਮ੍ਰਿਤਕ ਦੇ ਠੀਕ ਨਹੀਂ ਹੈ ਤਾਂ ਉਹ ਪੰਜਾਬ ਮੰਗਵਾਉਣ ਦੀ ਮੰਗ ਨਹੀਂ ਕਰਨਗੇ ਜੋਗਿੰਦਰ ਸਿੰਘ ਦੇ ਦੱਸਣ ਮੁਤਾਬਕ ਜੇ ਉਨ੍ਹਾਂ ਨੂੰ ਅੰਤਮ ਸਸਕਾਰ ਕਰਨ ਲਈ ਕੈਨੇਡਾ ਜਾਣ ਦੀ ਇਜਾਜ਼ਤ ਮਿਲਦੀ ਹੈ ਤਾਂ ਉਹ ਜਾਣ ਲਈ ਤਿਆਰ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *