ਕਨੇਡਾ ਦੇ ਲੀਡਰਾਂ ਨੇ ਇਨ੍ਹਾਂ ਸਿੱਖਾਂ ਨੂੰ ਕਨੇਡਾ ਬੁਲਾਉਣ ਦੀ ਕੀਤੀ ਮੰਗ

ਅਫ਼ਗਾਨਿਸਤਾਨ ਵਿੱਚ ਘੱਟ ਗਿਣਤੀ ਵਿੱਚ ਰਹਿਣ ਵਾਲੇ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਹੋ ਰਹੇ ਵਿ-ਤ-ਕ-ਰੇ ਦੀ ਇੱਕ ਵਾਰ ਫੇਰ ਕੈਨੇਡਾ ਤੱਕ ਗੂੰਜ ਸੁਣਾਈ ਦਿੱਤੀ ਹੈ। ਜਿਸ ਦੇ ਫਲਸਰੂਪ ਕੈਨੇਡਾ ਵਿੱਚ ਵੱਖ ਵੱਖ ਪਾਰਟੀਆਂ ਦੇ 25 ਸੰਸਦ ਮੈਂਬਰ ਇਨ੍ਹਾਂ ਅਫ਼ਗਾਨੀ ਹਿੰਦੂ ਅਤੇ ਸਿੱਖਾਂ ਦੇ ਹੱਕ ਵਿੱਚ ਨਿੱ-ਤ-ਰੇ ਹਨ। ਇਨ੍ਹਾਂ ਮੈਂਬਰਾਂ ਨੇ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਅਫ਼ਗਾਨੀ ਹਿੰਦੂ ਅਤੇ

ਸਿੱਖਾਂ ਨੂੰ ਉਨ੍ਹਾਂ ਨਾਲ ਹੋ ਰਹੇ ਧੱ-ਕੇ ਤੋਂ ਆਜ਼ਾਦ ਕਰਵਾਉਣ ਲਈ ਇਨ੍ਹਾਂ ਨੂੰ ਕੈਨੇਡਾ ਵਿੱਚ ਵਸਣ ਦੀ ਆਗਿਆ ਦਿੱਤੀ ਜਾਵੇ। ਇਨ੍ਹਾਂ 25 ਮੈਂਬਰਾਂ ਨੇ ਆਪਣੇ ਵੱਲੋਂ ਇਮੀਗ੍ਰੇਸ਼ਨ ਮੰਤਰੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਕੰਜਰਵੇਟਿਵ ਪਾਰਟੀ ਦੇ 16 ਮੈਂਬਰਾਂ, ਐਨਡੀਪੀ ਦੇ 6 ਮੈਂਬਰਾਂ ਅਤੇ ਕੈਨੇਡਾ ਦੀ ਗ੍ਰੀਨ ਪਾਰਟੀ ਦੇ 3 ਮੈਂਬਰਾਂ ਦੇ ਦਸਤਖ਼ਤ ਹਨ। ਇਨ੍ਹਾਂ ਤਿੰਨੇ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਇੰਮੀਗ੍ਰੇਸ਼ਨ ਮੰਤਰੀ ਨੂੰ ਇੱਕ ਸਾਂਝੀ ਚਿੱਠੀ ਵਿੱਚ ਲਿਖਿਆ ਹੈ ਕਿ

ਉਹ ਇੰਮੀਗ੍ਰੇਸ਼ਨ ਐਂਡ ਰਫਿਊਜੀ ਐਕਟ ਦੀ ਧਾਰਾ 25.2 ਦੀ ਵਰਤੋਂ ਕਰਦੇ ਹੋਏ ਇਨ੍ਹਾਂ ਅਫ਼ਗਾਨੀ ਹਿੰਦੂਆਂ ਅਤੇ ਸਿੱਖਾਂ ਨੂੰ ਕੈਨੇਡਾ ਵਿੱਚ ਰਹਿਣ ਲਈ ਕੋਈ ਉਪਰਾਲਾ ਕਰਨ। ਉਨ੍ਹਾਂ ਦੀ ਦ-ਲੀ-ਲ ਹੈ ਕਿ ਅਫ਼ਗਾਨਿਸਤਾਨ ਵਿੱਚ ਹਿੰਦੂ ਅਤੇ ਸਿੱਖਾਂ ਨਾਲ ਵਧੀਕੀਆਂ ਹੋ ਰਹੀਆਂ ਹਨ। ਅਫਗਾਨਿਸਤਾਨ ਵਿੱਚ ਇਸੇ ਸਾਲ 25 ਮਾਰਚ ਨੂੰ ਇੱਕ ਗੁਰੂ ਘਰ ਵਿੱਚ 25 ਸਿੱਖਾਂ ਦੀ ਜਾਨ ਲੈ ਲਈ ਗਈ ਸੀ। ਇਸ ਤੋਂ ਪਹਿਲਾਂ ਵੀ ਕੁਝ ਸਿੱਖਾਂ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਸੀ।

ਅਫ਼ਗਾਨਿਸਤਾਨ ਵਿੱਚ ਰਹਿਣ ਵਾਲੇ ਹਿੰਦੂ ਅਤੇ ਸਿੱਖਾਂ ਦੀ ਜਾਨ ਬ-ਚਾ-ਉ-ਣ ਲਈ ਪਹਿਲਾਂ ਵੀ ਕੈਨੇਡਾ ਵਿੱਚ ਕਈ ਜਥੇਬੰਦੀਆਂ ਆਵਾਜ਼ ਉਠਾ ਚੁੱਕੀਆਂ ਹਨ। ਜਿਸ ਦੇ ਫਲਸਰੂਪ ਕਈ ਪਰਿਵਾਰ ਸੁ-ਰੱ-ਖਿ-ਅ-ਤ ਕੈਨੇਡਾ ਪਹੁੰਚ ਵੀ ਚੁੱਕੇ ਹਨ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਅਤੇ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਵੱਲੋਂ ਮਿਲ ਕੇ ਮੰਗ ਕਰਨ ਕਰਕੇ ਕੁਝ ਅਫ਼ਗਾਨੀ ਹਿੰਦੂ ਸਿੱਖ ਪਰਿਵਾਰਾਂ ਨੂੰ ਕੈਨੇਡਾ ਵਿਚ ਸ਼ਰਨ ਮਿਲ ਗਈ ਸੀ ਅਤੇ ਉਨ੍ਹਾਂ ਨੇ ਇਨ੍ਹਾਂ ਜਥੇਬੰਦੀਆਂ ਦਾ ਧੰਨਵਾਦ ਵੀ ਕੀਤਾ ਸੀ।

Leave a Reply

Your email address will not be published. Required fields are marked *