ਮਾਵਾਂ ਨੂੰ ਠੰਢੀਆਂ ਛਾਵਾਂ ਕਿਹਾ ਜਾਂਦਾ ਹੈ। ਇੱਕ ਮਾਂ ਲਈ ਆਪਣੇ ਬੱਚੇ ਤੋਂ ਵਧ ਕੇ ਕੁਝ ਵੀ ਨਹੀਂ ਹੁੰਦਾ। ਮਾਂ ਕਈ ਵਾਰ ਆਪਣੀ ਔਲਾਦ ਲਈ ਆਪਣੀ ਜਾਨ ਤੇ ਵੀ ਖੇਡ ਜਾਂਦੀ ਹੈ। ਜਦ ਕਿ ਇੱਥੇ ਅਸੀਂ ਇਕ ਅਜਿਹੀ ਕ-ਲ-ਯੁ-ਗੀ ਮਾਂ ਦੀ ਗੱਲ ਕਰ ਰਹੇ ਹਾਂ। ਜਿਸ ਨੇ ਆਪਣੇ ਹੀ ਬੱਚੇ ਦੀ ਜਾਨ ਲੈ ਲਈ। ਪਤਾ ਨਹੀਂ ਇਹ ਕੰਮ ਕਰਨ ਸਮੇਂ ਉਸ ਦੇ ਹੱਥ ਕਿਉਂ ਨਹੀਂ ਕੰਬੇ। ਕੀ ਉਸ ਦਾ ਦਿਲ ਪੱਥਰ ਦਾ ਬਣਿਆ ਹੋਇਆ ਸੀ। ਖੈਰ ਮਾਮਲਾ ਪੁਲੀਸ ਤੱਕ ਪਹੁੰਚ ਗਿਆ ਹੈ।
ਮਾਮਲਾ ਜਲੰਧਰ ਦੇ ਪਿੰਡ ਮੀਏਵਾਲ ਦਾ ਦੱਸਿਆ ਜਾ ਰਿਹਾ ਹੈ। ਇੱਥੇ ਇੱਕ ਮਾਂ ਨੇ ਆਪਣੇ 6 ਮਹੀਨੇ ਦੇ ਬੱਚੇ ਦਾ ਗਲਾ ਦਬਾ ਕੇ ਉਸ ਨੂੰ ਸਦਾ ਦੀ ਨੀਂਦ ਦੇ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਘਟਨਾ ਉਸ ਸਮੇਂ ਵਾਪਰੀ, ਜਦੋਂ ਪਰਿਵਾਰ ਦੇ ਬਾਕੀ ਮੈਂਬਰ ਕਿਤੇ ਗਏ ਹੋਏ ਸਨ ਅਤੇ ਘਰ ਵਿੱਚ ਔਰਤ ਅਤੇ ਉਸ ਦਾ 6 ਮਹੀਨੇ ਦਾ ਬੱਚਾ ਹੀ ਸਨ। ਇਸ ਔਰਤ ਦੀ ਸੱਸ ਜਦੋਂ ਘਰ ਆਈ ਤਾਂ ਉਸ ਨੇ ਦੇਖਿਆ ਕਿ ਬੱਚਾ ਬੇ-ਹੋ-ਸ਼ ਪਿਆ ਸੀ ਅਤੇ ਉਸ ਦੀ ਮਾਂ ਦੇ ਹੱਥਾਂ ਉੱਤੇ ਚਾ-ਕੂ ਲੱਗੇ ਹੋਣ ਦੇ ਨਿ-ਸ਼ਾ-ਨ ਸਨ।
ਪਰਿਵਾਰ ਵਾਲੇ ਮਾਂ ਅਤੇ ਬੱਚੇ ਨੂੰ ਹਸਪਤਾਲ ਲੈ ਗਏ। ਜਿਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੇ ਬੱਚੇ ਦੀ ਮਾਂ ਨੂੰ ਇਸ ਘ-ਟ-ਨਾ ਲਈ ਜ਼ਿੰ-ਮੇ-ਵਾ-ਰ ਦੱਸਦੇ ਹੋਏ ਮਾਮਲਾ ਪੁਲੀਸ ਦੇ ਧਿਆਨ ਵਿਚ ਲਿਆ ਦਿੱਤਾ ਹੈ। ਪੁਲੀਸ ਨੇ ਬੱਚੇ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘ-ਟ-ਨਾ ਦੀ ਸਾਰੇ ਇਲਾਕੇ ਵਿੱਚ ਚਰਚਾ ਹੋ ਰਹੀ ਹੈ। ਮਾਮਲੇ ਦੀ ਸੱਚਾਈ ਤਾਂ ਪੁਲੀਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ