ਕਿਸਾਨਾਂ ਅਤੇ ਹਰਿਆਣਾ ਪੁਲਿਸ ਵਿਚਾਲੇ ਖੜਕੀ

ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਸ਼ੁਰੂ ਹੋਇਆ ਟ-ਕ-ਰਾ-ਅ ਰੁਕਦਾ ਨਜ਼ਰ ਨਹੀਂ ਆਉਂਦਾ। ਕਿਸਾਨ 3 ਖੇਤੀ ਕਾ-ਨੂੰ-ਨਾ ਨੂੰ ਰੱਦ ਕਰਵਾਉਣ ਲਈ ਪੂਰੀ ਵਾਹ ਲਾ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਥਾਂ-ਥਾਂ ਘੇਰਿਆ ਜਾ ਰਿਹਾ ਹੈ। ਭਾਜਪਾ ਆਗੂਆਂ ਨੂੰ ਜਨਤਕ ਤੌਰ ਤੇ ਵਿਚਰਨਾ ਸੌਖਾ ਨਹੀਂ ਰਿਹਾ। ਕਿਸਾਨ ਉਨ੍ਹਾਂ ਨੂੰ ਸੁਆਲ ਪੁੱਛਦੇ ਹਨ। ਪੰਜਾਬ ਦੇ ਮਲੋਟ ਵਿੱਚ ਤਾਂ ਅਬੋਹਰ ਦੇ ਵਿਧਾਇਕ ਦੇ ਕੱਪੜੇ ਤਕ ਪਾੜ ਦਿੱਤੇ ਗਏ ਸਨ।

ਜਿਸ ਤੋਂ ਬਾਅਦ ਪੰਜਾਬ ਭਾਜਪਾ ਦੇ ਆਗੂ ਰਾਜਪਾਲ ਨੂੰ ਮਿਲੇ ਸਨ। ਹਰ ਪਾਸੇ ਕਿਸਾਨਾਂ ਦੁਆਰਾ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਸ਼ਾਹਬਾਦ ਵਿਚ ਭਾਜਪਾ ਐਮ ਪੀ ਨਾਇਬ ਸਿੰਘ ਸੈਣੀ ਦਾ ਘਿਰਾਓ ਕੀਤਾ ਗਿਆ ਸੀ। ਜਿੱਥੇ ਪੁਲੀਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਹੁਣ ਹਰਿਆਣਾ ਦੇ ਸਿਰਸਾ ਵਿਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਸ-ਬੰ-ਧ ਵਿਚ ਪਹੁੰਚੇ। ਭਾਜਪਾ ਲੀਡਰਾਂ ਨੂੰ ਕਿਸਾਨਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ।

ਪੁਲਿਸ ਨੇ ਕਿਸਾਨਾਂ ਤੇ ਪਾਣੀ ਦੀਆਂ ਬੁ-ਛਾ-ੜਾਂ ਛੱਡੀਆਂ। ਜਿਸ ਨਾਲ ਕਿਸਾਨ ਧਰਤੀ ਉੱਤੇ ਵੀ ਡਿੱਗੇ ਅਤੇ ਉਨ੍ਹਾਂ ਦੀਆਂ ਪੱਗਾਂ ਵੀ ਉੱਤਰੀਆਂ। ਕਿਸਾਨਾਂ ਨੂੰ ਪਤਾ ਲੱਗਾ ਕਿ ਸਿਰਸਾ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਦਫ਼ਤਰ ਵਿੱਚ ਬੀਜੇਪੀ ਦੇ ਐਮ ਪੀ ਸੁਨੀਤਾ ਦੁੱਗਲ ਅਤੇ ਐਮ ਐਲ ਏ ਗੋਪਾਲ ਕਾਂਡਾ ਪਹੁੰਚੇ ਹਨ। ਕਿਸਾਨ ਕਾਲੀਆਂ ਝੰਡੀਆਂ ਲੈ ਕੇ ਇਨ੍ਹਾਂ ਨੂੰ ਦਿਖਾਉਣ ਲਈ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵੱਲ ਨੂੰ ਵਧੇ। ਪੁਲੀਸ ਨੇ ਬੈ-ਰੀ-ਕੇ-ਡ ਲਗਾ ਕੇ ਕਿਸਾਨਾਂ ਨੂੰ ਰੋਕਣ ਦੀ ਕੋ-ਸ਼ਿ-ਸ਼ ਕੀਤੀ।

ਜਦੋਂ ਕਿਸਾਨਾਂ ਨੇ ਬੈ-ਰੀ-ਕੇ-ਡ ਟੱਪਣ ਦੀ ਕੋ-ਸ਼ਿ-ਸ਼ ਕੀਤੀ ਤਾਂ ਪੁਲੀਸ ਨੇ ਸ-ਖ-ਤੀ ਵਰਤੀ। ਇਸ ਦੇ ਨਾਲ ਹੀ ਪਾਣੀ ਦੀਆਂ ਬੌ-ਛਾ-ੜਾ ਛੱਡੀਆਂ ਗਈਆਂ। ਇਸ ਦੌਰਾਨ ਕਈ ਕਿਸਾਨ ਥੱਲੇ ਡਿੱਗ ਪਏ। ਕਈਆਂ ਦੀਆਂ ਪੱਗਾਂ ਉਤਰ ਗਈਆਂ। ਕਿਸਾਨਾਂ ਦੀ ਮੰਗ ਹੈ ਕਿ 3 ਖੇਤੀ ਕਾ-ਨੂੰ-ਨ ਰੱ-ਦ ਕੀਤੇ ਜਾਣ ਪਰ ਕੇਂਦਰ ਸਰਕਾਰ ਇਹ ਮੰਗ ਨਹੀਂ ਮੰਨ ਰਹੀ। ਜਿਸ ਕਰਕੇ ਕਿਸਾਨਾਂ ਦੁਆਰਾ ਭਾਜਪਾ ਆਗੂਆਂ ਦਾ ਲਗਾਤਾਰ ਘਿਰਾਓ ਕੀਤਾ ਜਾ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *