ਅੰਮ੍ਰਿਤਸਰ ਦੇ ਪਿੰਡ ਵੱਲਾ ਵਿੱਚ ਕਿਸਾਨੀ ਸੰ-ਘ-ਰ-ਸ਼ ਦੇ ਹੱਕ ਵਿਚ ਰੋ-ਸ ਮਾਰਚ ਕੱਢ ਰਹੇ ਲੋਕਾਂ ਵਿਚ ਉਸ ਸਮੇਂ ਭਾ-ਜ-ੜ ਪੈ ਗਈ। ਜਦੋਂ ਇਕ ਟਰੈਕਟਰ ਰੋਸ ਮਾਰਚ ਵਿਚ ਸ਼ਾਮਲ ਔਰਤਾਂ ਉੱਤੇ ਹੀ ਆ ਚੜ੍ਹਿਆ। ਇਸ ਟਰੈਕਟਰ ਦੇ ਪਿੱਛੇ ਪਾਣੀ ਵਾਲਾ ਟੈਂਕਰ ਲਗਾਇਆ ਹੋਇਆ ਸੀ। ਪਾਣੀ ਦੇ ਟੈਂਕਰ ਵਾਲੇ ਇਸ ਟਰੈਕਟਰ ਨੇ 2 ਔਰਤਾਂ ਦੀ ਜਾਨ ਲੈ ਲਈ।
ਇਸ ਤੋਂ ਇਲਾਵਾ ਕੁਝ ਔਰਤਾਂ ਦੇ ਸੱ-ਟਾਂ ਵੀ ਲੱਗੀਆਂ ਹਨ। ਜਿੱਥੇ 26 ਜਨਵਰੀ ਸਮੇਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਵਿਖੇ ਟਰੈਕਟਰ ਮਾਰਚ ਕੱ-ਢ-ਣ ਦਾ ਪ੍ਰੋਗਰਾਮ ਬਣਾਇਆ ਸੀ। ਉਥੇ ਹੀ ਅੰਮ੍ਰਿਤਸਰ ਦੇ ਪਿੰਡ ਵੱਲਾ ਦੇ ਲੋਕ ਪਿੰਡ ਵਿਚ ਹੀ ਰੋ-ਸ ਪ੍ਰ-ਦ-ਰ-ਸ਼-ਨ ਕਰ ਰਹੇ ਹਨ। ਜਿਸ ਵਿੱਚ ਔਰਤਾਂ ਅਤੇ ਬੱਚੇ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।
ਇਸ ਰੋਸ ਮਾਰਚ ਦੇ ਪਿੱਛੇ ਪਿੱਛੇ ਇੱਕ ਟਰੈਕਟਰ ਆ ਰਿਹਾ ਸੀ। ਜਿਸ ਦੇ ਪਿੱਛੇ ਪਾਣੀ ਵਾਲਾ ਟੈਂਕਰ ਲਗਾਇਆ ਹੋਇਆ ਸੀ। ਇਸ ਟਰੈਕਟਰ ਨੂੰ ਸੁੱਖ ਪੁੱਤਰ ਗੁਲਜ਼ਾਰ ਸਿੰਘ ਚਲਾ ਰਿਹਾ ਸੀ। ਜਿਹੜਾ ਕਿ ਪਿੰਡ ਮੱਖਣ ਵਿੰਢੀ ਦਾ ਰਹਿਣ ਵਾਲਾ ਸੀ। ਉਹ ਰਾਜ ਮਿਸਤਰੀ ਦੇ ਤੌਰ ਤੇ ਕੰਮ ਕਰਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਉਹ ਟਰੈਕਟਰ ਚਲਾਉਣ ਵਿਚ ਮਾਹਰ ਨਹੀਂ ਸੀ। ਜਿਸ ਕਰਕੇ ਇਹ ਹਾ-ਦ-ਸਾ ਵਾਪਰ ਗਿਆ। ਪੁਲੀਸ ਨੇ ਟਰੈਕਟਰ ਚਾਲਕ ਸੁੱਖ ਪੁੱਤਰ ਗੁਲਜ਼ਾਰ ਸਿੰਘ ਨੂੰ ਕਾ-ਬੂ ਕਰਕੇ ਮਾਮਲੇ ਸ-ਬੰ-ਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਭਾਣਾ ਵਾਪਰਨ ਤੋਂ ਬਾਅਦ ਸਾਰੇ ਪਾਸੇ ਸੋਗ ਦੀ ਲਹਿਰ ਬਣ ਗਈ ਹੈ।