ਕੋਰੋਨਾ ਮਰੀਜ਼ਾਂ ਦੀ ਸੇਵਾ ਕਰਨ ਵਾਲਾ ਸਿੰਘ ਖੁਦ ਹੋਇਆ ਪਾਜ਼ੇਟਿਵ

ਕੋ-ਰੋ-ਨਾ ਕਾਰਨ ਮੁਲਕ ਵਿੱਚ ਹਾਲਾਤ ਬਹੁਤ ਜਿਆਦਾ ਠੀਕ ਨਹੀਂ ਰਹੇ। ਕਿੰਨੇ ਹੀ ਲੋਕਾਂ ਦੀਆਂ ਜਾ-ਨਾਂ ਜਾ ਚੁੱਕੀਆਂ ਹਨ। ਮ੍ਰਤਕ ਦੇ-ਹਾਂ ਦਾ ਸੰ-ਸ-ਕਾ-ਰ ਕਰਨ ਲਈ ਵਾਰੀ ਨਹੀਂ ਆ ਰਹੀ। ਅਜਿਹੇ ਵਿੱਚ ਕਈ ਸਿੱਖ ਜਥੇਬੰਦੀਆਂ ਇਹ ਸੇ-ਵਾ ਨਿਭਾ ਰਹੀਆਂ ਹਨ। ਜਿਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ ਸੇਵਾ ਦਲ ਵੱਲੋਂ ਦਿੱਲੀ ਵਿਚ ਸੇਵਾ ਨਿਭਾਈ ਜਾ ਰਹੀ ਹੈ। ਦਿਨ ਰਾਤ ਲਗਾਤਾਰ ਕੰਮ ਕਰਦੇ ਰਹਿਣ ਕਾਰਨ ਇਸ ਟੀਮ ਦਾ ਜੋਤਜੀਤ ਸਿੰਘ ਨਾਮ ਦਾ ਨੌਜਵਾਨ ਕੋ-ਰੋ-ਨਾ ਦੀ ਲਪੇਟ ਵਿੱਚ ਆ ਗਿਆ ਹੈ।

ਉਸ ਨੇ ਲਾਈਵ ਹੋ ਕੇ ਜਾਣਕਾਰੀ ਦਿੱਤੀ ਹੈ ਕਿ ਲਗਾਤਾਰ ਕੋ-ਰੋ-ਨਾ ਪਾ-ਜ਼ੀ-ਟਿ-ਵ ਮ੍ਰਤਕ ਦੇ-ਹਾਂ ਦੇ ਸੰਪਰਕ ਵਿੱਚ ਰਹਿਣ ਕਰਕੇ ਉਹ ਖੁਦ ਵੀ ਕੋ-ਰੋ-ਨਾ ਪਾ-ਜ਼ਿ-ਟਿ-ਵ ਹੋ ਗਿਆ ਹੈ। ਉਨ੍ਹਾਂ ਨੂੰ ਸਾਹ ਲੈਣ ਵਿੱਚ ਬਹੁਤ ਦਿੱਕਤ ਆ ਰਹੀ ਹੈ। ਜਿਸ ਕਰਕੇ ਉਹ ਆਕਸੀਜਨ ਦੀ ਵਰਤੋਂ ਕਰ ਰਹੇ ਹਨ। ਡਾਕਟਰ ਨੇ ਉਨ੍ਹਾਂ ਨੂੰ ਛਾਤੀ ਦਾ ਸਿ-ਟੀ ਸ-ਕੈ-ਨ ਕਰਵਾਉਣ ਦੀ ਸਲਾਹ ਦਿੱਤੀ ਹੈ।

ਜੋਤਜੀਤ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਪਰਿਵਾਰ ਦੇ ਤਿੰਨ ਮੈਂਬਰ ਕੋ-ਰੋ-ਨਾ ਦੀ ਲਪੇਟ ਵਿਚ ਆਏ ਹਨ। ਜਿਨ੍ਹਾਂ ਵਿਚ ਉਨ੍ਹਾਂ ਦੀ ਮਾਤਾ ਅਤੇ ਉਨ੍ਹਾਂ ਦਾ ਵੱਡਾ ਭਰਾ ਵੀ ਸ਼ਾਮਲ ਹਨ। ਜੋਤਜੀਤ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਵੀ ਉਹ ਇੱਕ ਵਾਰ ਕੋ-ਰੋ-ਨਾ ਪਾ-ਜ਼ੀ-ਟਿ-ਵ ਹੋ ਚੁੱਕੇ ਹਨ ਪਰ ਸੰਗਤ ਦੀ ਅਰਦਾਸ ਸਦਕਾ ਉਹ ਫੇਰ ਤੰਦਰੁਸਤ ਹੋ ਕੇ ਇਸ ਸੇਵਾ ਵਿੱਚ ਲੱਗ ਗਏ ਸਨ।

ਉਨ੍ਹਾਂ ਦੇ ਪਿਤਾ ਜੀ ਵੀ ਇਹੀ ਸੇ-ਵਾ ਨਿਭਾ ਰਹੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਇਹ ਸੇਵਾ ਰੁਕਣੀ ਨਹੀਂ ਚਾਹੀਦੀ। ਜੋਤਜੀਤ ਸਿੰਘ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਵਾਹਿਗੁਰੂ ਅੱਗੇ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਕਰਨ ਤਾਂ ਕਿ ਉਹ ਜਲਦੀ ਤੰਦਰੁਸਤ ਹੋ ਕੇ ਫਿਰ ਤੋਂ ਇਸੇ ਸੇਵਾ ਵਿੱਚ ਜੁਟ ਜਾਣ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *