ਚੜ੍ਹਦੀ ਸਵੇਰ ਵਾਪਰਿਆ ਭਾਣਾ, ਦੇਖਣ ਵਾਲਿਆਂ ਦੇ ਵੀ ਸੁੱਕ ਗਏ ਸਾਹ

ਭੁੰਗ ਲਗਾ ਕੇ ਤੂੜੀ ਢੋਣ ਵਾਲੀਆਂ ਟਰਾਲੀਆਂ ਕਾਰਨ ਹਾਦਸੇ ਵਾਪਰਨ ਦੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਇਨ੍ਹਾਂ ਟਰਾਲੀਆਂ ਕਾਰਨ ਸਾਰੀ ਸੜਕ ਰੁਕ ਜਾਂਦੀ ਹੈ। ਟਰੈਕਟਰ ਚਾਲਕ ਨੂੰ ਪਿੱਛੇ ਤੋਂ ਆਉਣ ਵਾਲੀ ਕਿਸੇ ਗੱਡੀ ਦਾ ਵੀ ਪਤਾ ਨਹੀਂ ਲੱਗਦਾ। ਜਿਸ ਕਰਕੇ ਗੱਡੀਆਂ ਟਕਰਾ ਜਾਂਦੀਆਂ ਹਨ। ਸੰਗਰੂਰ ਤੋਂ ਪਾਤੜਾਂ ਵਾਲੇ ਪਾਸੇ ਨੂੰ ਜਾ ਰਹੇ ਇਕ ਟਰੱਕ ਅਤੇ ਟਰਾਲਾ ਓਵਰਬ੍ਰਿਜ ਤੇ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਭਾਵੇਂ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਪਰ ਟਰੱਕ ਵਾਲੇ ਦਾ ਕਾਫੀ ਨੁਕਸਾਨ ਹੋ ਗਿਆ ਹੈ।

ਟਰੱਕ ਵਾਲੇ ਸੰਦੀਪ ਨੇ ਦੱਸਿਆ ਹੈ ਕਿ ਉਹ ਲੌਂਗੋਵਾਲ ਤੋਂ ਕਲਕੱਤੇ ਨੂੰ ਕੋਲਡ ਡਰਿੰਕ ਅਤੇ ਫਰੂਟੀ ਲੈ ਕੇ ਜਾ ਰਿਹਾ ਸੀ। ਉਸ ਦੇ ਅੱਗੇ ਭੁੰਗ ਵਾਲੀ ਇਕ ਤੂੜੀ ਦੀ ਟਰਾਲੀ ਜਾ ਰਹੀ ਸੀ। ਸੰਦੀਪ ਦੇ ਦੱਸਣ ਮੁਤਾਬਕ ਜਦੋਂ ਟਰੱਕ ਟਰਾਲੀ ਦੇ ਬਰਾਬਰ ਆਇਆ ਤਾਂ ਟਰੈਕਟਰ ਚਾਲਕ ਨੇ ਟਰੈਕਟਰ ਨੂੰ ਖੰਭੇ ਤੋਂ ਬਚਾਉਣ ਲਈ ਭੁੰਗ ਨੂੰ ਟਰੱਕ ਦੇ ਅੱਗੇ ਕਰ ਦਿੱਤਾ। ਜਿਸ ਕਰਕੇ ਟਰੱਕ ਦਾ ਬੱਤਾ ਭੁੰਗ ਵਿੱਚ ਫਸ ਗਿਆ ਅਤੇ ਹਾਦਸਾ ਵਾਪਰ ਗਿਆ।

ਸੰਦੀਪ ਦਾ ਕਹਿਣਾ ਹੈ ਕਿ ਇਹ ਤਾਂ ਤਰਪਾਲ ਖੁੱਲ੍ਹਣ ਤੇ ਹੀ ਪਤਾ ਚੱਲੇਗਾ ਕਿ ਟਰੱਕ ਵਿਚ ਲੋਡ ਕੀਤੇ ਗਏ ਸਾਮਾਨ ਦਾ ਕਿੰਨਾ ਨੁਕਸਾਨ ਹੋਇਆ ਹੈ ਪਰ ਟਰੱਕ ਦਾ ਡੇਢ ਤੋਂ 2 ਲੱਖ ਦੇ ਵਿਚਕਾਰ ਨੁਕਸਾਨ ਹੋ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਭੁੰਗ ਵਾਲੀਆਂ ਟਰਾਲੀਆਂ ਦੇ ਚਾਲਕਾਂ ਨੂੰ ਸਾਵਧਾਨੀ ਰੱਖਣੀ ਚਾਹੀਦੀ ਹੈ। ਕਿਉਂਕਿ ਭੁੰਗ ਲੱਗਾ ਹੋਣ ਕਾਰਨ ਹਾਦਸਾ ਵਾਪਰ ਜਾਂਦਾ ਹੈ। ਉਸ ਨੇ ਤਸੱਲੀ ਪ੍ਰਗਟ ਕੀਤੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਪੈਟਰੋਲਿੰਗ ਕਰ ਰਹੇ ਸਨ।

ਉਨ੍ਹਾਂ ਨੂੰ ਇਸ ਹਾਦਸੇ ਬਾਰੇ ਪਤਾ ਲੱਗਾ। ਉਹ ਮੌਕੇ ਤੇ ਪਹੁੰਚੇ ਹਨ। ਪੁਲ ਉੱਤੇ ਹਾਦਸਾ ਵਾਪਰਨ ਕਰਕੇ ਸੜਕ ਰੁਕ ਗਈ। ਇੱਥੇ ਡੀਜ਼ਲ ਡੁੱਲ੍ਹਿਆ ਹੋਣ ਕਾਰਨ ਉਨ੍ਹਾਂ ਵਲੋਂ ਸਭ ਨੂੰ ਪਾਸੇ ਹਟ ਜਾਣ ਲਈ ਕਿਹਾ ਗਿਆ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਸਮੇਂ ਸਮੇਂ ਤੇ ਭੁੰਗ ਵਾਲੀਆਂ ਟਰਾਲੀਆਂ ਤੇ ਕਾਰਵਾਈ ਕੀਤੀ ਜਾਂਦੀ ਹੈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਆਵਾਜਾਈ ਚਾਲੂ ਕਰਵਾਈ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *