ਛੋਟੀ ਉਮਰ ਚ ਕੁੜੀ ਮੁੰਡਾ ਕਰਵਾ ਰਹੇ ਸੀ ਵਿਆਹ, ਪੁਲਿਸ ਨੇ ਆਕੇ ਰੋਕਿਆ ਵਿਆਹ ਤੇ ਦੋਹਾਂ ਨੂੰ ਸਮਝਾਇਆ

ਸਾਡੇ ਸਮਾਜ ਵਿਚਲੀਆਂ ਬੁ-ਰਾ-ਈ-ਆਂ ਜਿਵੇਂ ਬਾਲ ਵਿਆਹ, ਬਾਲ ਮਜਦੂਰੀ, ਬੱਚਿਆ ਤੋਂ ਭੀਖ ਮੰਗਾਉਣਾ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬਾਲ ਵਿਆਹ ਦੀ। ਭਾਰਤੀ ਕਾ-ਨੂੰ-ਨ ਅਨੁਸਾਰ, ਭਾਰਤ ਵਿੱਚ ਬਾਲ ਵਿਆਹ 18 ਸਾਲ ਦੀ ਉਮਰ ਤੋਂ ਘੱਟ ਦੀ ਲੜਕੀ ਜਾਂ 21 ਸਾਲ ਤੋਂ ਘੱਟ ਦੇ ਲੜਕੇ ਦਾ ਵਿਆਹ ਹੁੰਦਾ ਹੈ । ਜਿਆਦਾ ਬਾਲ ਵਿਆਹਾਂ ਵਿੱਚ ਘੱਟ ਉਮਰ ਦੀਆਂ ਔਰਤਾਂ ਸ਼ਾਮਲ ਹੁੰਦੀਆਂ ਹਨ, ਕਿਉਂਕਿ ਘਰ ਦੇ ਹਲਾਤ ਅਤੇ ਆਰਥਿਕ ਮ-ਜ਼-ਬੂ-ਰੀ-ਆਂ ਕਰਕੇ ਲੋਕ ਲੜਕੀਆਂ ਦਾ ਜਲਦੀ ਵਿਆਹ ਕਰ ਦਿੰਦੇ ਹਨ। ਜੇਕਰ ਦੇਖਿਆ ਜਾਵੇ, ਲੜਕੀਆਂ ਲੜਕਿਆਂ ਦੇ ਮੁਕਾਬਲੇ ਹਰ ਖੇਤਰ ਵਿੱਚ ਅੱਗੇ ਹਨ ਪਰ ਵਿਆਹ ਦੀ ਉਮਰ ਵਿਚ ਇਹ ਭੇਦਭਾਵ ਕਿਉਂ?

ਇਸ ਭੇਦ-ਭਾਵ ਨੂੰ ਖਤਮ ਕਰਨ ਲਈ 4 ਜੂਨ ਨੂੰ ਜਯਾ ਜੇਟਲੀ ਟਾਸਕ ਫੋਰਸ ਦੁਆਰਾ ਲੜਕੀ ਦੇ ਵਿਆਹ ਦੀ ਉਮਰ ਵਿੱਚ ਹੋ ਰਹੇ ਭੇਦਭਾਵ ਨੂੰ ਖਤਮ ਕਰਨ ਲਈ ਚਰਚਾ ਕੀਤੀ ਗਈ ਸੀ ਪਰ ਅੱਜ ਵੀ ਅਜਿਹੇ ਬਾਲ ਵਿਆਹ ਵਰਗੀ ਕੁ-ਰੀ-ਤੀ ਦੁਹਰਾਈ ਜਾ ਰਹੀ ਹੈ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਪੁਲਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਪਰਿਵਾਰ ਆਪਣੀ 16 ਸਾਲ ਦੀ ਲੜਕੀ ਦਾ ਵਿਆਹ ਜਲਦਬਾਜ਼ੀ ਨਾਲ ਅਨਮੋਲ ਨਾਮਕ ਲੜਕੇ, ਜੋ ਸੰਧੂ ਕਲੋਨੀ ਵਿੱਚ ਕਿਰਾਏ ਦੇ ਮਕਾਨ ਤੇ ਰਹਿੰਦਾ ਹੈ।

ਉਸ ਨਾਲ ਕਰ ਰਹੇ ਸਨ। ਜਦੋਂ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਇਸ ਵਿਆਹ ਨੂੰ ਰੋਕ ਦਿੱਤਾ। ਪੁਲੀਸ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ 16 ਸਾਲਾਂ ਲੜਕੀ ਨੂੰ ਬਾਲ ਵਿਭਾਗ ਭੇਜਿਆ ਹੈ ਅਤੇ ਲੜਕੇ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਹੈ ਅਤੇ ਬਾਲ ਵਿਭਾਗ ਵਿੱਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਅਨੁਸਾਰ ਇਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *