ਦੋਸਤਾਂ ਨੇ ਕਮਾਇਆ ਮੁੰਡੇ ਨਾਲ ਪਾਪ-300 ਪਿੱਛੇ ਕਰ ਦਿੱਤਾ ਐਨਾ ਵੱਡਾ ਕਾਂਡ

ਅੰਮ੍ਰਿਤਸਰ ਦੇ 22 ਸਾਲਾ ਨੌਜਵਾਨ ਵਿਸ਼ਾਲ ਦਾ 28 ਜੂਨ ਤੋਂ ਕੋਈ ਥੌ-ਹ ਪਤਾ ਨਹੀਂ ਲੱਗ ਰਿਹਾ। ਉਹ ਰਸੂਲਪੁਰ ਕੱਲਰ ਦਾ ਰਹਿਣ ਵਾਲਾ ਸੀ। ਉਸ ਨੂੰ ਘਰ ਤੋਂ ਉਸ ਦੇ 6 ਦੋਸਤ ਬੁਲਾ ਕੇ ਲੈ ਗਏ ਸਨ। ਪਰਿਵਾਰ ਨੇ ਥਾਣਾ ਮੋਹਕਮਪੁਰਾ ਅਤੇ ਗੋਲਡਨ ਐਵੇਨਿਊ ਵਿੱਚ ਵੀ ਦ-ਰ-ਖ਼ਾ-ਸ-ਤ ਦਿੱਤੀ ਸੀ ਪਰ ਹੁਣ ਤੱਕ ਕਹਾਣੀ ਕਿਸੇ ਪਾਸੇ ਨਹੀਂ ਲੱਗੀ। ਮ੍ਰਤਕ ਦੇ ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਜਦ ਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ।

ਮ੍ਰਤਕ ਦੇ ਮਾਮੇ ਨਰੇਸ਼ ਕੁਮਾਰ ਨੇ ਮਾਮਲੇ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਭਾਣਜਾ ਅਤੇ ਕੁਝ ਹੋਰ ਮੁੰਡੇ ਮ-ਜ਼-ਦੂ-ਰੀ ਕਰਦੇ ਸਨ। ਉਨ੍ਹਾਂ ਦੇ ਭਾਣਜੇ ਵਿਸ਼ਾਲ ਨੇ ਕਿਸੇ ਲੜਕੇ ਨੂੰ ਠੇਕੇਦਾਰ ਕੋਲ ਕੰਮ ਤੇ ਲਵਾ ਦਿੱਤਾ ਪਰ ਠੇਕੇਦਾਰ ਨੇ ਮਜ਼ਦੂਰੀ ਦੇ 300 ਰੁਪਏ ਨਹੀਂ ਦਿੱਤੇ। ਜਿਸ ਕਰਕੇ ਉਹ ਲੜਕਾ 28 ਜੂਨ ਤੋਂ ਲਗਭਗ ਇਕ ਹਫਤਾ ਪਹਿਲਾਂ ਵਿਸ਼ਾਲ ਨੂੰ ਘਰ ਆ ਕੇ ਮੁਹੱਲਾ ਵਾਲਿਆਂ ਦੇ ਸਾਹਮਣੇ ਧ-ਮ-ਕੀ ਦੇ ਕੇ ਗਿਆ।

ਉਹ ਸਮਝਦਾ ਸੀ ਕਿ ਵਿਸ਼ਾਲ ਨੇ ਪੈਸੇ ਰੱਖ ਲਏ ਹਨ। ਨਰੇਸ਼ ਕੁਮਾਰ ਅਨੁਸਾਰ ਵਿਸ਼ਾਲ ਦੇ ਦੋਸਤ ਉਸ ਨੂੰ 28 ਜੂਨ ਨੂੰ ਬੁਲਾ ਕੇ ਲੈ ਗਏ। ਉਸ ਤੋਂ ਬਾਅਦ ਵਿਸ਼ਾਲ ਘਰ ਨਹੀਂ ਆਇਆ। ਉਨ੍ਹਾਂ ਨੇ ਥਾਣਾ ਮੋਹਕਮਪੁਰਾ ਅਤੇ ਗੋਲਡਨ ਐਵੇਨਿਊ ਵਿੱਚ ਮਾਮਲਾ ਪੇਸ਼ ਕੀਤਾ ਪਰ ਕੋਈ ਕਾਰਵਾਈ ਨਹੀਂ ਹੋਈ। ਨਰੇਸ਼ ਦਾ ਕਹਿਣਾ ਹੈ ਕੇ ਗੋਲਡਨ ਐਵੇਨਿਊ ਥਾਣੇ ਵਿੱਚ ਦੋਵੇਂ ਧਿਰਾਂ ਪੇਸ਼ ਹੋਈਆਂ। ਜਿੱਥੇ ਜਾਂਚ ਅਫ਼ਸਰ ਦੇ ਸਾਹਮਣੇ ਲੜਕਿਆਂ ਨੇ ਮੰਨਿਆ ਕਿ

ਵਿਸ਼ਾਲ ਅਤੇ ਉਸ ਦੇ ਸਾਥੀ ਨੇ ਨਹਿਰ ਵਿੱਚ ਛਾਲ ਮਾ-ਰੀ ਸੀ। ਉਸ ਦਾ ਸਾਥੀ ਤਾਂ ਬ-ਚ ਗਿਆ ਪਰ ਵਿਸ਼ਾਲ ਡੁੱ-ਬ ਗਿਆ। ਉਨ੍ਹਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਸੀ ਅਤੇ ਜਾਂਚ ਜਾਰੀ ਹੈ। ਹਾਲੇ ਤੱਕ ਵਿਸ਼ਾਲ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਸ ਸਥਿਤੀ ਵਿੱਚ ਹੈ। ਅਧਿਕਾਰੀ ਅਨੁਸਾਰ ਉਹ ਜਾਂਚ ਕਰ ਰਹੇ ਹਨ। ਜਲਦੀ ਹੀ ਸਥਿਤੀ ਸਪੱਸ਼ਟ ਹੋ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *