ਪਰਦੇਸ਼ ਤੋਂ ਵਾਪਿਸ ਆਇਆ ਪੰਜਾਬ ਮੁੰਡਾ, ਮਾਪਿਆਂ ਨੂੰ ਨਹੀਂ ਪਤਾ ਸੀ ਕਰ ਲਵੇਗਾ ਇੰਨਾ ਮਾੜਾ ਕੰਮ

ਕਈ ਵਾਰ ਇਨਸਾਨ ਨੂੰ ਜਦੋਂ ਕਿਧਰੇ ਕੋਈ ਕਿਨਾਰਾ ਨਜ਼ਰ ਨਹੀਂ ਆਉਂਦਾ ਅਤੇ ਮਾਮਲਾ ਵੱਸ ਤੋਂ ਬਾਹਰ ਹੋ ਜਾਂਦਾ ਹੈ ਤਾਂ ਉਹ ਕੋਈ ਗ-ਲ-ਤ ਕਦਮ ਵੀ ਚੁੱਕ ਲੈਂਦਾ ਹੈ। ਜਲੰਧਰ ਦੀ ਪਚਰੰਗਾ ਚੌਕੀ ਅਧੀਨ ਪੈਂਦੇ ਪਿੰਡ ਕਿੰਗਰਾ ਚੋਅ ਵਾਲਾ ਵਿਖੇ ਇੱਕ ਨੌਜਵਾਨ ਨੇ ਕਿਸੇ ਕਾਰਨ ਖੁਦ ਹੀ ਆਪਣੀ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤਾ। ਮਾਮਲੇ ਦੇ ਕਾਰਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਪੁਲੀਸ ਜਲੰਧਰ ਤੋਂ ਮ੍ਰਿਤਕ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਮਿਲੀ ਜਾਣਕਾਰੀ ਅਨੁਸਾਰ 21 ਸਾਲਾ ਇਸ ਨੌਜਵਾਨ ਦਾ ਨਾਮ ਕਰਨ ਸਰੋਆ ਸੀ। ਉਹ ਕਿੰਗਰਾ ਚੋਅ ਵਾਲਾ ਪਿੰਡ ਦੇ ਰਹਿਣ ਵਾਲੇ ਵਿਅਕਤੀ ਰਾਮ ਆਸਰਾ ਦਾ ਪੁੱਤਰ ਸੀ। ਕਰਨ ਕੁਝ ਸਮਾਂ ਵਿਦੇਸ਼ ਵਿੱਚ ਵੀ ਰਹਿ ਚੁੱਕਾ ਹੈ ਅਤੇ ਕੁਝ ਮਹੀਨੇ ਪਹਿਲਾਂ ਹੀ ਉਹ ਵਾਪਿਸ ਆਪਣੇ ਪਿੰਡ ਆਇਆ ਸੀ। ਇੱਥੇ ਆ ਕੇ ਉਹ ਆਪਣੇ ਪਿੰਡ ਵਿਚ ਹੀ ਪਾਣੀ ਵਾਲੀ ਟੈਂਕੀ ਤੇ ਡਿ-ਊ-ਟੀ ਕਰਨ ਲੱਗ ਗਿਆ। ਉਸ ਦਾ ਕੰਮ ਪਾਣੀ ਦੇ ਕੁ-ਨੈ-ਕ-ਸ਼-ਨ ਦੇ ਬਿਲ ਦੇ ਪੈਸੇ ਇਕੱਠੇ ਕਰਨਾ ਅਤੇ ਦਿੱਤੇ ਸਮੇਂ ਤੇ 2 ਵਾਰ ਪਾਣੀ ਦੀ ਸਪਲਾਈ ਦੇਣਾ ਸੀ।

ਇੱਥੇ ਪਾਣੀ ਦੀ ਟੈਂਕੀ ਦੇ ਨਾਲ ਬਣੇ ਕਮਰੇ ਵਿਚ ਹੀ ਉਸ ਨੇ ਲ-ਟ-ਕ ਕੇ ਆਪਣੀ ਜਾਨ ਦੇ ਦਿੱਤੀ। ਪਤਾ ਲੱਗਣ ਤੇ ਉਸ ਨੂੰ ਕਾਲਾ ਬੱਕਰਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਜਾਣਕਾਰੀ ਮਿਲਣ ਤੇ ਚੌਕੀ ਪਚਰੰਗਾ ਦੀ ਪੁਲੀਸ ਘ-ਟ-ਨਾ ਸਥਾਨ ਤੇ ਪਹੁੰਚ ਗਈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਮ੍ਰਿਤਕ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾ ਰਹੇ ਹਨ। ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *