ਸੂਏ ਤੇ ਨਹਾਉਣ ਗਏ 2 ਨਿੱਕੇ ਬੱਚੇ ਪਰ ਵਾਪਿਸ ਆਈਆਂ

ਬੱਚੇ ਬਹੁਤ ਸ਼ਰਾਰਤੀ ਹੁੰਦੇ ਹਨ, ਉਨ੍ਹਾਂ ਦਾ ਧਿਆਨ ਹਮੇਸ਼ਾ ਖੇਡਾਂ ਵਿਚ ਲੱਗਾ ਰਹਿੰਦਾ ਹੈ। ਉਹ ਹਮੇਸ਼ਾ ਹੀ ਆਪਣੇ ਮਨੋਰੰਜਨ ਦੇ ਤਰੀਕੇ ਲੱਭਦੇ ਰਹਿੰਦੇ ਹਨ। ਇਸ ਦੌਰਾਨ ਕਈ ਵਾਰ ਖੇਡਾਂ ਖੇਡਦੇ ਹੋਏ ਜਾਂ ਮਨੋਰੰਜਨ ਕਰਦੇ ਹੋਏ ਬੱਚਿਆਂ ਨਾਲ ਕੁਝ ਅਜਿਹਾ ਹੋ ਜਾਂਦਾ ਹੈ, ਜਿਸਦੇ ਬਾਰੇ ਕਿਸੇ ਨੇ ਵੀ ਸੋਚਿਆ ਨਹੀਂ ਹੁੰਦਾ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ਕਿ ਉਹ ਕੁਝ ਅਜਿਹਾ ਤਾਂ ਨਹੀਂ ਕਰ ਰਹੇ ਜਿਸ ਨਾਲ ਉਨ੍ਹਾਂ ਦਾ ਕੋਈ ਨੁਕਸਾਨ ਹੋ ਸਕਦਾ ਹੈ।

ਇਹ ਖਬਰ ਬਰਨਾਲਾ ਤੋਂ ਸਾਹਮਣੇ ਆਈ ਹੈ, ਜਿਥੇ ਪਿੰਡ ਕਾਲੇਕੇ ਵਿੱਚ ਉਸ ਸਮੇਂ ਮਾਤਮ ਛਾ ਗਿਆ, ਜਦੋਂ ਪਿੰਡ ਦੇ ਹੀ ਗਰੀਬ ਪਰਿਵਾਰਾਂ ਦੇ 2 ਛੋਟੇ-ਛੋਟੇ ਬੱਚਿਆ ਦੇ ਸੂਏ ਵਿੱਚ ਡੁੱਬ ਜਾਣ ਦਾ ਪਤਾ ਲੱਗਿਆ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਦੀ ਮਾਤਾ ਨੇ ਦੱਸਿਆ ਕਿ ਸਕੂਲ ਵਿੱਚ ਛੁੱਟੀਆਂ ਹੋਣ ਕਾਰਨ ਸਾਡੇ ਬੱਚੇ ਸਾਰਾ ਦਿਨ ਪਿੰਡ ਵਿੱਚ ਹੀ ਖੇਡਦੇ ਰਹਿੰਦੇ ਸਨ। ਅੱਜ ਜਿਆਦਾ ਗਰਮੀ ਹੋਣ ਕਾਰਨ ਉਹ ਨਜ਼ਦੀਕ ਚਲਦੇ ਸੂਏ ਵਿੱਚ ਨਹਾਉਣ ਚਲੇ ਗਏ ਅਤੇ ਸੂਏ ਵਿੱਚ ਹੀ ਡੁੱਬ ਗਏ।

ਮ੍ਰਿਤਕ ਬੱਚੇ ਦੀ ਮਾਤਾ ਨੇ ਸਰਕਾਰ ਤੇ ਦੋ-ਸ਼ ਲਾਉਦਿਆਂ ਕਿਹਾ ਕਿ ਜੇਕਰ ਸਰਕਾਰ ਬੱਚਿਆਂ ਦੇ ਸਕੂਲ ਖੋਲੀ ਰੱਖਦੀ ਤਾਂ ਬੱਚੇ ਖੇਡਾਂ ਵੱਲ ਨਾ ਪ੍ਰੇਰਿਤ ਹੋਕੇ ਸਕੂਲ ਦੀ ਪੜ੍ਹਾਈ ਵਿਚ ਹੀ ਮਸਤ ਰਹਿੰਦੇ ਤੇ ਅੱਜ ਇਹ ਹੋਣੀ ਨਾ ਵਾਪਰਦੀ। ਮ੍ਰਿਤਕ ਬੱਚੇ ਦੇ ਦਾਦਾ ਨੇ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੀ ਉਨ੍ਹਾਂ ਦੇ ਬੱਚੇ ਅੱਜ ਮੋਤ ਦੇ ਮੁੰਹ ਜਾ ਪਏ ਹਨ। ਜੇਕਰ ਸਰਕਾਰ ਸਕੂਲਾਂ ਨੂੰ ਨਾ ਬੰਦ ਕਰਦੀ ਤਾਂ ਅੱਜ ਸਾਡੇ ਬੱਚਿਆਂ ਦੀ ਮੋਤ ਨਾ ਹੁੰਦੀ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਕਰੋਨਾ ਕਰਕੇ ਜੋ ਬੱਚਿਆਂ ਦੀ ਪੜਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਉਸ ਨਾਲ ਬੱਚਿਆਂ ਦਾ ਪੜਾਈ ਵੱਲ ਘੱਟ ਖੇਡਾਂ ਅਤੇ ਲੜਾਈਆਂ ਵੱਲ ਧਿਆਨ ਜ਼ਿਆਦਾ ਹੋ ਗਿਆ ਹੈ ਅਤੇ ਬੱਚੇ ਨਾਕਾਰਾ ਹੋ ਗਏ ਹਨ।

ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੀ ਜਿੰਦਗੀ ਨਾਲ ਖਿਲਵਾੜ ਨਾ ਕਰਕੇ ਸਕੂਲਾਂ ਨੂੰ ਖੋਲੇ ਅਤੇ ਬੱਚਿਆਂ ਨੂੰ ਪੜਾਈ ਵੱਲ ਮੋੜੇ। ਪਿੰਡ ਦੇ ਇੱਕ ਸਮਾਜ ਸੇਵਕ ਨੇ ਦੱਸਿਆ ਕਿ ਗਰੀਬ ਪਰਿਵਾਰਾਂ ਦੇ ਬੱਚਿਆਂ ਨਾਲ ਜੋ ਅਣਹੋਣੀ ਹੋਈ ਹੈ, ਉਸ ਨੂੰ ਦੇਖਦੇ ਹੋਏ ਐਨ.ਆਰ.ਆਈ. ਭਰਾਵਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਗਰੀਬ ਮਾਤਾ ਪਿਤਾ ਦੀ ਸਹਾਇਤਾ ਕੀਤੀ ਜਾਵੇ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਿੰਡ ਦੇ ਸੂਏ ਤੇ ਨਹਾਉਣ ਜਾਂਦੇ ਬੱਚਿਆਂ ਨੂੰ ਰੋਕਣ ਲਈ ਪਹਿਰਾ ਲਗਵਾਏ। ਜਿਸ ਨਾਲ ਕੋਈ ਹੋਰ ਘਟਨਾ ਨਾ ਵਾਪਰੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *