ਨੌਜਵਾਨ ਮੁੰਡੇ ਕੁੜੀਆਂ ਦੇ ਭ-ਟ-ਕ ਜਾਣ ਦੀ ਤਾਂ ਗੱਲ ਸਮਝ ਵਿੱਚ ਆਉਂਦੀ ਹੈ ਪਰ ਕੀ ਸ਼ਾਦੀਸ਼ੁਦਾ ਔਰਤ ਵੀ ਭ-ਟ-ਕ ਸਕਦੀ ਹੈ? ਉਹ ਵੀ 5 ਸਾਲਾ ਬੱਚੀ ਦੀ ਮਾਂ। ਇਹ ਖ਼ਬਰ ਸੁਣ ਕੇ ਮਨ ਨੂੰ ਧੱ-ਕਾ ਜ਼ਰੂਰ ਲੱਗਦਾ ਹੈ ਕਿ ਇਸ ਔਰਤ ਨੂੰ ਆਪਣੀ ਬੱਚੀ ਦਾ ਬਿਲਕੁਲ ਵੀ ਖ਼ਿਆਲ ਨਹੀਂ। ਇਹ ਆਪਣੇ ਮਾਤਾ ਪਿਤਾ ਅਤੇ ਸਹੁਰੇ ਪਰਿਵਾਰ ਨੂੰ ਵੀ ਛੱਡਣ ਲਈ ਤਿਆਰ ਹੋ ਗਈ। ਉਸ ਨੇ ਇਹ ਵੀ ਖਿਆਲ ਨਹੀਂ ਕੀਤਾ ਕਿ ਉਸ ਕੋਲ ਪਾਸਪੋਰਟ ਤੱਕ ਵੀ ਨਹੀਂ ਹੈ।
ਉਹ ਪਾਕਿਸਤਾਨੀ ਮੁੰਡੇ ਨੂੰ ਮਿਲਣ ਲਈ ਘਰੋਂ ਤੁਰ ਪਈ। ਇਹ ਮਾਮਲਾ ਪੰਜਾਬ ਦੇ ਡੇਰਾ ਬਾਬਾ ਨਾਨਕ ਵਿਚ ਸਾਹਮਣੇ ਆਇਆ। ਜਿੱਥੇ ਪੁਲੀਸ ਨੇ ਉੜੀਸਾ ਦੀ ਇੱਕ ਸ਼ਾਦੀਸ਼ੁਦਾ ਲੜਕੀ ਨੂੰ ਫੜਿਆ। ਜੋ ਪਾਕਿਸਤਾਨੀ ਲੜਕੇ ਨੂੰ ਮਿਲਣ ਲਈ ਘਰੋਂ ਆਈ ਸੀ। ਸੀਨੀਅਰ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਡੇਰਾ ਬਾਬਾ ਨਾਨਕ ਦੇ ਥਾਣਾ ਮੁਖੀ ਨੂੰ ਜਾਣਕਾਰੀ ਮਿਲੀ ਸੀ ਕਿ ਬੱਸ ਸਟੈਂਡ ਤੇ ਉੜੀਸਾ ਦੀ ਇਕ ਲੜਕੀ ਖੜ੍ਹੀ ਹੈ।
ਮਹਿਲਾ ਪੁਲੀਸ ਨੇ ਉਸ ਨੂੰ ਥਾਣੇ ਲਿਜਾ ਕੇ ਉਸ ਤੋਂ ਪੁੱਛਗਿੱਛ ਕੀਤੀ। ਸੀਨੀਅਰ ਅਧਿਕਾਰੀ ਮੁਤਾਬਕ ਉਹ ਲੜਕੀ ਉੜੀਸਾ ਦੇ ਭੁਵਨੇਸ਼ਵਰ ਦੀ ਹੈ। ਉਸ ਕੋਲ 25 ਤੋਲੇ ਸੋਨੇ ਦੇ ਗਹਿਣੇ ਅਤੇ ਕੁਝ ਚਾਂਦੀ ਦੇ ਗਹਿਣੇ ਸਨ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਵ੍ਹੱਟਸਐਪ ਰਾਹੀਂ ਪਾਕਿਸਤਾਨੀ ਨੌਜਵਾਨ ਅਜ਼ਹਰ ਦੇ ਸੰਪਰਕ ਵਿੱਚ ਆਈ ਸੀ। ਉਹ ਘਰ ਤੋਂ ਉਸ ਨੂੰ ਮਿਲਣ ਲਈ ਡੇਰਾ ਬਾਬਾ ਨਾਨਕ ਕੌਰੀਡੋਰ ਗਹਿਣਿਆਂ ਸਮੇਤ ਪਹੁੰਚੀ।
ਉਸ ਕੋਲ ਪਾਸਪੋਰਟ ਨਾ ਹੋਣ ਕਰਕੇ ਉਸ ਨੂੰ ਵਾਪਸ ਭੇਜ ਦਿੱਤਾ ਗਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪੁਲੀਸ ਨੇ ਲੜਕੀ ਦੇ ਪਰਿਵਾਰ ਨਾਲ ਸੰਪਰਕ ਕਰਕੇ ਉਸ ਦੇ ਪਿਤਾ ਅਤੇ ਪਤੀ ਨੂੰ ਬੁਲਾਇਆ। ਲੜਕੀ ਨੂੰ ਗਹਿਣਿਆਂ ਸਮੇਤ ਉਸ ਦੇ ਪਰਿਵਾਰ ਦੇ ਹ-ਵਾ-ਲੇ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਲੜਕੀ ਦੀ 5 ਸਾਲ ਦੀ ਇਕ ਬੇਟੀ ਵੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ