ਯਮਨਾ ਨਦੀ ਚ ਕਿਥੋਂ ਆਈਆਂ ਇੰਨੀਆਂ ਲਾਸ਼ਾਂ, ਪੁਲਿਸ ਵੀ ਰਹਿ ਗਈ ਹੈਰਾਨ

ਕੋਰੋਨਾ ਕਾਰਨ ਹਾਲਾਤ ਹੋਰ ਵੀ ਖਰਾਬ ਹੁੰਦੇ ਜਾ ਰਹੇ ਹਨ। ਲੋਕਾਂ ਦੀ ਜਾਨ ਜਾਣ ਦੇ ਮਾਮਲੇ ਵੀ ਪਹਿਲਾਂ ਨਾਲੋਂ ਵਧ ਗਏ ਹਨ। ਜਿਸ ਕਰਕੇ ਸਰਕਾਰ ਹੋਰ ਚੌਕਸ ਹੋ ਗਈ ਹੈ। ਲੋਕਾਂ ਦੇ ਉਸ ਸਮੇਂ ਹੋਸ਼ ਉੱਡ ਗਏ, ਜਦੋਂ ਉਨ੍ਹਾਂ ਨੇ ਹਮੀਰਪੁਰ ਜ਼ਿਲ੍ਹੇ ਵਿਚ ਯਮੁਨਾ ਨਦੀ ਵਿੱਚ ਕਈ ਮ੍ਰਿਤਕ ਦੇਹਾਂ ਤਰਦੀਆਂ ਦੇਖੀਆਂ। ਹੌਲੀ ਹੌਲੀ ਇਹ ਮਾਮਲਾ ਪੁਲੀਸ ਤੱਕ ਪਹੁੰਚ ਗਿਆ। ਲੋਕ ਸ਼ੱਕ ਜਤਾ ਰਹੇ ਸਨ ਕਿ ਹੋ ਸਕਦਾ ਹੈ ਕੋਰੋਨਾ ਪਾਜ਼ਟਿਵ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਯਮੁਨਾ ਨਦੀ ਵਿੱਚ ਵਹਾਈ ਜਾ ਰਹੇ ਹੋਣ।

ਜਦੋਂ ਸ਼ੁੱਕਰਵਾਰ ਨੂੰ ਯਮਨਾ ਵਿਚ ਕਈ ਮ੍ਰਿਤਕ ਦੇਹਾਂ ਦੇਖੀਆਂ ਗਈਆਂ ਤਾਂ ਹਮੀਰਪੁਰ ਥਾਣੇ ਦੀ ਪੁਲੀਸ ਸੱਚਾਈ ਜਾਣਨ ਲਈ ਮੌਕੇ ਤੇ ਪਹੁੰਚੀ। ਖਿਆਲ ਕੀਤਾ ਜਾਂਦਾ ਹੈ ਕਿ ਜ਼ਿਲ੍ਹਾ ਹਮੀਰਪੁਰ ਅਤੇ ਕਾਨਪੁਰ ਦੇ ਪੇਂਡੂ ਇਲਾਕੇ ਵਿਚ ਕੋਰੋਨਾ ਕਾਰਨ ਕਾਫ਼ੀ ਜਾਨਾਂ ਜਾ ਰਹੀਆਂ ਹਨ। ਹਮੀਰਪੁਰ ਦੇ ਵਧੀਕ ਪੁਲੀਸ ਪ੍ਰਧਾਨ ASP ਅਨੂਪ ਕੁਮਾਰ ਸਿੰਘ ਦੇ ਦੱਸਣ ਮੁਤਾਬਕ ਮੌਕੇ ਤੇ ਪਹੁੰਚੀ। ਪੁਲੀਸ ਨੇ ਦੇਖਿਆ ਕਿ ਕਿਸੇ ਵੱਲੋ ਟਰੈਕਟਰ ਤੇ 2 ਮ੍ਰਿਤਕ ਦੇਹਾਂ ਲਿਆਂਦੀਆਂ ਗਈਆਂ ਅਤੇ ਯਮੁਨਾ ਨਦੀ ਵਿਚ ਵਹਾ ਦਿੱਤੀਆਂ।

ਪੁਲੀਸ ਨੇ ਉਥੇ ਹੋਰ ਵੀ ਮ੍ਰਿਤਕ ਦੇਹਾਂ ਪਾਣੀ ਵਿੱਚ ਰੁੜ੍ਹੀਆਂ ਜਾਂਦੀਆਂ ਦੇਖੀਆਂ। ਇਸ ਤੋਂ ਅਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਅੱਜ ਹਾਲਾਤ ਕਿਹੋ ਜਿਹੇ ਬਣ ਗਏ ਹਨ। ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਮ੍ਰਿਤਕ ਦੇਹਾਂ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਉਨ੍ਹਾਂ ਨੂੰ ਨਦੀਆਂ ਵਿੱਚ ਰੋੜ ਰਹੇ ਹਨ। ਇਸ ਲਈ ਸਾਨੂੰ ਕੋ-ਰੋ-ਨਾ ਤੋਂ ਬਚਣ ਲਈ ਸਿਹਤ ਮਾਹਿਰਾਂ ਵੱਲੋਂ ਦਰਸਾਈਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕਿਉਂਕਿ ਕੋਰੋਨਾ ਕਾਰਨ ਹੁਣ ਤਕ ਕਾਫ਼ੀ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਾ ਹੈ।

Leave a Reply

Your email address will not be published. Required fields are marked *