ਰੇਤੇ ਦੀ ਟਰਾਲੀ ਨਾਲ ਕੁਚਲਿਆ ਨੌਜਵਾਨ ਮੁੰਡਾ, ਰੋਕਣ ਵਾਲੇ ਨੂੰ ਕਹਿੰਦੇ-ਤੇਰੇ ਤੇ ਵੀ ਚੜਾ ਦੇਣੀ ਆ

ਆਵਾਜਾਈ ਦੇ ਸਾਧਨ ਵਧਣ ਕਾਰਨ ਜਿੱਥੇ ਲੋਕਾਂ ਨੂੰ ਇਸਦਾ ਫਾਇਦਾ ਦੇਖਣ ਨੂੰ ਮਿਲਦਾ ਹੈ। ਉੱਥੇ ਹੀ ਇਸ ਦੇ ਉਲਟ ਇਨ੍ਹਾਂ ਦੇ ਨੁਕਸਾਨ ਦੇਖਣ ਨੂੰ ਮਿਲਦੇ ਹਨ। ਇਸ ਲਈ ਆਵਾਜਾਈ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਇਸ ਦੇ ਕੁਝ ਨਿਯਮ ਬਣਾਏ ਗਏ ਹਨ। ਕੁਝ ਲੋਕ ਇਨ੍ਹਾਂ ਨਿਯਮਾਂ ਦੀ ਉ-ਲੰ-ਘ-ਣਾ ਕਰਦੇ ਹਨ। ਜਿਸ ਕਾਰਨ ਉਹ ਹਾ-ਦ-ਸਿ-ਆਂ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਮਾਮਲਾ ਜਲਾਲਾਬਾਦ ਦੇ ਇਕ ਪਿੰਡ ਕਾਹਨੇਵਾਲਾ ਤੋਂ ਸਾਹਮਣੇ ਆਇਆ।

ਜਿੱਥੇ ਕਿ ਇੱਕ ਨੌਜਵਾਨ ਮੁਖਤਿਆਰ ਸਿੰਘ ਉਮਰ 22 ਸਾਲ ਪੁੱਤਰ ਦੀਵਾਨ ਸਿੰਘ ਸਵੇਰੇ-ਸਵੇਰੇ ਆਪਣੇ ਮੋਟਰਸਾਈਕਲ ਤੇ ਆ ਰਿਹਾ ਸੀ ਤਾਂ ਇਕ ਤੇਜ ਰਫ਼ਤਾਰ ਰੇਤ ਨਾਲ ਭਰੀ ਟਰਾਲੀ ਨੇ ਉਸ ਨੂੰ ਕੁ-ਚ-ਲ ਦਿੱਤਾ। ਜਿਸ ਕਾਰਨ ਉਸ ਦੀ ਮੋ-ਤ ਹੋ ਗਈ। ਜਿਸ ਕਾਰਨ ਪੂਰੇ ਪਿੰਡ ਦਾ ਮਾਹੌਲ ਬਹੁਤ ਗ-ਮ-ਗੀ-ਨ ਹੋ ਗਿਆ। ਮ੍ਰਤਕ ਲੜਕੇ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਸਵੇਰੇ 5 ਵਜੇ ਦੇ ਕਰੀਬ ਮੋਟਰਸਾਈਕਲ ਤੇ ਆ ਰਿਹਾ ਸੀ

ਤਾਂ ਇੱਕ ਵਿਅਕਤੀ ਨੇ ਤੇਜ਼ ਰਫ਼ਤਾਰ ਰੇਤ ਨਾਲ ਭਰੀ ਟਰਾਲੀ ਉਸਦੇ ਭਰਾ ਉੱਤੇ ਚੜ੍ਹਾ ਦਿੱਤੀ। ਜਿਸ ਕਾਰਨ ਉਸ ਦੀ ਮੋ-ਤ ਹੋ ਗਈ। ਅਤੇ ਮੌਜੂਦਾ ਪਿੰਡ ਦੇ ਇਕ ਨੌਜਵਾਨ ਨੇ ਟਰਾਲੀ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਨੌਜਵਾਨ ਨੂੰ ਧ-ਮ-ਕੀ ਦਿੰਦੇ ਇਕ ਪਾਸੇ ਹੋਣ ਲਈ ਕਿਹਾ ਅਤੇ ਜੇਕਰ ਉਹ ਅਜਿਹਾ ਨਹੀਂ ਕਰੇਗਾ ਤਾਂ ਉਹ ਉਸ ਉਤੇ ਵੀ ਟਰਾਲੀ ਚੜ੍ਹਾ ਦਵੇਗਾ। ਪਿੰਡ ਦੇ ਮੌਜੂਦਾ ਸਰਪੰਚ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਵੱਡੇ ਪੱਧਰ ਤੇ ਨ-ਜਾ-ਇ-ਜ਼ ਖੁਦਾਈ ਹੋ ਰਹੀ ਹੈ।

ਜਿਸ ਕਾਰਨ ਰੇਤ ਨਾਲ ਭਰੀਆਂ ਟਰਾਲੀਆਂ ਹਰ ਰੋਜ ਉਨ੍ਹਾਂ ਦੇ ਪਿੰਡ ਵਿਚੋਂ ਲੰਘਦੀਆਂ ਹਨ ਅਤੇ ਉਨ੍ਹਾਂ ਨੇ ਪਹਿਲਾਂ ਵੀ ਇਨ੍ਹਾਂ ਨੂੰ ਰੋ-ਕ-ਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁੱਕੇ। ਪਿੰਡ ਦੇ ਸਰਪੰਚ ਵੱਲੋਂ ਪ੍ਰਸ਼ਾਸਨ ਤੋਂ ਇ-ਨ-ਸਾ-ਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਉਹਨਾਂ ਨੇ ਪ੍ਰ-ਸ਼ਾ-ਸ਼-ਨ ਨੂੰ ਸ-ਖਤ- ਹੋਣ ਲਈ ਕਿਹਾ ਹੈ ਤਾਂ ਜੋ ਰੇਤੇ ਦੀ ਨ-ਜਾ-ਇ-ਜ਼ ਖੁਦਾਈ ਰੋਕੀ ਜਾ ਸਕੇ। ਪੁਲਿਸ ਨੂੰ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *