ਇਸ ਪਿੰਡ ਚ ਹੋ ਗਿਆ ਵੱਡਾ ਕਾਂਡ, ਸੁੱਕੀ ਨਹਿਰ ਚੋਂ ਭੇਦਭਰੀ ਹਾਲਤ ਚ ਮਿਲੀਆਂ 2 ਲਾਸ਼ਾਂ

ਮੋਗਾ ਪੁਲਿਸ ਨੂੰ ਕਿਸ਼ਨਪੁਰਾ ਤੋਂ ਸੁੱਕੀ ਨਹਿਰ ਵਿਚੋਂ 2 ਮ੍ਰਿਤਕ ਦੇਹਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਹਰਜਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਪਿੰਡ ਕਿਸ਼ਨਪੁਰਾ ਦਾ ਰਹਿਣ ਵਾਲਾ ਸੀ। ਉਸ ਦੀ ਉਮਰ ਲਗਪਗ 30 ਸਾਲ ਸੀ। ਜਦਕਿ ਦੂਜੇ ਦਾ ਨਾਮ ਜਗੀਰ ਸਿੰਘ ਹੈ। 22 ਸਾਲਾ ਇਹ ਨੌਜਵਾਨ ਪਿੰਡ ਬਾਘੀਆਂ ਦਾ ਰਹਿਣ ਵਾਲਾ ਸੀ। ਇਹ ਦੋਵੇਂ ਕਈ ਸਾਲ ਤੋਂ ਇਕੱਠੇ ਰਹਿੰਦੇ ਸਨ। ਇਨ੍ਹਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ। ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।

ਜਦਕਿ ਪੁਲੀਸ ਨੇ 174 ਦੀ ਕਾਰਵਾਈ ਕੀਤੀ ਹੈ। ਮ੍ਰਿਤਕ ਹਰਜਿੰਦਰ ਸਿੰਘ ਦੇ ਚਾਚੇ ਨੇ ਜਾਣਕਾਰੀ ਦਿੱਤੀ ਹੈ ਕਿ ਦੋਵੇਂ ਨੌਜਵਾਨ ਕਈ ਦਿਨ ਪਹਿਲਾਂ ਘਰ ਤੋਂ ਗਏ ਸਨ। ਅੱਗੇ ਵੀ ਉਹ ਕਈ ਕਈ ਦਿਨ ਬਾਅਦ ਘਰ ਮੁੜਦੇ ਸਨ। ਉਹ ਦੱਸਦੇ ਸਨ ਕਿ ਉਹ ਲੁਧਿਆਣੇ ਕਿਸੇ ਫੈਕਟਰੀ ਵਿੱਚ ਕੰਮ ਕਰਦੇ ਹਨ। ਇਸ ਵਿਅਕਤੀ ਦੇ ਦੱਸਣ ਮੁਤਾਬਿਕ ਇਕ ਮ੍ਰਿਤਕ ਦੇਹ ਸ਼ਾਮ ਨੂੰ ਲਗਪਗ 7 ਵਜੇ ਮਿਲੀ ਹੈ।

ਜਦ ਕਿ ਦੂਜੀ ਅਗਲੇ ਦਿਨ ਸਵੇਰੇ ਮਿਲੀ ਹੈ। ਇਸ ਸਮੇਂ ਨਹਿਰ ਵਿੱਚ ਪਾਣੀ ਨਹੀਂ ਹੈ। ਇਕ ਮ੍ਰਿਤਕ ਦੇਹ ਇਸ ਤਰ੍ਹਾਂ ਹੀ ਪਈ ਸੀ ਅਤੇ ਦੂਜੀ ਜ਼ਮੀਨ ਵਿਚ ਦੱਬੀ ਹੋਈ ਸੀ। ਇਕ ਹੋਰ ਨੌਜਵਾਨ ਦੇ ਦੱਸਣ ਮੁਤਾਬਿਕ ਉਸ ਦੇ ਭਰਾ ਦੀ ਮ੍ਰਿਤਕ ਦੇਹ ਨਹਿਰ ਵਿਚ ਦੱਬੀ ਹੋਈ ਮਿਲੀ ਹੈ। ਜਿਸ ਨੂੰ ਕੁੱਤਿਆਂ ਨੇ ਜ਼ਮੀਨ ਵਿੱਚੋਂ ਕੱਢ ਲਿਆ। ਇਸ ਨੌਜਵਾਨ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ

ਕਿ ਕਿਸ਼ਨਪੁਰਾ ਤੋਂ ਸੁੱਕੀ ਨਹਿਰ ਵਿੱਚੋਂ 2 ਮ੍ਰਿਤਕ ਦੇਹਾਂ ਮਿਲੀਆਂ ਹਨ। ਇਕ ਮ੍ਰਿਤਕ ਦੇਹ ਕੁੱਤਿਆਂ ਨੇ ਨੋਚੀ ਹੋਈ ਸੀ। ਪੁਲੀਸ ਕੋਲ ਇਨ੍ਹਾਂ ਦੇ ਗੁੰਮ ਹੋਣ ਦੀ ਦਰਖਾਸਤ ਵੀ ਨਹੀਂ ਸੀ। ਕਿਉਂਕਿ ਇਹ ਪਹਿਲਾਂ ਵੀ ਘਰ ਤੋਂ ਬਾਹਰ ਰਹਿ ਜਾਂਦੇ ਸਨ। ਪੁਲੀਸ ਅਧਿਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਇਹ ਦੋਵੇਂ ਹੀ ਇਕੱਠੇ ਰਹਿੰਦੇ ਸਨ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *