ਲਾੜੀ ਨਾਲ ਸਟੇਜ ਤੇ ਨੱਚਣ ਦੀ ਕਰ ਰਿਹਾ ਸੀ ਜਿੱਦ, ਕੁੜੀ ਵਾਲਿਆਂ ਨੇ ਢਾਹ ਢਾਹ ਝੰਬੀ ਬਰਾਤ

ਆਦਮੀ ਦੀ ਜ਼ਿੱ-ਦ ਕਈ ਵਾਰ ਉਸ ਨੂੰ ਲੈ ਬੈਠਦੀ ਹੈ। ਇਸੇ ਲਈ ਹੀ ਤਾਂ ਕਹਿੰਦੇ ਹਨ ਕਿ ਇਨਸਾਨ ਨੂੰ ਹੱਦ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਹੀ ਇਕ ਮਾਡਰਨ ਲਾੜੇ ਨੂੰ ਅੜੀ ਕਰਨੀ ਮਹਿੰਗੀ ਪੈ ਗਈ ਅਤੇ 5 ਲੱਖ ਰੁਪਏ ਦੇ ਕੇ ਖਹਿੜਾ ਛੁਡਵਾਉਣਾ ਪਿਆ। ਜੋ ਆਪਣੀ ਅਤੇ ਆਪਣੇ ਪਰਿਵਾਰ ਦੀ ਬੇ-ਇੱ-ਜ਼-ਤੀ ਕਰਵਾਈ ਉਹ ਵੱਖ ਹੈ। ਸ਼ਾਇਦ ਇਸ ਤੋਂ ਬਾਅਦ ਉਸ ਦੀ ਅਕਲ ਟਿਕਾਣੇ ਆ ਗਈ ਹੋਵੇ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਹਲਕਾ ਪ੍ਰਤਾਪਗਡ਼੍ਹ ਦੇ ਥਾਣਾ ਮੰਧਾਦਾ ਦੇ ਪਿੰਡ ਟਿੱਕਰੀ ਵਿੱਚ ਵਾਪਰੀ ਹੈ।

ਮਿਲੀ ਜਾਣਕਾਰੀ ਅਨੁਸਾਰ ਥਾਣਾ ਮੰਧਾਦਾ ਦੇ ਪਿੰਡ ਅਹਿੰਨਾ ਤੋਂ ਪਿੰਡ ਟਿੱਕਰੀ ਵਿੱਚ ਬਰਾਤ ਗਈ ਸੀ। ਜੈ ਮਾਲਾ ਦੀ ਰਸਮ ਹੋਣ ਤੋਂ ਬਾਅਦ ਜਦੋਂ ਲੜਕੀ ਆਪਣੇ ਘਰ ਨੂੰ ਜਾਣ ਲੱਗੀ ਤਾਂ ਲੜਕੇ ਨੇ ਉਸ ਦੀ ਬਾਂਹ ਫੜ ਲਈ ਅਤੇ ਉਸ ਨੂੰ ਆਪਣੇ ਨਾਲ ਡੀਜੇ ਤੇ ਨੱਚਣ ਲਈ ਕਹਿਣ ਲੱਗਾ। ਲੜਕੀ ਨੇ ਨੱਚਣ ਤੋਂ ਨਾਂਹ ਕਰ ਦਿੱਤੀ ਪਰ ਲਾੜਾ ਮੰਨਣ ਲਈ ਤਿਆਰ ਨਹੀਂ ਸੀ। ਜਦੋਂ ਲਾੜਾ ਨਾ ਮੰਨਿਆ ਤਾਂ ਲਾੜੀ ਨੇ ਉਸ ਤੇ ਅਮਲ ਦੀ ਲੋਰ ਵਿੱਚ ਹੋਣ ਦਾ ਦੋਸ਼ ਲਗਾ ਦਿੱਤਾ।

ਜਿਸ ਤੇ ਲਾੜੇ ਦੇ ਪਰਿਵਾਰ ਵਾਲੇ ਭ-ੜ-ਕ ਗਏ। ਮਾਮਲਾ ਸ਼ਾਂਤ ਨਾ ਹੁੰਦਾ ਦੇਖ ਲੜਕੀ ਵਾਲਿਆਂ ਨੇ ਲਾੜੇ ਅਤੇ ਉਸ ਦੇ ਪਰਿਵਾਰ ਦੀ ਖਿੱਚ ਧੂਹ ਕੀਤੀ ਅਤੇ ਬੰਨ੍ਹ ਲਏ। ਕਿਸੇ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ। ਪੁਲੀਸ ਦੇ ਆਉਣ ਤੇ ਦੋਵੇਂ ਧਿਰਾਂ ਦੇ ਮੋਹਤਬਰ ਬੰਦਿਆਂ ਨੇ ਕਈ ਘੰਟੇ ਦੀ ਮਿਹਨਤ ਮਗਰੋਂ ਦੋਵੇਂ ਧਿਰਾਂ ਦਾ ਆਪਸ ਵਿੱਚ ਰਾ-ਜ਼ੀ-ਨਾ-ਮਾ ਕਰਵਾ ਦਿੱਤਾ। ਫੈਸਲੇ ਮੁਤਾਬਕ ਲਾੜੀ ਵਾਲਿਆਂ ਨੂੰ 5 ਲੱਖ ਰੁਪਏ ਦੇਣੇ ਪਏ। ਰਕਮ ਹਾਸਲ ਹੋਣ ਤਕ ਉਨ੍ਹਾਂ ਨੇ ਲਾੜੇ ਅਤੇ ਉਸ ਦੇ ਪਰਿਵਾਰ ਨੂੰ ਨਹੀਂ ਛੱਡਿਆ। ਰਾਤ ਤੋਂ ਦੁਪਹਿਰ ਤੱਕ ਉਨ੍ਹਾਂ ਨੂੰ ਬੰਦੀ ਬਣ ਕੇ ਰਹਿਣਾ ਪਿਆ। ਇਸ ਤਰ੍ਹਾਂ ਲਾੜੇ ਦੀ ਜ਼ਿੱ-ਦ ਨੇ ਮਾਤਾ ਪਿਤਾ ਨੂੰ ਵੀ ਕ-ਸੂ-ਤਾ ਫਸਾ ਦਿੱਤਾ।

Leave a Reply

Your email address will not be published. Required fields are marked *