ਵਿਆਹ ਕਰਵਾਕੇ ਭੱਜ ਗਿਆ NRI ਮੁੰਡਾ, ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੋਈ ਕੁੜੀ

ਵਿਦੇਸ਼ ਜਾ ਕੇ ਵੱਸਣਾ ਜ਼ਿਆਦਾਤਰ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦਾ ਸੁਪਨਾ ਬਣ ਗਿਆ ਹੈ। ਇਸ ਸੁਪਨੇ ਨੂੰ ਪੂਰਾ ਕਰਨ ਲਈ ਐਨ ਆਈ ਆਈ ਮੁੰਡੇ ਕੁੜੀਆਂ ਲੱਭੇ ਜਾਂਦੇ ਹਨ। ਇਸ ਲਈ ਵੱਡੀਆਂ ਵੱਡੀਆਂ ਰਕਮਾਂ ਖ਼ਰਚ ਕੀਤੀਆਂ ਜਾਂਦੀਆਂ ਹਨ ਪਰ ਜਦੋਂ ਧੋ-ਖਾ ਹੋ ਜਾਂਦਾ ਹੈ ਤਾਂ ਫਿਰ ਪੁਲਿਸ ਥਾਣਿਆਂ ਜਾਂ ਅ-ਦਾ-ਲ-ਤਾਂ ਵਿਚ ਧੱ-ਕੇ ਖਾਣੇ ਪੈਂਦੇ ਹਨ। ਕਈ ਇਨ੍ਹਾਂ ਰਾਹੀਂ ਲਾੜੇ ਲਾੜੀਆਂ ਨੇ ਕਾਰੋਬਾਰ ਹੀ ਇਹ ਸ਼ੁਰੂ ਕਰ ਦਿੱਤਾ ਹੈ। ਉਹ ਵਿਆਹ ਕਰਵਾ ਕੇ ਵਿਦੇਸ਼ ਭੱਜ ਜਾਂਦੇ ਹਨ।

ਅਜਿਹਾ ਹੀ ਅਮਨਦੀਪ ਕੌਰ ਨਾਮ ਦੀ ਲੜਕੀ ਨਾਲ ਹੋਇਆ। ਜਿਸ ਦਾ ਸਾਲ 2018 ਵਿੱਚ ਕਪੂਰਥਲਾ ਦੇ ਗੁਰਪ੍ਰੀਤ ਸਿੰਘ ਚੀਮਾ ਨਾਲ ਵਿਆਹ ਹੋਇਆ ਸੀ। ਅਮਨਦੀਪ ਕੌਰ ਨੇ ਆਪਣੀ ਹੱ-ਡ-ਬੀ-ਤੀ ਬਿਆਨ ਕਰਦੇ ਹੋਏ ਦੱਸਿਆ ਹੈ ਕਿ ਉਸ ਦਾ ਵਿਆਹ 2018 ਵਿੱਚ ਗੁਰਪ੍ਰੀਤ ਸਿੰਘ ਚੀਮਾ ਨਾਲ ਹੋਇਆ ਸੀ। ਜੋ ਆਸਟਰੇਲੀਆ ਰਹਿੰਦਾ ਸੀ। ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੇ ਪਤੀ ਦਾ ਪਹਿਲਾਂ ਹੀ 2014 ਵਿੱਚ ਪ੍ਰਿਯੰਕਾ ਨਾਲ ਵਿਆਹ ਹੋ ਚੁੱਕਾ ਹੈ।

ਅਮਨਦੀਪ ਕੌਰ ਅਨੁਸਾਰ ਗੁਰਪ੍ਰੀਤ ਅਤੇ ਪ੍ਰਿਯੰਕਾ ਨੇ 2017 ਵਿੱਚ ਸਕੀਮ ਅਧੀਨ ਆਪਸ ਵਿੱਚ ਤ-ਲਾ-ਕ ਲੈ ਲਿਆ ਪਰ ਇਕੱਠੇ ਹੀ ਰਹਿੰਦੇ ਰਹੇ। ਇਸ ਤਰ੍ਹਾਂ ਪ੍ਰਿਯੰਕਾ ਨੇ ਜਲੰਧਰ ਦੇ ਇੱਕ ਕੌਂਸਲਰ ਦੇ ਪੁੱਤਰ ਨਾਲ ਵਿਆਹ ਕਰਵਾ ਲਿਆ ਅਤੇ ਇੱਕ ਮਹੀਨੇ ਬਾਅਦ ਉਸ ਨੂੰ ਤ-ਲਾ-ਕ ਦੇ ਦਿੱਤਾ। ਅਮਨਦੀਪ ਦੱਸਦੀ ਹੈ ਕਿ ਗੁਰਪ੍ਰੀਤ ਅਤੇ ਪ੍ਰਿਯੰਕਾ ਵਾਰ ਵਾਰ ਭਾਰਤ ਆਉਂਦੇ ਹਨ। ਉਹ ਵੱਖ ਵੱਖ ਮੁੰਡੇ ਕੁੜੀਆਂ ਨਾਲ ਵਿਆਹ ਕਰਵਾ ਕੇ ਪੈਸੇ ਹ-ੜੱ-ਪ ਕੇ ਵਿਦੇਸ਼ ਦੌੜ ਜਾਂਦੇ ਹਨ।

ਜਦੋਂ 2019 ਵਿੱਚ ਉਸ ਨੇ ਆਪਣੇ ਪਤੀ ਨੂੰ ਉਸ ਨੂੰ ਨਾਲ ਵਿਦੇਸ਼ ਲੈ ਜਾਣ ਲਈ ਕਿਹਾ ਤਾਂ ਸਹੁਰਿਆਂ ਨੇ ਉਸ ਤੇ ਮਾਮਲਾ ਦਰਜ ਕਰਵਾ ਦਿੱਤਾ ਅਤੇ ਜੁਲਾਈ 2020 ਵਿੱਚ ਉਸ ਨੂੰ ਘਰ ਤੋਂ ਕੱਢ ਦਿੱਤਾ। ਪੁਲਿਸ ਵੀ ਉਸ ਦੀ ਸੁਣਵਾਈ ਨਹੀਂ ਕਰ ਰਹੀ। ਪੁਲਿਸ ਅਧਿਕਾਰੀ ਅਨੁਸਾਰ ਉਹ ਅੰਮ੍ਰਿਤਸਰ ਤੋਂ ਆਇਆ ਹੈ। ਪਰ ਕੋਈ ਦਰਵਾਜ਼ਾ ਨਹੀਂ ਖੋਲ੍ਹ ਰਿਹਾ। ਅਧਿਕਾਰੀ ਅਨੁਸਾਰ ਉਸ ਨੇ ਮਾਮਲਾ ਸਿਟੀ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਹੁਣ ਸਿਟੀ ਪੁਲਿਸ ਜਾਂਚ ਕਰੇਗੀ।

Leave a Reply

Your email address will not be published. Required fields are marked *