ਵੱਡੀ ਖਬਰ – ਲੁਧਿਆਣਾ ਚ ਵਾਪਰਿਆ ਅੱਤ ਦਾ ਭਾਣਾ

ਲੁਧਿਆਣਾ ਦੇ ਡਾਬਾ ਰੋਡ ਸਥਿਤ ਇਕ ਫੈਕਟਰੀ ਇਕ ਮੰ-ਦ-ਭਾ-ਗੀ ਘ-ਟ-ਨਾ ਵਾਪਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਬਿਲਡਿੰਗ ਦੀ ਛੱਤ ਡਿੱਗ ਜਾਣ ਕਾਰਨ ਲਗਪਗ 40 ਬੰਦੇ ਮਲਬੇ ਥੱਲੇ ਦੱਬ ਗਏ। ਇਸ ਬਿਲਡਿੰਗ ਦੇ ਡਿੱਗਣ ਕਾਰਨ ਨਾਲ ਵਾਲੀ ਬਿਲਡਿੰਗ ਤੇ ਵੀ ਅਸਰ ਪਿਆ ਅਤੇ ਉਸ ਦੀ ਵੀ ਛੱਤ ਡਿੱਗਣ ਕਾਰਨ 3 ਬੰਦੇ ਥੱਲੇ ਦੱਬ ਗਏ। ਇਨ੍ਹਾਂ ਤਿੰਨਾਂ ਨੂੰ ਮਲਬੇ ਹੇਠਾਂ ਤੋਂ ਕੱਢਕੇ ਹਸਪਤਾਲ ਲਿਜਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਉਪਰਲੀ ਮੰਜ਼ਿਲ ਦਾ ਲੈਂਟਰ ਚੁੱਕਣ ਦਾ ਕੰਮ ਚੱਲ ਰਿਹਾ ਸੀ। ਇਸ ਬਿਲਡਿੰਗ ਵਿੱਚ ਹੌਜ਼ਰੀ ਦੀ ਫੈਕਟਰੀ ਹੈ। ਮੌਕੇ ਤੇ ਹਾਜ਼ਰ ਲੋਕਾਂ ਨੇ ਦੱਸਿਆ ਹੈ ਕਿ ਰਾਤ ਦੇ 4 ਵਜੇ ਤੋਂ ਲਗਪਗ 40 ਬੰਦੇ ਉੱਪਰਲੀ ਮੰਜ਼ਿਲ ਦੀ ਛੱਤ ਦਾ ਲੈਂਟਰ ਚੁੱਕ ਰਹੇ ਸਨ। ਉਨ੍ਹਾਂ ਨੇ ਉਪਰਲੀ ਛੱਤ ਚੁੱਕਣ ਲਈ ਜੋ ਹੇਠਲੀ ਜ਼ਮੀਨ ਤੇ ਸਪੋਰਟਾਂ ਲਾਈਆਂ ਸਨ, ਉਨ੍ਹਾਂ ਕਾਰਨ ਹੇਠਲੀ ਛੱਤ ਡਿੱਗ ਗਈ ਅਤੇ ਸਪੋਟਾਂ ਡਿੱਗਣ ਤੋਂ ਬਾਅਦ ਉੱਪਰਲੀ ਛੱਤ ਵੀ ਡਿੱਗ ਪਈ।

ਇਨ੍ਹਾਂ ਵਿਅਕਤੀਆਂ ਦੇ ਦੱਸਣ ਮੁਤਾਬਿਕ ਸਵੇਰੇ 9 ਵਜੇ ਛੱਤ ਡਿੱਗਣ ਨਾਲ ਵੱਡੀ ਧ-ਮ-ਕ ਸੁਣੀ। ਘ-ਟ-ਨਾ ਤੋਂ ਲਗਪਗ ਅੱਧਾ ਘੰਟਾ ਬਾਅਦ ਪੁਲੀਸ ਆ ਗਈ। ਇਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਐੱਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਦੀਆਂ ਟੀਮਾਂ ਬ-ਚਾ-ਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਹੁਣ ਤਕ 35 ਵਿਅਕਤੀ ਮਲਬੇ ਵਿੱਚੋਂ ਕੱ-ਢੇ ਜਾ ਚੁੱਕੇ ਹਨ।

ਜਿਨ੍ਹਾਂ ਵਿੱਚੋਂ 3 ਦੇ ਸੱ-ਟਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿਚ ਪਹੁੰਚਾਇਆ ਗਿਆ ਹੈ। ਅਧਿਕਾਰੀ ਦੇ ਦੱਸਣ ਮੁਤਾਬਕ ਅੰਦਾਜ਼ਾ ਹੈ ਕਿ ਮਲਬੇ ਵਿੱਚ 5 ਹੋਰ ਵਿਅਕਤੀ ਹੋ ਸਕਦੇ ਹਨ। ਐੱਨ.ਡੀ.ਆਰ.ਐਫ. ਦੀਆਂ ਟੀਮਾਂ ਨੇ ਅੰਦਰ ਜਾਣ ਲਈ ਰਸਤਾ ਬਣਾਇਆ ਹੈ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆ ਰਹੀ। ਬ-ਚਾ-ਅ ਕਾਰਜ ਜਾਰੀ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *