ਜਿੱਥੇ ਕੋ-ਰੋ-ਨਾ ਕਾਰਨ ਲਾ-ਕ-ਡਾ-ਊ-ਨ ਨੇ ਲੋਕਾਂ ਦੇ ਕਾਰੋਬਾਰ ਤੇ ਅਸਰ ਪਾਇਆ ਹੈ। ਉੱਥੇ ਹੀ ਕਾਰੋਬਾਰ ਠੱ-ਪ ਹੋਣ ਕਾਰਨ ਕਈ ਵਸਤੂਆਂ ਦੇ ਰੇਟਾਂ ਤੇ ਵੀ ਅਸਰ ਪਿਆ ਹੈ। ਕੋ-ਰੋ-ਨਾ ਨੇ ਸਭ ਤੋਂ ਜ਼ਿਆਦਾ ਸੋਨਾ-ਚਾਂਦੀ ਨੂੰ ਪ੍ਰ-ਭਾ-ਵਿ-ਤ ਕੀਤਾ ਹੈ। ਸੋਨਾ-ਚਾਂਦੀ ਦੇ ਰੇਟ ਇਸ ਦੌਰਾਨ ਆਸਮਾਨ ਛੂਹਣ ਲੱਗੇ। ਕਿਉਂ ਕਿ ਕਾਰੋਬਾਰ ਬੰਦ ਹੋ ਜਾਣ ਕਾਰਨ ਪੂੰਜੀ ਨਿਵੇਸ਼ ਕਰਨ ਲਈ ਹਰ ਕੋਈ ਸੋਨਾ ਚਾਂਦੀ ਨੂੰ ਤਰਜੀਹ ਦੇਣ ਲੱਗਾ ਸੀ।
ਅਗਸਤ 2020 ਵਿੱਚ ਸੋਨਾ ਅਤੇ ਚਾਂਦੀ ਦਾ ਭਾਅ ਸਿਖ਼ਰ ਉੱਤੇ ਪਹੁੰਚ ਗਿਆ ਸੀ। ਭਾਵ ਸੋਨਾ ਪ੍ਰਤੀ 10 ਗਰਾਮ ਅਗਸਤ ਵਿਚ 56200 ਰੁਪਏ ਅਤੇ ਚਾਂਦੀ ਪ੍ਰਤੀ ਕਿਲੋਗ੍ਰਾਮ 77840 ਰੁਪਏ ਤੇ ਪਹੁੰਚ ਗਈ ਸੀ। ਇਸ ਤੋਂ ਬਾਅਦ ਇਨ੍ਹਾਂ ਦੋਵੇਂ ਚੀਜ਼ਾਂ ਦੇ ਭਾਅ ਵਿੱਚ ਉਤਰਾਅ-ਚੜ੍ਹਾਅ ਆਉਂਦੇ ਰਹੇ ਪਰ ਜਦੋਂ ਤੋਂ ਲੋਕਡਾਊਨ ਵਿਚ ਢਿੱ-ਲ ਦਿੱਤੀ ਗਈ ਅਤੇ ਕੋ-ਰੋ-ਨਾ ਵੈ-ਕ-ਸੀ-ਨ ਆਉਣ ਦੀਆਂ ਖਬਰਾਂ ਸੁਣਨ ਨੂੰ ਮਿਲਣ ਲੱਗੀਆਂ। ਤਾਂ ਜ਼ਿੰਦਗੀ ਮੁੜ ਤੋਂ ਪਹਿਲਾਂ ਵਾਲੀ ਲੀ-ਹ ਉੱਤੇ ਆਉਣੀ ਸ਼ੁਰੂ ਹੋ ਗਈ।
ਹੁਣ ਕਾਰੋਬਾਰ ਖੁੱਲ੍ਹ ਰਹੇ ਹਨ। ਜਿਹੜੇ ਲੋਕ ਸਿਰਫ਼ ਸੋਨੇ ਅਤੇ ਚਾਂਦੀ ਵਿਚ ਨਿਵੇਸ਼ ਕਰਨ ਨੂੰ ਹੀ ਤਰਜੀਹ ਦਿੰਦੇ ਸਨ। ਉਹ ਹੁਣ ਇਸ ਦੇ ਬਦਲ ਬਾਰੇ ਵੀ ਸੋਚਣ ਲੱਗੇ ਹਨ। ਜਿਸ ਦਾ ਅਸਰ ਇਹ ਹੋਇਆ ਹੈ ਕਿ 15 ਜਨਵਰੀ 2021 ਨੂੰ ਸੋਨਾ ਪ੍ਰਤੀ 10 ਗਰਾਮ 48690 ਉੱਤੇ ਆ ਪਹੁੰਚਿਆ ਅਤੇ ਚਾਂਦੀ ਪ੍ਰਤੀ ਕਿਲੋਗ੍ਰਾਮ 65157 ਰੁਪਏ ਤੇ ਆ ਟਿਕੀ। ਜਿਸ ਦਾ ਭਾਵ ਇਹ ਹੋਇਆ ਕਿ ਅਗਸਤ 2020 ਦੇ ਮੁਕਾਬਲੇ ਸੋਨੇ ਦੇ ਪ੍ਰਤੀ 10 ਗਰਾਮ ਰੇਟ ਵਿਚ 7000 ਰੁਪਏ ਅਤੇ ਚਾਂਦੀ ਦੇ ਪ੍ਰਤੀ ਕਿਲੋਗ੍ਰਾਮ ਰੇਟ ਵਿਚ 12500 ਰੁਪਏ ਦੀ ਕਮੀ ਦੇਖਣ ਨੂੰ ਮਿਲੀ ਹੈ।
ਹੋ ਸਕਦਾ ਹੈ ਇਨ੍ਹਾਂ ਧਾਤਾਂ ਦੇ ਰੇਟ ਵਿਚ ਹੋਰ ਵੀ ਕ-ਮੀ ਆ ਜਾਵੇ। ਜਦ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਸਾਲ 2021 ਵਿੱਚ ਸੋਨੇ ਦਾ ਰੇਟ 60000 ਰੁਪਏ ਪ੍ਰਤੀ10 ਗਰਾਮ ਤੇ ਪਹੁੰਚ ਸਕਦਾ ਹੈ। ਕਿਉਂ ਕਿ ਲੰਮੇ ਸਮੇਂ ਲਈ ਨਿਵੇਸ਼ ਕਰਨ ਲਈ ਹਰ ਕੋਈ ਸੋਨੇ ਨੂੰ ਪਹਿਲ ਦਿੰਦਾ ਹੈ। ਇਸ ਲਈ ਸੋਨੇ ਵਿੱਚ ਨਿਵੇਸ਼ ਕਰਨ ਲਈ ਇਹ ਠੀਕ ਸਮਾਂ ਕਿਹਾ ਜਾ ਸਕਦਾ ਹੈ।